ਗੈਜੇਟ ਡੈਸਕ—ਟੈਲੀਕਾਮ ਕੰਪਨੀ ਵੋਡਾਫੋਨ-ਆਈਡੀਆ (ਵੀ.ਆਈ.) ਨੇ ਆਪਣੇ ਪ੍ਰੀਪੇਡ ਪਲਾਨ ਦੀ ਰੇਂਜ ਨੂੰ ਵਧਾਉਂਦੇ ਹੋਏ ਨਵਾਂ ਐਂਟਰਟੇਨਮੈਂਟ ਪਲੱਸ ਫੈਮਿਲੀ ਪੋਸਟਪੇਡ ਪਲਾਨ ਪੇਸ਼ ਕਰ ਦਿੱਤਾ ਹੈ। 948 ਰੁਪਏ ਵਾਲੇ ਇਸ ਪਲਾਨ 'ਚ ਕੰਪਨੀ ਅਨਲਿਮਟਿਡ ਡਾਟਾ ਬੈਨੀਫਿਟ ਆਫਰ ਕਰ ਰਹੀ ਹੈ। ਇਕ ਮਹੀਨੇ ਤੱਕ ਚੱਲਣ ਵਾਲੇ ਇਸ ਪਲਾਨ 'ਚ ਅਨਲਿਮਟਿਡ ਵੁਆਇਸ ਕਾਲਿੰਗ ਨਾਲ 100 ਫ੍ਰੀ ਐੱਸ.ਐੱਮ.ਐੱਸ. ਆਫਰ ਕੀਤੇ ਜਾ ਰਹੇ ਹਨ। ਇਹ ਪਲਾਨ ਪ੍ਰਾਈਮਰੀ ਅਤੇ ਸੈਕੰਡਰੀ ਕੁਨੈਕਸ਼ਨ ਨਾਲ ਆਉਂਦੇ ਹਨ। ਡਾਟਾ ਦੀ ਗੱਲ ਕਰੀਏ ਤਾਂ ਪ੍ਰਾਈਮਰੀ ਕੁਨੈਕਸ਼ਨ ਵਾਲੇ ਯੂਜ਼ਰਸ ਨੂੰ ਅਨਲਿਮਟਿਡ ਡਾਟਾ ਮਿਲੇਗਾ, ਉੱਥੇ ਸੈਕੰਡਰੀ ਕੁਨੈਕਸ਼ਨ ਵਾਲੇ ਯੂਜ਼ਰਸ ਨੂੰ ਇਸ ਪਲਾਨ 'ਚ 30ਜੀ.ਬੀ. ਡਾਟਾ ਆਫਰਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ -ਕਾਬੁਲ 'ਚ ਰਾਕਟ ਹਮਲਾ, 1 ਦੀ ਮੌਤ ਤੇ 2 ਜ਼ਖਮੀ
ਮਿਲਦੇ ਹਨ ਹੋਰ ਬੈਨੀਫਿਟਸ
948 ਰੁਪਏ ਵਾਲੇ ਇਸ ਪਲਾਨ 'ਚ ਹੋਰ ਬੈਨੀਫਿਟਸ ਦੀ ਗੱਲ ਕਰੀਏ ਤਾਂ ਇਸ 'ਚ ਇਖ ਸਾਲ ਲਈ ਐਮਾਜ਼ੋਨ ਪ੍ਰਾਈਮ ਦੀ ਸਬਸਕਰੀਪਸ਼ਨ ਫ੍ਰੀ 'ਚ ਮਿਲਦੀ ਹੈ। ਇਸ ਤੋਂ ਇਲਾਵਾ ਕੰਪਨੀ ਇਕ ਸਾਲ ਲਈ ਜੀ5 ਅਤੇ ਵੀ.ਆਈ. ਮੂਵੀਜ਼ ਐਂਡ ਟੀ.ਵੀ. ਐਪ ਦੀ ਸਬਸਕਰੀਪਸ਼ਨ ਵੀ ਫ੍ਰੀ 'ਚ ਦੇ ਰਹੀ ਹੈ। ਪਲਾਨ ਦੇ ਸਬਸਕਰਾਈਬਰ ਸੈਕੰਡਰੀ ਕੁਨੈਕਸ਼ਨ ਨੂੰ ਰਿਮੂਵ ਨਹੀਂ ਕਰਵਾ ਸਕਦੇ ਹਨ। ਕੰਪਨੀ ਆਪਣੇ ਯੂਜ਼ਰਸ ਨੂੰ ਜ਼ਿਆਦਾਤਰ ਪੰਜ ਕੁਨੈਕਸ਼ਨ ਐਡ ਕਰਨ ਦੀ ਸਹੂਲਤ ਦਿੰਦੀ ਹੈ। ਹਰ ਕੁਨੈਕਸ਼ਨ ਲਈ ਯੂਜ਼ਰਸ ਨੂੰ ਵੱਖ ਤੋਂ ਹਰ ਮਹੀਨੇ 249 ਰੁਪਏ ਦੇਣੇ ਹੋਣਗੇ।
ਇਹ ਵੀ ਪੜ੍ਹੋ -ਪਤਨੀ ਦੇ ਕਰੀਅਰ ਲਈ CEO ਨੇ ਛੱਡ ਦਿੱਤਾ 750 ਕਰੋੜ ਰੁਪਏ ਦਾ ਬੋਨਸ, ਲੋਕਾਂ ਦੱਸਿਆ 'ਡਰਾਮਾ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
100 ਰੁਪਏ ਤੋਂ ਵੀ ਘੱਟ ਕੀਮਤ 'ਚ ਉਪਲੱਬਧ ਹਨ ਜਿਓ ਦੇ ਇਹ ਪਲਾਨਸ
NEXT STORY