ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਬਰਤਾਨੀਆ ਦੇ ਇਕ ਘਰ ਵਿਚੋਂ 60,000 ਤੋਂ ਵੱਧ ਮਹਿੰਗੀਆਂ ਵਸਤਾਂ ਮਿਲੀਆਂ ਹਨ, ਜਿਨ੍ਹਾਂ ਦੀ ਘੱਟੋ-ਘੱਟ ਕੀਮਤ 4 ਮਿਲੀਅਨ ਪੌਂਡ ਦੱਸੀ ਜਾ ਰਹੀ ਹੈ। ਅਲੱਗ-ਅਲੱਗ ਵਸਤਾਂ ਦਾ ਇਹ ਬਹੁਤ ਵੱਡਾ ਸੰਗ੍ਰਹਿ ਨਾਟਿੰਘਮ ਵਿਚ 44 ਸਾਲਾ ਵਿਅਕਤੀ ਦੇ ਤਿੰਨ-ਬੈੱਡਰੂਮ ਵਾਲੇ ਘਰ ਵਿਚੋਂ ਮਿਲਿਆ। ਉਸ ਦੇ ਹਰ ਕਮਰੇ ਵਿਚ ਫ਼ਰਸ਼ ਤੋਂ ਛੱਤ ਤੱਕ ਇਹ ਸਮਾਨ ਭਰਿਆ ਪਿਆ ਸੀ।
ਇਸ ਵਿਚੋਂ ਜ਼ਿਆਦਾਤਰ ਸਮਾਨ ਅਜਿਹਾ ਵੀ ਹੈ, ਜੋ 2002 ਵਿਚ ਘਰ ਵਿਚ ਆਇਆ ਪਰ ਅਜੇ ਖੋਲ੍ਹਿਆ ਤਕ ਨਹੀਂ ਗਿਆ। ਅਸਲ ਵਿਚ ਇਸ ਘਰ ਦੇ ਮਾਲਕ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੇ ਭਰਾ ਨੇ ਇਸ ਨੂੰ ਸਾਫ਼ ਕਰਵਾ ਕੇ ਵੇਚਣ ਦਾ ਵਿਚਾਰ ਬਣਾਇਆ ਸੀ। ਉਸ ਨੂੰ ਪਤਾ ਹੀ ਨਹੀਂ ਸੀ ਕਿ ਉਸ ਦੇ ਭਰਾ ਨੂੰ ਸਮਾਨ ਇਕੱਠਾ ਕਰਨ ਦੀ ਇੰਨੀ ਆਦਤ ਸੀ। ਇਹ ਸਮਾਨ ਕਿੰਨਾ ਕੁ ਹੋਵੇਗਾ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦੈ ਕਿ ਇਨ੍ਹਾਂ ਸਾਰੀਆਂ ਵਸਤੂਆਂ ਨੂੰ ਖਾਲੀ ਕਰਨ ਲਈ 8 ਆਦਮੀਆਂ ਦੀ ਟੀਮ ਨੂੰ 6 ਹਫ਼ਤਿਆਂ ਦਾ ਸਮਾਂ ਲੱਗਾ।
ਇਸ ਘਰ ਦਾ ਮਾਲਕ ਕੁਆਰਾ ਸੀ ਅਤੇ ਕੰਪਿਊਟਰ ਪ੍ਰੋਗਰਾਮਿੰਗ ਦਾ ਕੰਮ ਕਰਦਾ ਸੀ। ਮੰਨਿਆ ਜਾ ਰਿਹਾ ਹੈ ਕਿ ਉਹ ਆਪਣੀ ਰਿਟਾਇਰਮੈਂਟ ਲਈ ਫੰਡ ਦੇਣ ਲਈ ਚੀਜ਼ਾਂ ਨੂੰ ਨਿਵੇਸ਼ ਵਜੋਂ ਇਕੱਠਾ ਕਰ ਰਿਹਾ ਸੀ। ਇਕੱਠੀਆਂ ਕੀਤੀਆਂ ਵਸਤੂਆਂ ਵਿਚੋਂ 660 ਤੋਂ ਵੀ ਜ਼ਿਆਦਾ ਵਿੰਟੇਜ ਕਾਮਿਕਸ, 4000 ਦੁਰਲੱਭ ਕਿਤਾਬਾਂ, 3000 ਰਸਾਇਣਕ ਸੈੱਟ ਅਤੇ 1960 ਤੇ 1970 ਦੇ ਦਹਾਕੇ ਦੇ 19 ਰਿਕੇਨਬੈਕਰ ਗਿਟਾਰਾਂ ਤੋਂ ਇਲਾਵਾ ਹੋਰ ਵੀ ਕਾਫੀ ਸਮਾਨ ਸੀ।
ਕੈਨੇਡਾ ਸਣੇ 14 ਦੇਸ਼ਾਂ 'ਚ ਹੋਇਆ ਸਰਵੇ, ਚੀਨ ਖ਼ਿਲਾਫ਼ ਲੋਕਾਂ ਨੇ ਰੱਜ ਕੇ ਕੱਢੀ ਭੜਾਸ
NEXT STORY