ਵਾਸ਼ਿੰਗਟਨ (ਬਿਊਰੋ): ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਕੋਵਿਡ-19 ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਮਹਾਮਾਰੀ ਦੇ ਪ੍ਰਕੋਪ ਨੂੰ ਘੱਟ ਕਰਨ ਲਈ ਅਮਰੀਕਾ ਵਿਚ ਵੀ ਲਾਕਡਾਊਨ ਲਗਾਇਆ ਗਿਆ ਹੈ। ਲਾਕਡਾਊਨ ਦੇ ਕਾਰਨ ਇਕ ਦੇ ਬਾਅਦ ਇਕ ਕਾਰੋਬਾਰ ਰਾਤੋਰਾਤ ਬੰਦ ਹੋ ਜਾਣ ਦੇ ਕਾਰਨ 2.2 ਕਰੋੜ ਲੋਕ ਬੇਰੋਜ਼ਗਾਰ ਹੋ ਗਏ ਹਨ। ਇਹ ਲੋਕ ਆਪਣੇ ਭੋਜਨ ਲਈ ਦਾਨ ਦਾਤਿਆਂ 'ਤੇ ਨਿਰਭਰ ਹੋ ਗਏ ਹਨ। ਇਸ ਦੌਰਾਨ ਅਮਰੀਕਾ ਵਿਚ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਦਾ ਪ੍ਰਕੋਪ ਝੱਲ ਰਹੇ ਕਈ ਪਰਿਵਾਰ 'ਫੂਡ ਬੈਂਕ' ਵੱਲ ਭੱਜ ਰਹੇ ਹਨ। ਦੂਰ ਤੱਕ ਲੱਗੀਆਂ ਕਾਰਾਂ ਦੀਆਂ ਲਾਈਨਾਂ ਵਿਚ ਲੋਕ ਦਾਨ ਲੈਣ ਲਈ ਕਈ ਘੰਟੇ ਤੱਕ ਇੰਤਜ਼ਾਰ ਵੀ ਕਰ ਰਹੇ ਹਨ।
ਮੰਗਲਵਾਰ ਨੂੰ ਪੈੱਨਸਿਲਵੇਨੀਆ ਵਿਚ ਗ੍ਰੇਟਰ ਪੀਟਰਸਬਰਗ ਕਮਿਊਨਿਟੀ ਫੂਡ ਬੈਂਕ ਦੇ ਇਕ ਵੰਡ ਕੇਂਦਰ ਵਿਚ ਕਰੀਬ 1000 ਕਾਰਾਂ ਲਾਈਨਾਂ ਵਿਚ ਖੜ੍ਹੀਆਂ ਰਹੀਆਂ। ਉਸ ਦੇ ਭੋਜਨ ਦੇ ਪੈਕੇਟਾਂ ਦੀ ਮੰਗ ਮਾਰਚ ਵਿਚ ਕਰੀਬ 40 ਫੀਸਦੀ ਤੱਕ ਵੱਧ ਗਈ ਹੈ। ਸੰਗਠਨ ਦੇ ਉਪ ਪ੍ਰਧਾਨ ਬ੍ਰਾਇਨ ਗੁਲਿਸ਼ ਨੇ ਕਿਹਾ,'' ਕਾਫੀ ਲੋਕ ਪਹਿਲੀ ਵਾਰ ਸਾਡੀਆਂ ਸੇਵਾਵਾਂ ਦੀ ਵਰਤੋਂ ਕਰ ਰਹੇ ਹਨ। ਉਹ ਪਹਿਲਾਂ ਕਦੇ ਭੋਜਨ ਬੈਂਕ ਦੇ ਕੋਲ ਨਹੀਂ ਆਏ।'' ਉਹਨਾਂ ਨੇ ਦੱਸਿਆ ਕਿ ਇਸ ਲਈ ਉਹਨਾਂ ਨੂੰ ਪਤਾ ਨਹੀਂ ਹੈ ਕਿ ਦੱਖਣ-ਪੱਛਮ ਪੈੱਨਸਿਲਵੇਨੀਆ ਵਿਚ 350 ਵੰਡ ਕੇਂਦਰ ਹਨ। ਉਹਨਾਂ ਨੇ ਕਿਹਾ,''ਇਸ ਲਈ ਇਹ ਲਾਈਨਾਂ ਇੰਨੀਆਂ ਲੰਬੀਆਂ ਹਨ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਸਾਡਾ ਨੈੱਟਵਰਕ ਇੰਨਾ ਵੱਡਾ ਹੈ।''
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਵੈਕਸੀਨ ਦੀ ਸ਼ਾਇਦ ਨਾ ਪਵੇ ਲੋੜ, ਖੁਦ ਹੀ ਟਲ ਜਾਵੇਗਾ ਸੰਕਟ : ਆਸਟ੍ਰੇਲੀਆਈ ਪ੍ਰੋਫੈਸਰ
ਨਿਊ ਓਰਲੀਨਜ਼ ਤੋਂ ਲੈਕੇ ਡੈਟ੍ਰਾਈਟ ਤੱਕ ਪੂਰੇ ਅਮਰੀਕਾ ਵਿਚ ਲੋਕ ਭੋਜਨ ਬੈਂਕਾਂ ਵੱਲ ਜਾ ਰਹੇ ਹਨ। ਉਪਨਗਰ ਬੋਸਟਨ ਵਿਚ ਚੇਲਸੀਆ ਵਿਚ ਇਕ ਭੋਜਨ ਵੰਡ ਕੇਂਦਰ ਵਿਚ ਐਲਾਨਾ ਨਾਮ ਦੀ ਮਹਿਲਾ ਨੇ ਕਿਹਾ,''ਸਾਨੂੰ ਕੰਮ 'ਤੇ ਗਏ ਕਈ ਮਹੀਨੇ ਹੋ ਗਏ ਹਨ। ਮੈਨੂੰ ਕੱਲ 15 ਦਿਨ ਦੇ ਨਵਜੰਮੇ ਬੱਚੇ ਦੇ ਨਾਲ ਇਕ ਮਹਿਲਾ ਮਿਲੀ। ਉਸ ਦਾ ਪਤੀ ਇਨੀਂ ਦਿਨੀਂ ਕੰਮ ਨਹੀਂ ਕਰ ਰਿਹਾ। ਉਸ ਦੇ 2 ਬੱਚੇ ਹਨ। ਉਸ ਦੇ ਘਰ ਵਿਚ ਖਾਣੇ ਦਾ ਕੋਈ ਸਾਮਾਨ ਨਹੀਂ ਹੈ।'' ਉਧਰ ਫੂਡ ਬੈਂਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹਾਮਾਰੀ ਦੇ ਇਸ ਸਮੇਂ ਵਿਚ ਉਹਨਾਂ ਦੇ ਭੋਜਨ ਦੀ ਮੰਗ ਅਚਾਨਕ ਵੱਧ ਗਈ ਹੈ।
UN ਦਾ ਦਾਅਵਾ: ਚੀਨ ਦੇ ਇਸ਼ਾਰੇ 'ਤੇ ਪਾਬੰਦੀਆਂ ਦਾ ਉਲੰਘਣ ਕਰ ਰਿਹੈ ਉੱਤਰ ਕੋਰੀਆ
NEXT STORY