ਸਨਰਾਈਜ਼-ਅਮਰੀਕਾ ਦੇ ਦੱਖਣੀ ਫਲੋਰਿਡਾ 'ਚ ਬੱਚਿਆਂ ਵਿਰੁੱਧ ਹਿੰਸਕ ਨਾਲ ਜੁੜੇ ਇਕ ਮਾਮਲੇ 'ਚ ਜਾਰੀ ਕੀਤੇ ਗਏ ਸੰਘੀ ਸਰਚ ਵਾਰੰਟ 'ਤੇ ਕਾਰਵਾਈ ਦੌਰਾਨ ਹੋਈ ਗੋਲੀਬਾਰੀ 'ਚ ਦੋ ਏਜੰਟਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਗੋਲੀਬਾਰੀ 'ਚ ਇਕ ਸ਼ੱਕੀ ਦੋਸ਼ੀ ਵੀ ਮਾਰਿਆ ਗਿਆ ਹੈ। ਐੱਫ.ਬੀ.ਆਈ. ਨੇ ਇਸ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ -ਮਿਆਂਮਾਰ 'ਚ ਤਖਤਾਪਲਟ ਵਿਰੁੱਧ ਭਾਰਤ-ਅਮਰੀਕਾ ਸਮੇਤ ਕਈ ਦੇਸ਼ਾਂ ਨੇ ਚੁੱਕੀ ਆਵਾਜ਼
ਮੰਗਲਵਾਰ ਸਵੇਰੇ ਹੋਈ ਗੋਲੀਬਾਰੀ ਤੋਂ ਬਾਅਦ ਉਸ ਦੇ ਨੇੜਲੇ ਦੇ ਖੇਤਰਾ 'ਚ ਭਾਰੀ ਗਿਣਤੀ 'ਚ ਪੁਲਸ ਬਲ ਦੀ ਤਾਇਨਾਤੀ ਕੀਤੀ ਗਈ ਹੈ। ਟੈਲੀਵਿਜ਼ਨ ਦੇ ਵੀਡੀਓ ਮੁਤਾਬਕ ਕਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸਨਰਾਈਜ਼ 'ਚ ਗੋਲੀਬਾਰੀ ਵਾਲੀ ਥਾਂ ਨੇੜੇ ਇਕੱਠੀ ਹੋਈਆਂ ਹਨ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਇਕ ਹੋਰ ਵੱਡੀ ਟੁਕੜੀ ਫੋਰਟ ਲਾਡਰਡੇਲ ਦੇ ਇਕ ਹਸਪਤਾਲ ਦੇ ਬਾਹਰ ਇਕੱਠਾ ਹੋਈ, ਜਿਥੇ ਗੋਲੀਬਾਰੀ ਦੇ ਪੀੜਤਾਂ ਨੂੰ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ -ਬ੍ਰਿਟੇਨ ਨੇ ਹਾਂਗਕਾਂਗ ਲਈ ਬ੍ਰਿਟਿਸ਼ ਨਾਗਰਿਕ ਬਣਨ ਦੇ ਰਸਤੇ ਖੋਲ੍ਹੇ, ਭੜਕਿਆ ਚੀਨ
ਸਨਰਾਈਜ਼ ਪੁਲਸ ਵਿਭਾਗ ਨੇ ਵੱਡੀ ਗਿਣਤੀ 'ਚ ਪੁਲਸ ਬਲ ਦੀ ਤਾਇਨਾਤੀ ਦੇ ਬਾਰੇ 'ਚ ਟਵੀਟ ਕਰ ਕਿਹਾ ਕਿ ਖੇਤਰ 'ਚ ਕਈ ਸੜਕਾਂ ਬੰਦ ਹਨ। ਕੁਝ ਮੀਡੀਆ ਰਿਪੋਰਟ ਮੁਤਾਬਕ, ਸਨਰਾਈਜ਼ ਪੁਲਸ ਨੇ ਕਿਹਾ ਕਿ ਗ੍ਰਿਫਤਾਰੀ ਵਾਰੰਟ 'ਤੇ ਕਾਰਵਾਈ ਦੌਰਾਨ ਕੁਝ ਐੱਫ.ਬੀ.ਆਈ. ਏਜੰਟ ਜ਼ਖਮੀ ਹੋ ਗਏ। ਇਕ ਸ਼ੱਕੀ ਵਿਕਅਤੀ ਅਜੇ ਵੀ ਘਰ ਦੇ ਅੰਦਰ ਲੁੱਕਿਆ ਹੋਇਆ ਹੈ। ਕਾਨੂੰਨ ਲਾਗੂ ਕਰਨ ਵਾਲੇ ਇਕ ਅਧਿਕਾਰੀ ਨੇ ਏਸੋਸੀਏਟੇਡ ਪ੍ਰੈੱਸ ਨੂੰ ਦੱਸਿਆ ਕਿ ਵਾਰੰਟ ਦਾ ਪਾਲਣ ਕਰਦੇ ਸਮੇਂ ਕਈ ਐੱਫ.ਬੀ.ਆਈ. ਏਜੰਟਾਂ ਨੂੰ ਨਿਸ਼ਾਨਾ ਬਣਾਇਆ ਗਿਆ। ਅਧਿਕਾਰੀ ਮਾਮਲੇ 'ਚ ਚੱਲ ਰਹੀ ਜਾਂਚ 'ਤੇ ਵਧੇਰੇ ਜਾਣਕਾਰੀ ਨਹੀਂ ਦੇ ਸਕੇ।
ਇਹ ਵੀ ਪੜ੍ਹੋ -ਕੋਵਿਡ-19 ਦੇ ਰੂਸੀ ਟੀਕੇ ਦੇ ਤੀਸਰੇ ਪੜਾਅ ਦੇ ਪ੍ਰੀਖਣ 'ਚ 91 ਫੀਸਦੀ ਤੋਂ ਵਧੇਰੇ ਪ੍ਰਭਾਵ ਸਮਰੱਥਾ ਦਿਖੀ : ਲਾਂਸੈੱਟ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਮਿਆਂਮਾਰ 'ਚ ਤਖਤਾਪਲਟ ਵਿਰੁੱਧ ਭਾਰਤ-ਅਮਰੀਕਾ ਸਮੇਤ ਕਈ ਦੇਸ਼ਾਂ ਨੇ ਚੁੱਕੀ ਆਵਾਜ਼
NEXT STORY