ਕੀਵ (ਬਿਊਰੋ)— ਅਕਸਰ ਲੋਕ ਰੈਸਟੋਰੈਂਟ ਅਤੇ ਹੋਟਲ ਵਿਚ ਵੇਟਰਾਂ ਨਾਲ ਚੰਗਾ ਵਿਵਹਾਰ ਨਹੀਂ ਕਰਦੇ। ਉਂਝ ਰੈਸਟੋਰੈਂਟ ਦੀ ਵੀ ਆਪਣੀ ਪਾਲਿਸੀ ਹੁੰਦੀ ਹੈ। ਇਸ ਲਈ ਗਾਹਕਾਂ ਦੀ ਸ਼ਿਕਾਇਤ ਦਾ ਖਾਮਿਆਜ਼ਾ ਵੇਟਰਾਂ ਨੂੰ ਹੀ ਝੱਲਣਾ ਪੈਂਦਾ ਹੈ। ਪਰ ਹਰ ਵਾਰ ਅਜਿਹਾ ਨਹੀਂ ਹੁੰਦਾ। ਅਜਿਹਾ ਹੀ ਕੁਝ ਯੂਕਰੇਨ ਦੇ ਇਕ ਰੈਸਟੋਰੈਂਟ ਵਿਚ ਹੋਇਆ। ਇੱਥੇ ਰੈਸਟੋਰੈਂਟ ਦੇ ਮੈਨੇਜਰ ਨੇ ਚੰਗੀ ਮਿਸਾਲ ਪੇਸ਼ ਕਰਦਿਆਂ ਵੇਟਰਾਂ ਦਾ ਸਾਥ ਦਿੱਤਾ।
ਇੱਥੇ ਇਕ ਰੈਸਟੋਰੈਂਟ ਵਿਚ ਦੋ ਔਰਤਾਂ ਲੰਚ ਕਰਨ ਆਈਆਂ ਸਨ। ਉਹ ਕਿਸੇ ਗੱਲ ਤੋਂ ਨਾਰਾਜ਼ ਹੋ ਗਈਆਂ ਅਤੇ ਵੇਟਰਾਂ ਨਾਲ ਝਗੜਾ ਕਰਨ ਲੱਗੀਆਂ। ਇਸ ਘਟਨਾ ਦਾ ਵੀਡੀਓ ਉੱਥੇ ਮੌਜੂਦ ਇਕ ਹੋਰ ਗਾਹਕ ਨੇ ਬਣਾ ਲਿਆ। ਵੀਡੀਓ ਵਿਚ ਸਾਫ ਦਿੱਸ ਰਿਹਾ ਹੈ ਕਿ ਦੋ ਵੇਟਰ ਹੱਥ ਵਿਚ ਕੇਕ ਲਈ ਔਰਤਾਂ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉੱਧਰ ਔਰਤਾਂ ਦੀ ਬਹਿਸ ਜਾਰੀ ਰਹਿੰਦੀ ਹੈ। ਕੁਝ ਦੇਰ ਬਾਅਦ ਕਹਾਣੀ ਵਿਚ ਤਬਦੀਲੀ ਆਉਂਦੀ ਹੈ। ਵੇਟਰ ਦੇ ਹੱਥ ਵਿਚ ਜਿਹੜਾ ਕੇਕ ਹੁੰਦਾ ਹੈ ਉਸ ਨੂੰ ਉਹ ਬਹਿਸ ਕਰ ਰਹੀ ਔਰਤ ਦੇ ਮੂੰਹ 'ਤੇ ਮਾਰਦਾ ਹੈ। ਮੂੰਹ 'ਤੇ ਕੇਕ ਲੱਗ ਜਾਣ ਕਾਰਨ ਔਰਤ ਦਾ ਗੁੱਸਾ ਹੋਰ ਵੱਧ ਜਾਂਦਾ ਹੈ।
ਔਰਤ ਨਾਲ ਆਈ ਦੋਸਤ ਆਪਣੇ ਗਿਲਾਸ ਦਾ ਪਾਣੀ ਕੇਕ ਲਗਾਉਣ ਵਾਲੇ ਵੇਟਰ 'ਤੇ ਸੁੱਟ ਦਿੰਦੀ ਹੈ। ਉੱਧਰ ਦੂਜੇ ਵੇਟਰ ਦੇ ਹੱਥ ਵੀ ਕੇਕ ਫੜਿਆ ਹੁੰਦਾ ਹੈ। ਮਹਿਲਾ ਦੀ ਦੋਸਤ ਸਾਥੀ ਦੀ ਹਰਕਤ ਤੋਂ ਨਾਰਾਜ਼ ਦੂਜਾ ਵੇਟਰ ਆਪਣਾ ਕੇਕ ਦੂਜੀ ਮਹਿਲਾ ਦੇ ਮੂੰਹ 'ਤੇ ਮਾਰਦਾ ਹੈ। ਇਹ ਦੇਖ ਉੱਥੇ ਮੌਜੂਦ ਬਾਕੀ ਗਾਹਕ ਹੈਰਾਨ ਰਹਿ ਜਾਂਦੇ ਹਨ। ਹਰ ਕੋਈ ਇਸ ਦ੍ਰਿਸ਼ ਦਾ ਵੀਡੀਆ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਉੱਧਰ ਨਾਰਾਜ਼ ਔਰਤਾਂ ਇਸ ਸਬੰਧੀ ਰੈਸਟੋਰੈਂਟ ਦੇ ਮੈਨੇਜਰ ਨੂੰ ਸ਼ਿਕਾਇਤ ਕਰਦੀਆਂ ਹਨ ਪਰ ਇਸ ਮਗਰੋਂ ਜੋ ਹੋਇਆ ਉਹ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਸੀ।
ਹੋਟਲ ਦੇ ਮੈਨੇਜਰ ਨੇ ਵੇਟਰਾਂ 'ਤੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਦੇਖ ਰਹੇ ਸੀ ਕਿ ਗਾਹਕ ਲਗਾਤਾਰ ਦੁਰਵਿਵਹਾਰ ਕਰ ਰਹੇ ਸਨ। ਇਸ ਲਈ ਸਾਡੇ ਕਰਮਚਾਰੀਆਂ ਨੇ ਜੋ ਵੀ ਕੀਤਾ ਉਸ ਵਿਚ ਕੁਝ ਵੀ ਗਲਤ ਨਜ਼ਰ ਨਹੀਂ ਆਉਂਦਾ।
ਸ਼੍ਰੀਲੰਕਾ 'ਚ ਰਿਹਾਅ ਹੋ ਸਕਦੇ ਹਨ ਤਮਿਲ ਕੈਦੀ
NEXT STORY