ਸੰਯੁਕਤ ਰਾਸ਼ਟਰ (ਭਾਸ਼ਾ)- ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਯੁੱਧ ਪ੍ਰਭਾਵਿਤ ਦੇਸ਼ ਵਿੱਚ ਵਿਸ਼ਵ ਸੰਸਥਾ ਦੇ ਮਾਨਵਤਾਵਾਦੀ ਕਾਰਜਾਂ ਨੂੰ ਤੇਜ਼ ਕਰਨ ਲਈ ਤੁਰੰਤ 2 ਕਰੋੜ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਨੇ ਵੀਰਵਾਰ ਨੂੰ ਇਸ ਸਬੰਧ ਵਿੱਚ ਘੋਸ਼ਣਾ ਕਰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਅਤੇ ਇਸਦੇ ਮਾਨਵਤਾਵਾਦੀ ਸਹਿਯੋਗੀ "ਲੋੜ ਦੇ ਸਮੇਂ ਵਿੱਚ ਯੂਕ੍ਰੇਨ ਵਿੱਚ ਲੋਕਾਂ ਦੀ ਸਹਾਇਤਾ ਲਈ ਮੌਜੂਦ ਰਹਿਣ ਲਈ ਵਚਨਬੱਧ ਹਨ। ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਉਹ ਕੌਣ ਹਨ ਅਤੇ ਕਿੱਥੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ 'ਤੇ ਰੂਸ ਦੇ ਹਮਲੇ ਨਾਲ ਸਬੰਧਤ ਮਹੱਤਵਪੂਰਨ ਅੰਤਰਰਾਸ਼ਟਰੀ ਘਟਨਾਕ੍ਰਮ
ਉਹਨਾਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਅਸੀਂ ਯੂਕ੍ਰੇਨ ਦੇ ਹਰ ਹਿੱਸੇ ਵਿਚ ਦਰਦ ਅਤੇ ਦਹਿਸ਼ਤ ਦਾ ਮੰਜ਼ਰ ਦੇਖ ਰਹੇ ਹਾਂ। ਯੁੱਧ ਵਿਚ ਨਿਰਦੋਸ਼ ਲੋਕ ਹਮੇਸ਼ਾ ਭਾਰੀ ਕੀਮਤ ਅਦਾ ਕਰਦੇ ਹਨ। ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀ ਮੁਹਿੰਮਾਂ ਦੇ ਮੁਖੀ ਮਾਰਟਿਨ ਗ੍ਰਿਫਿਥਸ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਕੇਂਦਰੀ ਐਮਰਜੈਂਸੀ ਰਿਸਪਾਂਸ ਫੰਡ ਤੋਂ 2 ਕਰੋੜ ਡਾਲਰ ਪੂਰਬੀ ਡੋਨੇਟਸਕ ਅਤੇ ਲੁਹਾਨਸਕ ਅਤੇ ਦੇਸ਼ ਦੇ ਹੋਰ ਖੇਤਰਾਂ ਵਿੱਚ ਐਮਰਜੈਂਸੀ ਕਾਰਵਾਈਆਂ ਵਿੱਚ ਮਦਦ ਕਰੇਗਾ ਅਤੇ ਸੰਘਰਸ਼ ਤੋਂ ਪ੍ਰਭਾਵਿਤ ਲੋਕਾਂ ਨੂੰ ਸਿਹਤ ਸੰਭਾਲ, ਆਸਰਾ, ਭੋਜਨ, ਪਾਣੀ ਆਦਿ ਪ੍ਰਦਾਨ ਕਰਨ ਵਿੱਚ ਇਸ ਨਾਲ ਮਦਦ ਮਿਲੇਗੀ।
ਭਾਵੁਕ ਹੋਏ ਯੂਕ੍ਰੇਨ ਦੇ ਰਾਸ਼ਟਰਪਤੀ, ਕਿਹਾ- ਮੈਂ ਤੇ ਮੇਰਾ ਪਰਿਵਾਰ ਦੁਸ਼ਮਣ ਦੇ ਨਿਸ਼ਾਨੇ 'ਤੇ ਹਾਂ (ਵੀਡੀਓ)
NEXT STORY