ਨਿਊਯਾਰਕ— ਅਮਰੀਕਾ ਦੇ ਇਕ ਸੰਸਦ ਮੈਂਬਰ ਨੇ ਹਿੰਦ ਮਹਾਸਾਗਰ ਖੇਤਰ ਨੂੰ ਹਿੰਦ-ਪ੍ਰਸ਼ਾਂਤ ਦਾ ਇਕ ਬਿਹਤਰ ਹਿੱਸਾ ਦਸਦੇ ਹੋਏ ਪ੍ਰਤੀਨਿਧੀ ਸਭਾ ’ਚ ਇਕ ਬਿੱਲ ਪੇਸ਼ ਕੀਤਾ ਜੋ ਖੇਤਰ ਦੇ ਦੇਸ਼ਾਂ ਖ਼ਾਸ ਕਰਕੇ ਭਾਰਤ, ਆਸਟਰੇਲੀਆ ਤੇ ਜਾਪਾਨ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਬਾਰੇ ’ਚ ਹੈ। ਸੰਸਦ ਮੈਂਬਰ ਨੇ ਕਿਹਾ ਕਿ ਇਸ ਖੇਤਰ ’ਚ ਅਮਰੀਕਾ ਦੇ ਸਿਆਸੀ, ਆਰਥਿਕ ਤੇ ਸੁਰੱਖਿਆ ਹਿੱਤ ਹਨ।
ਕਾਂਗਰਸ ਮੈਂਬਰ ਜੋਆਕਵਿਨ ਕਾਸਤ੍ਰੋ ਵੱਲੋਂ ਲਿਆਏ ਗਏ ਬਿੱਲ ‘ਹਿੰਦ ਮਹਾਸਾਗਰ ਖੇਤਰ ਰਣਨੀਤਿਕ ਸਮੀਖਿਆ ਐਕਟ’ ’ਚ ਕਿਹਾ ਗਿਆ ਹੈ ਕਿ ਹਿੰਦ ਪ੍ਰਸ਼ਾਂਤ ਖੇਤਰ ’ਚ ਅਮਰੀਕਾ ਦੀ ਭਾਗੀਦਾਰੀ ਦੇ ਤੌਰ ’ਤੇ ਉਸ ਦੀ ਨੀਤੀ ਹੋਣੀ ਚਾਹੀਦੀ ਹੈ ਕਿ ਉਹ ਖੇਤਰ ਦੇ ਦੇਸ਼ਾਂ, ਉੱਥੇ ਦੀਆਂ ਸਰਕਾਰਾਂ, ਸਮਾਜ ਤੇ ਨਿੱਜੀ ਖੇਤਰਾਂ ਦੇ ਨਾਲ ਮਜ਼ਬੂਤ ਸਬੰਧ ਬਣਾਏ ਤੇ ਖੇਤਰ ’ਚ ਅਮਰੀਕਾ ਦੀ ਸਿਆਸੀ ਹਿੱਸੇਦਾਰੀ ਨੂੰ ਉਤਸ਼ਾਹਤ ਕਰੇ।
ਇਸ ’ਚ ਮੰਗ ਕੀਤੀ ਗਈ ਹੈ ਕਿ ਸੁਰੱਖਿਆ ਸਹਿਯੋਗ ਦੇ ਰੈਗੁਲੇਸ਼ਨ ਦੀ ਖ਼ਾਤਰ ਅਮਰੀਕਾ-ਭਾਰਤ ਸਬੰਧਾਂ ਨੂੰ ਉਤਸ਼ਾਹਤ ਦੇਣਾ ਜਾਰੀ ਰੱਖਿਆ ਜਾਵੇਗਾ। ਇਸ ’ਚ ਕਿਹਾ ਗਿਆ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ ’ਚ ਅਮਰੀਕਾ ਦੇ ਸਹਿਯੋਗੀ ਜਾਪਾਨ, ਆਸਟਰੇਲੀਆ ਸਮੇਤ ਪ੍ਰਮੁੱਖ ਰੱਖਿਆ ਸਾਂਝੇਦਾਰਾਂ, ਭਾਰਤ, ਬਿ੍ਰਟੇਨ ਤੇ ਫ਼ਰਾਂਸ ਸਮੇਤ ਨਾਟੋ ਸਹਿਯੋਗੀਆਂ ਦੇ ਨਾਲ ਸਹਿਯੋਗ ਵਧਾਇਆ ਜਾਵੇ ਤਾਂ ਜੋ ਖੇਤਰ ’ਚ ਨਿਯਮ ਅਧਾਰਤ ਵਿਵਸਥਾ ਕੀਤੀ ਜਾ ਸਕੇ।
ਪਾਕਿਸਤਾਨ 'ਚ ਗੰਭੀਰ ਆਰਥਿਕ ਸੰਕਟ, ਏਅਰਕ੍ਰਾਫਟ ਤੇ ਹੋਰ ਜਾਇਦਾਦਾਂ ਰੱਖੀਆਂ ਗਹਿਣੇ
NEXT STORY