ਅੰਕਾਰਾ - ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਮਾਮਲਿਆਂ ਦੀ ਏਜੰਸੀ ‘ਸੰਯੁਕਤ ਰਾਸ਼ਟਰ ਸ਼ਰਨਾਰਥੀ ਹਾਈ ਕਮਿਸ਼ਨ ਦਫਤਰ (ਯੂ. ਐੱਨ. ਐੱਚ. ਸੀ. ਆਰ.) ਦੇ ਪ੍ਰਮੁੱਖ ਫਿਲਿਪੋ ਗ੍ਰਾਂਡੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਦੇ ਲੱਖਾਂ ਉਜੜੇ ਲੋਕਾਂ ਨੂੰ ਮਦਦ ਦੇਣ ਲਈ ਏਜੰਸੀ ਤਾਲਿਬਾਨ ਨਾਲ ਗੱਲਬਾਤ ਕਰੇਗੀ। ਸੰਯੁਕਤ ਰਾਸ਼ਟਰ ਸ਼ਰਨਾਰਥੀ ਹਾਈ ਕਮਿਸ਼ਨਰ ਗ੍ਰਾਂਡੀ ਨੇ ਇਹ ਵੀ ਕਿਹਾ ਕਿ ਅਜੇ ਤੱਕ ਅਜਿਹਾ ਨਹੀਂ ਦੇਖਿਆ ਗਿਆ ਹੈ ਕਿ ਵੱਡੀ ਗਿਣਤੀ ਵਿਚ ਅਫਗਾਨ ਲੋਕਾਂ ਨੇ ਸਰਹੱਦ ਪਾਰ ਕਰ ਕੇ ਹੋਰਨਾਂ ਦੇਸ਼ਾਂ ਵਿਚ ਜਾਣ ਦੀ ਕੋਸ਼ਿਸ਼ ਕੀਤੀ ਹੋਵੇ ਪਰ ਦੇਸ਼ ਵਿਚ ਹਾਲਤ ਜੇਕਰ ਬਦਤਰ ਹੁੰਦੇ ਹਨ ਤਾਂ ਹਾਲਾਤ ਬਦਲ ਸਕਦੇ ਹਨ।
ਇਹ ਵੀ ਪੜ੍ਹੋ - ਵਿਰੋਧੀ ਲੜਾਕੇ ਪੰਜਸ਼ੀਰ ਦੀਆਂ ਗੁਫਾਵਾਂ ’ਚ ਲੁਕੇ : ਤਾਲਿਬਾਨ
ਗ੍ਰਾਂਡੀ ਨੇ ਕਿਹਾ ਕਿ ਮੇਰੇ ਸੰਗਠਨ ਦੀ ਤਰਜੀਹ ਹੈ ਉਜੜੇ ਲੋਕਾਂ ਦੀ ਮਦਦ ਲਈ ਮਨੁੱਖੀ ਸਹਾਇਤਾ ਦੇ ਕੰਮ ਨੂੰ ਵਧਾਉਣਾ, ਤੇਜ਼ ਕਰਨਾ...ਸਰਦੀ ਦਾ ਮੌਸਮ ਨੇੜੇ ਹੈ ਅਤੇ ਇਸ ਦੌਰਾਨ ਅਫਗਾਨਿਸਤਾਨ ਵਿਚ ਬਹੁਤ ਠੰਡ ਪੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਹੋਰ ਮਨੁੱਖੀ ਸਹਾਇਤਾ ਸੰਗਠਨ ਵਾਂਗ ਹੀ ਯੂ. ਐੱਨ. ਐੱਚ. ਸੀ. ਆਰ. ਇਸ ਬਾਰੇ ਤਾਲਿਬਾਨ ਨਾਲ ਗੱਲ ਕਰੇਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ ਨੇ ਛੱਡਿਆ ਸਾਊਦੀ ਅਰਬ ਦਾ ਸਾਥ, ਹਟਾਈ ਮਿਜ਼ਾਈਲ ਰੱਖਿਆ ਪ੍ਰਣਾਲੀ
NEXT STORY