ਮੁੰਬਈ- ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਭਾਰਤ ਦੇ ਸਭ ਤੋਂ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਹਨ। 81 ਸਾਲ ਦੇ ਬਿਗ ਬੀ ਅੱਜ ਵੀ ਇੰਡਸਟਰੀ 'ਚ ਓਨੇ ਹੀ ਸਰਗਰਮ ਹਨ, ਜਿੰਨੇ ਉਹ ਆਪਣੇ ਬਚਪਨ 'ਚ ਸਨ। ਭਾਵੇਂ ਅੱਜ ਅਮਿਤਾਭ ਬੱਚਨ 1600 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ ਪਰ ਇੱਕ ਸਮਾਂ ਸੀ ਜਦੋਂ ਉਹ ਦੀਵਾਲੀਆ ਹੋ ਗਏ ਸਨ ਅਤੇ ਕਰੋੜਾਂ ਦੇ ਕਰਜ਼ੇ ਹੇਠ ਡੁੱਬ ਗਏ ਸਨ।ਜੀ ਹਾਂ, ਅਮਿਤਾਭ 'ਤੇ 90 ਕਰੋੜ ਦਾ ਕਰਜ਼ਾ ਸੀ। ਇਸ ਕਰਜ਼ੇ ਨੂੰ ਚੁਕਾਉਣ ਲਈ ਬਿੱਗ ਬੀ 18-18 ਘੰਟੇ ਕੰਮ ਕਰਦੇ ਸਨ। ਇਹ ਅਸੀਂ ਨਹੀਂ ਸਗੋਂ ਸੁਪਰਸਟਾਰ ਰਜੀਨਕਾਂਤ ਕਹਿੰਦੇ ਹਨ।
ਇਹ ਖ਼ਬਰ ਵੀ ਪੜ੍ਹੋ -ਚੱਲਦੇ ਸ਼ੋਅ 'ਚ ਰਾਖੀ ਸਾਵੰਤ ਨੇ ਗੁੱਸੇ 'ਚ ਸੁੱਟੀ ਕੁਰਸੀ, ਵੀਡੀਓ ਵਾਇਰਲ
ਹਾਲ ਹੀ 'ਚ ਰਜਨੀਕਾਂਤ ਨੇ ਬਿੱਗ ਬੀ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਰਜਨੀਕਾਂਤ ਨੇ ਅਮਿਤਾਭ ਬੱਚਨ ਦੇ ਉਹ ਦਿਨਾਂ ਨੂੰ ਯਾਦ ਕੀਤਾ ਜਦੋਂ ਉਹ ਪੈਸੇਹੀਣ ਹੋ ਗਏ ਅਤੇ ਸੜਕਾਂ 'ਤੇ ਆਏ।ਰਜਨੀਕਾਂਤ ਨੇ ਫਿਲਮ ਵੇਟਈਆਨ ਦੇ ਆਡੀਓ ਲਾਂਚ ਈਵੈਂਟ 'ਚ ਅਮਿਤਾਭ ਬੱਚਨ ਦੇ ਬਾਰੇ 'ਚ ਖੁਲਾਸਾ ਕਰਦੇ ਹੋਏ ਕਿਹਾ - ਪੀਕ ਕਰੀਅਰ ਦੇ ਦੌਰਾਨ ਬਿੱਗ ਬੀ ਸਭ ਕੁਝ ਛੱਡ ਕੇ ਪਹਾੜਾਂ 'ਤੇ ਸੈਟਲ ਹੋਣ ਜਾ ਰਹੇ ਸਨ। ਉਸ ਨੇ ਆਪਣੀ ਪ੍ਰੋਡਕਸ਼ਨ ਕੰਪਨੀ ABCL ਬਣਾਈ ਪਰ ਬਦਕਿਸਮਤੀ ਨਾਲ ਉਨ੍ਹਾਂ ਦੀ ਫਿਲਮ ਪ੍ਰੋਡਕਸ਼ਨ ਕੰਪਨੀ ਦੀਵਾਲੀਆ ਹੋ ਗਈ ਅਤੇ ਅਮਿਤਾਭ ਕਰਜ਼ੇ ਦੇ ਬੋਝ ਹੇਠ ਦੱਬ ਗਏ। ਉਸ ਨੂੰ ਆਪਣਾ ਜੁਹੂ ਦਾ ਬੰਗਲਾ ਅਤੇ ਮੁੰਬਈ 'ਚ ਆਪਣੀਆਂ ਕਈ ਜਾਇਦਾਦਾਂ ਵੇਚਣੀਆਂ ਪਈਆਂ। ਅਦਾਕਾਰ ਆਪਣਾ ਕਰਜ਼ਾ ਚੁਕਾਉਣ ਲਈ ਦਿਨ 'ਚ 18-18 ਘੰਟੇ ਕੰਮ ਕਰਦੇ ਸਨ।ਰਜਨੀਕਾਂਤ ਨੇ ਦੱਸਿਆ- 'ਇਕ ਦਿਨ ਉਹ ਬਾਂਦਰ ਕੈਪ ਪਾ ਕੇ ਯਸ਼ ਚੋਪੜਾ ਦੇ ਘਰ ਪੁੱਜੇ ਕਿਉਂਕਿ ਉਨ੍ਹਾਂ ਕੋਲ ਡਰਾਈਵਰ ਨਹੀਂ ਸੀ, ਉਨ੍ਹਾਂ ਨੇ ਯਸ਼ ਤੋਂ ਕੰਮ ਮੰਗਿਆ, ਯਸ਼ ਨੇ ਚੈੱਕ ਕੱਢ ਕੇ ਉਨ੍ਹਾਂ ਨੂੰ ਦਿੱਤਾ ਪਰ ਅਮਿਤ ਜੀ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਮੈਂ ਕੰਮ ਦੇ ਬਦਲੇ 'ਚ ਹੀ ਲਵੇਗਾ। ਇਸ ਤਰ੍ਹਾਂ ਅਮਿਤ ਜੀ ਨੂੰ ਫਿਲਮ 'ਮੁਹੱਬਤੇਂ' ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 'ਕੌਨ ਬਣੇਗਾ ਕਰੋੜਪਤੀ' ਦੀ ਮੇਜ਼ਬਾਨੀ ਕਰਨ ਦਾ ਸੁਨਹਿਰੀ ਮੌਕਾ ਮਿਲਿਆ।
ਇਹ ਖ਼ਬਰ ਵੀ ਪੜ੍ਹੋ- ਮਸ਼ਹੂਰ ਗਾਇਕਾ ਨਾਲ ਸ਼ੂਟਿੰਗ ਦੌਰਾਨ ਵੱਡਾ ਹਾਦਸਾ, ਵੀਡੀਓ ਵਾਇਰਲ
ਰਜਨੀਕਾਂਤ ਨੇ ਅੱਗੇ ਕਿਹਾ, 'ਬੁਰੇ ਦਿਨਾਂ 'ਚ ਅਮਿਤ ਜੀ ਨੇ ਹਰ ਤਰ੍ਹਾਂ ਦੇ ਇਸ਼ਤਿਹਾਰ ਕੀਤੇ। ਜਦੋਂ ਕਿ ਮੁੰਬਈ ਦੇ ਲੋਕ ਉਸ 'ਤੇ ਹੱਸਣ ਲੱਗ ਪਏ, ਅਮਿਤ ਜੀ ਨੇ ਬੀਮਾਰ ਹੋਣ ਦੇ ਬਾਵਜੂਦ ਤਿੰਨ ਸਾਲ ਦਿਨ 'ਚ 18-18 ਘੰਟੇ ਕੰਮ ਕੀਤਾ, ਇਸ ਲਈ ਉਨ੍ਹਾਂ ਨੇ ਆਪਣਾ ਕਰਜ਼ਾ ਚੁਕਾਇਆ, ਪੁਰਾਣਾ ਘਰ ਵਾਪਸ ਲਿਆ ਅਤੇ ਉਸੇ ਗਲੀ 'ਚ ਤਿੰਨ ਨਵੇਂ ਘਰ ਵੀ ਖਰੀਦੇ। ਅਮਿਤਾਭ ਬੱਚਨ ਜੋ ਅੱਜ 81 ਸਾਲ ਦੀ ਉਮਰ 'ਚ ਦਿਨ 'ਚ 10 ਘੰਟੇ ਕੰਮ ਕਰਦੇ ਹਨ।ਤੁਹਾਨੂੰ ਦੱਸ ਦੇਈਏ ਕਿ ਦੱਖਣ ਦੇ ਸੁਪਰਸਟਾਰ ਰਜਨੀਕਾਂਤ ਅਮਿਤਾਭ ਬੱਚਨ ਨਾਲ ਐਕਸ਼ਨ ਡਰਾਮਾ ਫਿਲਮ ਵੇਟਈਆਨ 'ਚ ਨਜ਼ਰ ਆਉਣਗੇ। ਲਗਭਗ 33 ਸਾਲਾਂ ਬਾਅਦ ਰਜਨੀਕਾਂਤ ਅਤੇ ਅਮਿਤਾਭ ਬੱਚਨ ਇੱਕ ਵਾਰ ਫਿਰ ਪਰਦੇ 'ਤੇ ਵਾਪਸੀ ਕਰ ਰਹੇ ਹਨ। ਵੇਟਈਆਨ 10 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
National Awards 2024: ਜਾਣੋਂ ਕਿਹੜੇ-ਕਿਹੜੇ ਸੈਲੀਬ੍ਰੀਟੀਜ਼ ਨੂੰ ਕੀਤਾ ਜਾਵੇਗਾ ਸਨਮਾਨਿਤ
NEXT STORY