ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਰੂਸ-ਯੂਕ੍ਰੇਨ ਜੰਗ ਨੂੰ ਖਤਮ ਕਰਨ ਲਈ ਪੇਸ਼ ਕੀਤੇ ਜਾ ਰਹੇ ਸ਼ਾਂਤੀ ਪ੍ਰਸਤਾਵ ਨੂੰ ਲੈ ਕੇ ਅਮਰੀਕੀ ਕਾਂਗਰਸ ਵਿੱਚ ਭਾਰੀ ਆਲੋਚਨਾ ਹੋ ਰਹੀ ਹੈ। ਕਈ ਸੀਨੇਟਰਾਂ ਨੇ ਸ਼ਨੀਵਾਰ ਨੂੰ ਇਸ ਪ੍ਰਸਤਾਵ ਦੀ ਸਖ਼ਤ ਨਿੰਦਾ ਕਰਦਿਆਂ ਦੋਸ਼ ਲਾਇਆ ਕਿ ਜਿਸ ਯੋਜਨਾ ਨੂੰ ਸਵੀਕਾਰ ਕਰਨ ਲਈ ਟਰੰਪ ਪ੍ਰਸ਼ਾਸਨ ਕੀਵ (ਯੂਕ੍ਰੇਨ) ਉੱਤੇ ਦਬਾਅ ਪਾ ਰਿਹਾ ਹੈ, ਉਹ ਅਸਲ ਵਿੱਚ ਅਮਰੀਕੀ ਯੋਜਨਾ ਨਹੀਂ, ਸਗੋਂ ਰੂਸ ਦੀ "ਇੱਛਾ ਸੂਚੀ" ਹੈ।
ਰਿਪੋਰਟਾਂ ਅਨੁਸਾਰ ਇਹ 28-ਪੁਆਇੰਟ ਸ਼ਾਂਤੀ ਪ੍ਰਸਤਾਵ ਟਰੰਪ ਪ੍ਰਸ਼ਾਸਨ ਅਤੇ ਕ੍ਰੈਮਲਿਨ (ਰੂਸ) ਦੁਆਰਾ ਤਿਆਰ ਕੀਤਾ ਗਿਆ ਸੀ, ਜਿਸ ਵਿੱਚ ਯੂਕ੍ਰੇਨ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਇਸ ਪ੍ਰਸਤਾਵ ਵਿੱਚ ਕਈ ਅਜਿਹੀਆਂ ਰੂਸੀ ਮੰਗਾਂ ਸ਼ਾਮਲ ਹਨ, ਜਿਨ੍ਹਾਂ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਦਰਜਨਾਂ ਵਾਰ ਰੱਦ ਕਰ ਦਿੱਤਾ ਹੈ, ਜਿਸ ਵਿੱਚ ਯੂਕ੍ਰੇਨ ਦੁਆਰਾ ਵੱਡੇ ਖੇਤਰਾਂ ਨੂੰ ਛੱਡਣਾ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ- ਕਸੂਤੇ ਫ਼ਸੇ Study Visa 'ਤੇ ਰੂਸ ਗਏ ਭਾਰਤੀ ਨੌਜਵਾਨ ! ਚਿੰਤਾ 'ਚ ਡੁੱਬੇ ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ
ਇਸ ਪ੍ਰਸਤਾਵ ਦੀ ਪ੍ਰਕਿਰਤੀ ਬਾਰੇ ਸਪੱਸ਼ਟਤਾ ਕੈਨੇਡਾ ਵਿੱਚ ਇੱਕ ਅੰਤਰਰਾਸ਼ਟਰੀ ਸੁਰੱਖਿਆ ਸੰਮੇਲਨ ਦੌਰਾਨ ਆਈ। ਆਜ਼ਾਦ ਸੀਨੇਟਰ ਐਂਗਸ ਕਿੰਗ, ਡੈਮੋਕ੍ਰੇਟਿਕ ਸੈਨੇਟਰ ਜੀਨ ਸ਼ਾਹੀਨ ਅਤੇ ਰਿਪਬਲਿਕਨ ਸੈਨੇਟਰ ਮਾਈਕ ਰਾਊਂਡਸ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਗੱਲਬਾਤ ਕੀਤੀ। ਸੀਨੇਟਰ ਕਿੰਗ ਨੇ ਦੱਸਿਆ ਕਿ ਰੂਬੀਓ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਯੋਜਨਾ ਪ੍ਰਸ਼ਾਸਨ ਦੀ ਨਹੀਂ ਸੀ ਸਗੋਂ "ਰੂਸ ਦੀ ਇੱਛਾ ਸੂਚੀ" ਸੀ। ਸੀਨੇਟਰ ਸ਼ਾਹੀਨ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਇੱਕ ਰੂਸੀ ਪ੍ਰਸਤਾਵ ਹੈ ਅਤੇ ਇਸ ਯੋਜਨਾ ਵਿੱਚ ਕੁਝ ਅਜਿਹਾ ਹੈ ਜੋ ਪੂਰੀ ਤਰ੍ਹਾਂ ਨਾਲ ਅਸਵੀਕਾਰਯੋਗ ਹੈ। ਸੀਨੇਟਰ ਰਾਊਂਡਸ ਨੇ ਵੀ ਕਿਹਾ ਕਿ ਇਹ ਸਾਡਾ ਸ਼ਾਂਤੀ ਪ੍ਰਸਤਾਵ ਨਹੀਂ ਹੈ ਅਤੇ ਇਹ ਲੱਗਦਾ ਹੈ ਜਿਵੇਂ ਇਸ ਨੂੰ ਰੂਸੀ ਵਿੱਚ ਲਿਖਿਆ ਗਿਆ ਹੋਵੇ।
ਟਰੰਪ ਦੀ ਇੱਛਾ ਹੈ ਕਿ ਯੂਕ੍ਰੇਨ ਇਸ ਪ੍ਰਸਤਾਵ ਨੂੰ ਅਗਲੇ ਹਫ਼ਤੇ ਦੇ ਅੰਤ ਤੱਕ ਸਵੀਕਾਰ ਕਰ ਲਵੇ। ਸੀਨੇਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਯੋਜਨਾ ਨੂੰ ਲਾਗੂ ਕਰਨ ਨਾਲ ਮਾਸਕੋ ਨੂੰ ਉਸਦੀ ਆਕ੍ਰਾਮਕਤਾ ਲਈ ਇਨਾਮ ਮਿਲੇਗਾ, ਜੋ ਦੂਜੇ ਗੁਆਂਢੀਆਂ ਨੂੰ ਧਮਕਾਉਣ ਵਾਲੇ ਨੇਤਾਵਾਂ ਨੂੰ ਗਲਤ ਸੰਦੇਸ਼ ਦੇਵੇਗਾ। ਸੀਨੇਟਰ ਕਿੰਗ ਨੇ ਕਿਹਾ ਕਿ ਇਹ ਇੱਕ ਤਰ੍ਹਾਂ ਨਾਲ ਆਕ੍ਰਾਮਕਤਾ ਨੂੰ ਇਨਾਮ ਦੇਣ ਜਿਹਾ ਹੈ। ਇਹ ਬਿਲਕੁਲ ਸਾਫ਼ ਹੈ।
G20: PM ਮੋਦੀ ਨੇ IBSA ਨੇਤਾਵਾਂ ਦੀ ਬੈਠਕ 'ਚ ਲਿਆ ਹਿੱਸਾ, ਸਹਿਯੋਗ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਦੁਹਰਾਈ
NEXT STORY