ਸੰਯੁਕਤ ਰਾਸ਼ਟਰ (ਭਾਸ਼ਾ) : ਸੰਯੁਕਤ ਰਾਸ਼ਟਰ ਸੁੱਰਖਿਆ ਕੌਂਸਲ ਦੀ 1267 ਅਲ ਕਾਇਦਾ ਕਮੇਟੀ ਨੇ ਐਲਾਨੀ ਅੱਤਵਾਦੀ ਅਤੇ ਮੁੰਬਈ ਹਮਲੇ ਦੇ ਸਾਜ਼ਿਸ਼ਕਰਤਾ ਜਕੀ-ਉਰ-ਰਹਿਮਾਨ ਲਖਵੀ ਨੂੰ ਮਹੀਨੇ 'ਚ ਡੇਢ ਲੱਖ ਪਾਕਿਸਤਾਨੀ ਰੁਪਏ ਦਾ ਖਰਚ ਦੇਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਕਮੇਟੀ ਨੇ ਖਰਚ ਦੀ ਰਾਸ਼ੀ ਨੂੰ ਇਸ ਹਫਤੇ ਮਨਜ਼ੂਰੀ ਦਿੰਦੇ ਹੋਏ ਲਖਵੀ ਦੇ ਬੈਂਕ ਖਾਤੇ ਤੋਂ ਇਹ ਰਾਸ਼ੀ ਕੱਢਵਾਉਣ ਦੀ ਇਜਾਜ਼ਤ ਦਿੱਤੀ ਹੈ।
ਇਹ ਵੀ ਪੜ੍ਹੋ -ਕਾਬੁਲ 'ਚ ਰਾਕਟ ਹਮਲਾ, 1 ਦੀ ਮੌਤ ਤੇ 2 ਜ਼ਖਮੀ
ਸੰਯੁਕਤ ਰਾਸ਼ਟਰ ਵੱਲੋਂ ਅੱਤਵਾਦੀ ਐਲਾਨ ਕੀਤੇ ਜਾਣ ਤੋਂ ਬਾਅਦ ਲਖਵੀ ਦੇ ਬੈਂਕ ਖਾਤੇ ਨਾਲ ਲੈਣ-ਦੇਣ 'ਤੇ ਰੋਕ ਲੱਗਾ ਦਿੱਤੀ ਗਈ ਸੀ। ਕੌਂਸਲ ਤੋਂ ਮਿਲੀ ਮਨਜ਼ੂਰੀ ਮੁਤਾਬਕ ਲਖਵੀ ਨੂੰ ਦਵਾਈਆਂ ਲਈ 45 ਹਜ਼ਾਰ, ਭੋਜਨ ਲਈ 50 ਹਜ਼ਾਰ, ਜਨ ਸੁਵਿਧਾਵਾਂ ਲਈ 20 ਹਜ਼ਾਰ, ਵਕੀਲ ਦੀ ਫੀਸ ਲਈ 20 ਹਜ਼ਾਰ ਅਤੇ ਆਵਾਜਾਈ ਲਈ 15 ਹਜ਼ਾਰ ਰੁਪਏ ਕੱਢਵਾਉਣ ਦੀ ਇਜਾਜ਼ਤ ਹੋਵੇਗੀ।
ਇਹ ਵੀ ਪੜ੍ਹੋ -VI ਦੇ ਇਸ ਨਵੇਂ ਪਲਾਨ 'ਚ ਯੂਜ਼ਰਸ ਨੂੰ ਮਿਲੇਗਾ ਅਨਲਿਮਟਿਡ ਡਾਟਾ ਅਤੇ ਫ੍ਰੀ ਕਾਲਿੰਗ ਦੀ ਸੁਵਿਧਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਪਾਕਿਸਤਾਨ 'ਚ ਇਮਰਾਨ ਸਰਕਾਰ ਤੇ ਵਿਰੋਧੀ ਦਲਾਂ 'ਚ ਆਰ-ਪਾਰ ਦੀ ਲੜਾਈ
NEXT STORY