ਗੈਜੇਟ ਡੈਸਕ- ਐਪਲ ਦਾ ਮੈਗਾ ਲਾਂਚ ਈਵੈਂਟ 1 ਨਵੰਬਰ 2024 ਨੂੰ ਹੋ ਸਕਦਾ ਹੈ। ਅਜੇ ਹਾਲ ਹੀ 'ਚ ਐਪਲ ਦਾ ਇਕ ਈਵੈਂਟ ਹੋਇਆ ਸੀ ਜਿਸ ਵਿਚ iPhone 16 series, Apple Watch Series 10 ਅਤੇ AirPods 4 ਵਰਗੇ ਪ੍ਰੋਡਕਟ ਲਾਂਚ ਹੋਏ ਸਨ ਅਤੇ ਹੁਣ ਖਬਰ ਹੈ ਕਿ ਨਵੰਬਰ ਵਾਲੇ ਈਵੈਂਟ 'ਚ ਨਵੇਂ MacBook Pro, Mac mini ਅਤੇ iMac ਨੂੰ ਲਾਂਚ ਕੀਤਾ ਜਾਵੇਗਾ।
ਕਿਹਾ ਜਾ ਰਿਹਾ ਹੈ ਕਿ ਐਪਲ ਇਸ ਆਉਣ ਵਾਲੇ ਈਵੈਂਟ 'ਚ M4 MacBook Pro ਮਾਡਲ ਤੋਂ ਇਲਾਵਾ Mac Mini, iMac ਅਤੇ ਨਵਾਂ iPad Mini ਪੇਸ਼ ਕਰੇਗੀ। ਨਾਲ ਹੀ ਇਸ ਈਵੈਂਟ 'ਚ M4 MacBook Air, iPad Air ਟੈਬ ਅਤੇ ਅਪਗ੍ਰੇਡਿਡ AirTags ਦੇ ਲਾਂਚ ਹੋਣ ਦੀ ਵੀ ਖਬਰ ਹੈ।
ਮਾਰਕ ਗੁਰਮੈਨ ਦੀ 'ਪਾਵਰ ਆਨ' ਨਿਊਜਲੇਟਰ ਦੀ ਤਾਜਾ ਰਿਪੋਰਟ ਮੁਤਾਬਕ, ਐਪਲ ਅਕਤੂਬਰ ਦੇ ਅਖੀਰ ਜਾਂ 1 ਨਵੰਬਰ ਨੂੰ ਇਕ ਲਾਂਚ ਈਵੈਂਟ ਆਯੋਜਿਤ ਕਰੇਗੀ ਜਿਸ ਵਿਚ 14 ਇੰਚ ਮੈਕਬੁੱਕ ਪ੍ਰੋ (M4 ਚਿਪ) ਅਤੇ ਹਾਈ ਐਂਡ 14 ਇੰਚ ਅਤੇ 16 ਇੰਚ ਮੈਕਬੁੱਕ ਪ੍ਰੋ ਮਾਡਲ ਲਾਂਚ ਹੋਣਗੇ।
Apple ਇਕ ਨਵਾਂ Mac mini, iMac (M4 ਚਿਪ) ਅਤੇ iPad mini ਵੀ ਲਾਂਚ ਕਰੇਗੀ। 2025 ਦੀ ਸ਼ੁਰੂਆਤ 'ਚ MacBook Air, iPad Air ਅਤੇ ਨਵੇਂ iPhone SE ਦੀ ਉਮੀਦ ਹੈ।
OLA ਇਲੈਕਟ੍ਰਿਕ ਖ਼ਿਲਾਫ 10,000 ਤੋਂ ਵੱਧ ਸ਼ਿਕਾਇਤਾਂ, ਡਿੱਗੇ ਸ਼ੇਅਰ, CCPA ਨੇ ਭੇਜਿਆ ਨੋਟਿਸ
NEXT STORY