ਪੈਨਸਿਲਵੇਨੀਆ (ਬਿਊਰੋ): ਅਮਰੀਕਾ ਦੇ ਪੈਨਸਿਲਵੇਨੀਆ 'ਚ ਹਾਈਵੇਅ 'ਤੇ ਬਰਫ਼ੀਲੇ ਤੂਫਾਨ ਕਾਰਨ ਇਕ-ਇਕ ਕਰਕੇ 60 ਵਾਹਨ ਆਪਸ ਵਿਚ ਟਕਰਾ ਗਏ ਅਤੇ ਉਹਨਾਂ ਵਿਚ ਅੱਗ ਲੱਗ ਗਈ। ਇਸ ਹਾਦਸੇ 'ਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 24 ਲੋਕ ਜ਼ਖਮੀ ਹੋ ਗਏ। ਅਮਰੀਕੀ ਮੀਡੀਆ ਮੁਤਾਬਕ ਇਹ ਹਾਦਸਾ ਸ਼ੁਲਕਿਲ ਕਾਊਂਟੀ ਦੇ ਹਾਈਵੇਅ 'ਤੇ ਸੋਮਵਾਰ ਨੂੰ ਵਾਪਰਿਆ। ਪੁਲਸ ਮੁਤਾਬਕ ਹਾਦਸੇ ਵਿੱਚ ਸ਼ਾਮਲ ਵਾਹਨਾਂ ਦੀ ਗਿਣਤੀ 40 ਤੋਂ 60 ਤੱਕ ਹੋ ਸਕਦੀ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਹਾਦਸੇ ਦੀ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਬਰਫ਼ਬਾਰੀ ਕਾਰਨ ਹਾਈਵੇਅ 'ਤੇ ਕਾਫੀ ਘੱਟ ਹੀ ਦਿਖਾਈ ਦੇ ਰਿਹਾ ਹੈ ਅਤੇ ਵਾਹਨ ਆਪਸ 'ਚ ਟਕਰਾ ਰਹੇ ਹਨ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਵਾਹਨਾਂ 'ਚ ਬੈਠੀਆਂ ਸਵਾਰੀਆਂ ਅਤੇ ਡਰਾਈਵਰ ਆਪਣੇ ਵਾਹਨ ਛੱਡ ਕੇ ਭੱਜਦੇ ਨਜ਼ਰ ਆਏ। ਸਾਰਾ ਰਸਤਾ ਪਹਾੜੀਆਂ ਨਾਲ ਘਿਰਿਆ ਹੋਇਆ ਸੀ। ਇਸ ਹਾਦਸੇ 'ਚ ਮਾਰੇ ਗਏ ਲੋਕਾਂ ਦੀ ਭਾਲ ਅਤੇ ਬਚਾਅ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਤਾਲਿਬਾਨ ਦਾ ਔਰਤਾਂ ਲਈ ਨਵਾਂ ਫਰਮਾਨ, ਇਕੱਲੇ ਯਾਤਰਾ ਕਰਨ 'ਤੇ ਲਗਾਈ ਪਾਬੰਦੀ
ਅਧਿਕਾਰੀਆਂ ਨੇ ਦੱਸਿਆ ਕਿ ਸ਼ੁਲਕਿਲ ਕਾਉਂਟੀ ਵਿੱਚ ਇਹ ਦੂਜੀ ਵੱਡੀ ਘਟਨਾ ਹੈ। ਘਟਨਾ ਦੀ ਵੀਡੀਓ ਵਿੱਚ ਟਰੈਕਟਰ-ਟਰੇਲਰ ਅਤੇ ਕਾਰਾਂ ਤਿਲਕਦੇ ਹੋਏ ਅਤੇ ਇੱਕ ਦੂਜੇ ਨਾਲ ਟਕਰਾਦੇ ਦਿਖਾਈ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਕਾਰਨ 5 ਗੱਡੀਆਂ ਨੂੰ ਅੱਗ ਲੱਗ ਗਈ। ਸਾਰੇ ਜ਼ਖਮੀਆਂ ਨੂੰ ਨੇੜੇ ਦੇ 4 ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਹਾਦਸਾ ਸਵੇਰੇ ਕਰੀਬ 10:30 ਵਜੇ ਵਾਪਰਿਆ। ਇਸ ਤੋਂ ਬਾਅਦ ਆਸਪਾਸ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ। ਇਸ ਭਿਆਨਕ ਹਾਦਸੇ ਦਾ ਵੀਡੀਓ ਟਵਿੱਟਰ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ 20 ਲੱਖ ਵਾਰ ਦੇਖਿਆ ਜਾ ਚੁੱਕਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂਕ੍ਰੇਨ ਜੰਗ ਨਾਲ ਹੋਰ ਜ਼ਿਆਦਾ ਤਾਕਤਵਰ ਹੋਏ ਪੁਤਿਨ, ਰੂਸ ’ਚ 71 ਫ਼ੀਸਦੀ ਤੱਕ ਪਹੁੰਚੀ ਲੋਕਪ੍ਰਿਯਤਾ
NEXT STORY