ਇੰਟਰਨੈਸ਼ਨਲ ਡੈਸਕ : ਬਖਮੁਤ 'ਚ ਯੁੱਧ ਦੇ ਹਾਲਾਤ ਬਦਲ ਰਹੇ ਹਨ, ਯੂਕ੍ਰੇਨ ਦੀ ਫ਼ੌਜ ਰੂਸ 'ਤੇ ਹਮਲੇ ਕਰ ਰਹੀ ਹੈ। ਰੂਸ ਅਤੇ ਯੂਕ੍ਰੇਨ ਵਿਚਾਲੇ ਸਭ ਤੋਂ ਵੱਡੀ ਜੰਗ ਕੀਵ ਦੇ ਇਸ ਛੋਟੇ ਜਿਹੇ ਇਲਾਕੇ 'ਚ ਚੱਲ ਰਹੀ ਹੈ ਪਰ ਹੁਣ ਬਾਜ਼ੀ ਪਲਟਦੀ ਨਜ਼ਰ ਆ ਰਹੀ ਹੈ। ਜਿਸ ਜ਼ਮੀਨ 'ਤੇ ਯੂਕ੍ਰੇਨ ਦੇ ਸੈਨਿਕਾਂ ਨੇ ਆਪਣਾ ਖੂਨ ਵਹਾਇਆ ਸੀ, ਹੁਣ ਉਸੇ ਬਖਮੁਤ 'ਚ ਯੂਕ੍ਰੇਨ ਦੇ ਫ਼ੌਜੀਆਂ ਨੇ ਬੜ੍ਹਤ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਜੋ ਦਿਖਾਈ ਦੇ ਰਿਹਾ ਹੈ, ਉਹ ਇਸ ਗੱਲ ਦਾ ਸਬੂਤ ਹੈ ਕਿ ਰੂਸੀ ਸੈਨਿਕ ਮੈਦਾਨ ਛੱਡ ਕੇ ਬਖਮੁਤ ਤੋਂ ਭੱਜ ਰਹੇ ਹਨ।
ਇਹ ਵੀ ਪੜ੍ਹੋ : ਅਜਬ-ਗਜ਼ਬ : ਪੁਲਾੜ ’ਚ ਖੁੱਲ੍ਹ ਰਿਹੈ ਸ਼ਾਨਦਾਰ ਰੈਸਟੋਰੈਂਟ, ਉੱਡਦੇ ਹੋਏ ਖਾ ਸਕੋਗੇ ਖਾਣਾ
ਯੂਕ੍ਰੇਨ ਦੀ ਫ਼ੌਜ ਮੁਤਾਬਕ ਜੋ ਸੁਰੰਗ ਉਨ੍ਹਾਂ ਨੂੰ ਮਿਲੀ ਹੈ, ਰੂਸੀ ਫ਼ੌਜੀ ਇਸ ਸੁਰੰਗ ਤੋਂ ਗੁਪਤ ਰੂਪ ਨਾਲ ਹਮਲਾ ਕਰ ਰਹੇ ਸਨ। ਹੁਣ ਇੱਥੇ ਸਿਰਫ਼ ਉਨ੍ਹਾਂ ਦੇ ਨਿਸ਼ਾਨ ਬਚੇ ਹਨ ਅਤੇ ਆਸ-ਪਾਸ ਦੇ ਇਲਾਕਿਆਂ 'ਚ ਰੂਸੀ ਸੈਨਿਕਾਂ ਦੀਆਂ ਲਾਸ਼ਾਂ ਦੇਖੀਆਂ ਜਾ ਸਕਦੀਆਂ ਹਨ। ਇੱਥੇ ਬਹੁਤ ਸਾਰੀਆਂ ਸੁਰੰਗਾਂ ਹਨ, ਜਿਨ੍ਹਾਂ 'ਚ ਰੂਸੀ ਸੈਨਿਕਾਂ ਦੀਆਂ ਜੁੱਤੀਆਂ, ਹੈਲਮੇਟ ਅਤੇ ਵਰਦੀਆਂ ਦੇ ਹਿੱਸੇ ਦੇਖੇ ਜਾ ਸਕਦੇ ਹਨ। ਇਹ ਤਸਵੀਰ ਬਖਮੁਤ ਦੇ ਆਰਟਿਓਮੋਵਸਕ ਦੀ ਹੈ, ਜਿੱਥੇ ਵੈਗਨਰ ਲੜਾਕਿਆਂ ਦੀ ਬਾਰੂਦ ਉਗਲਣ ਵਾਲੀ ਮਸ਼ੀਨ ਨੂੰ ਯੂਕ੍ਰੇਨੀਅਨ ਫੋਰਸ ਨੇ ਤਬਾਹ ਕਰ ਦਿੱਤਾ ਤੇ ਉਹ ਰੂਸੀ ਸੈਨਿਕਾਂ ਦੀ ਭਾਲ ਵਿੱਚ ਗਸ਼ਤ ਕਰ ਰਹੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਇਮਰਾਨ ਖਾਨ ਨੂੰ ਵੱਡੀ ਰਾਹਤ, ਅਦਾਲਤ ਨੇ 8 ਜੂਨ ਤੱਕ ਵਧਾਈ ਜ਼ਮਾਨਤ ਦੀ ਮਿਆਦ
NEXT STORY