ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਬੇਬਾਕੀ ਨਾਲ ਹਰ ਮੁੱਦੇ 'ਤੇ ਆਪਣੇ ਵਿਚਾਰ ਸੋਸ਼ਲ ਮੀਡੀਆ 'ਤੇ ਰੱਖਦੀ ਹੈ। ਹੁਣ ਕੰਗਣਾ ਨੇ ਅਮਰੀਕਾ ਵਿਚ ਹੋਈਆਂ ਹਾਲੀਆਂ ਰਾਸ਼ਟਰਪਤੀ ਚੋਣ ਦੇ ਨਤੀਜਿਆਂ 'ਤੇ ਟਵੀਟ ਕੀਤਾ ਹੈ। ਉਨ੍ਹਾਂ ਜਿੱਥੇ ਇਕ ਪਾਸੇ ਬਾਈਡੇਨ ਦੀ ਜਿੱਤ 'ਤੇ ਤੰਜ ਕੱਸਿਆ, ਉਥੇ ਹੀ ਕਮਲਾ ਹੈਰਿਸ ਦੀ ਜਿੱਤ ਨੂੰ ਔਰਤਾਂ ਦੀ ਜਿੱਤ ਦੱਸਿਆ ਹੈ।
ਇਹ ਵੀ ਪੜ੍ਹੋ: H-1ਬੀ ਵੀਜ਼ਾ ਦੀ ਮਿਆਦ ਵਧਾ ਸਕਦੇ ਹਨ ਬਾਈਡੇਨ, ਭਾਰਤੀ ਪੇਸ਼ੇਵਰਾਂ ਨੂੰ ਹੋਵੇਗਾ ਫ਼ਾਇਦਾ
ਕੰਗਣਾ ਨੇ ਕਮਲਾ ਹੈਰਿਸ ਦੀ ਇਕ ਸਪੀਚ ਦੀ ਵੀਡੀਓ ਵੀ ਸਾਂਝੀ ਕੀਤੀ ਹੈ ਅਤੇ ਉਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਯੂ.ਐਸ. ਦੇ ਅਗਲੇ ਰਾਸ਼ਟਰਪਤੀ ਜੋ ਬਾਈਡੇਨ ਦੀ ਤੁਲਣਾ 'ਗਜਨੀ' ਨਾਲ ਕਰ ਦਿੱਤੀ ਹੈ। ਕੰਗਣਾ ਨੇ ਲਿਖਿਆ, 'ਗਜਨੀ ਬਾਈਡੇਨ 'ਤੇ ਭਰੋਸਾ ਨਹੀਂ ਹੈ ਜਿਨ੍ਹਾਂ ਦਾ ਡਾਟਾ ਹਰ 5 ਮਿੰਟ 'ਤੇ ਕਰੈਸ਼ ਕਰ ਜਾਂਦਾ ਹੈ। ਉਨ੍ਹਾਂ ਵਿਚ ਸਾਰੀਆਂ ਦਵਾਈਆਂ ਇੰਜੈਕਟ ਕਰ ਦਿੱਤੀ ਗਈਆਂ ਹਨ ਪਰ ਉਹ ਇਕ ਸਾਲ ਤੋਂ ਜ਼ਿਆਦਾ ਨਹੀਂ ਚੱਲਣਗੇ, ਸਾਫ਼ ਹੈ ਕਿ ਕਮਲਾ ਹੈਰਿਸ ਹੀ ਸਰਕਾਰ ਚਲਾਏਗੀ।'
ਇਹ ਵੀ ਪੜ੍ਹੋ: ਕਾਮਾਖਿਆ ਮੰਦਰ 'ਚ ਲੱਗੇਗਾ ਸੋਨੇ ਦਾ ਗੁੰਬਦ, ਮੁਕੇਸ਼ ਅੰਬਾਨੀ ਨੇ 20 ਕਿਲੋ ਸੋਨਾ ਕੀਤਾ ਦਾਨ
ਅੱਗੇ ਕੰਗਣਾ ਨੇ ਲਿਖਿਆ, 'ਜਦੋਂ ਇਕ ਔਰਤ ਉਪਰ ਉੱਠਦੀ ਹੈ ਤਾਂ ਉਹ ਹਰ ਇਕ ਔਰਤ ਲਈ ਰਸਤਾ ਬਣਾ ਦਿੰਦੀ ਹੈ। ਇਸ ਇਤਿਹਾਸਕ ਦਿਨ ਲਈ ਵਧਾਈ।' ਦੱਸ ਦੇਈਏ ਕਿ ਕੰਗਣਾ ਤੋਂ ਪਹਿਲਾਂ ਕਈ ਬਾਲੀਵੁੱਡ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਜੋ ਬਾਈਡੇਨ ਦੀ ਡੋਨਾਲਡ ਟਰੰਪ 'ਤੇ ਜਿੱਤ ਦੀ ਤਾਰੀਫ਼ ਕਰਦੇ ਹੋਏ ਅਗਾਮੀ ਯੂ.ਐਸ. ਰਾਸ਼ਟਰਪਤੀ ਨੂੰ ਵਧਾਈ ਦਿੱਤੀ ਹੈ ।
ਇਹ ਵੀ ਪੜ੍ਹੋ: ਗੌਤਮ ਗੰਭੀਰ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ, ਟਵੀਟ ਕਰਕੇ ਪ੍ਰਸ਼ੰਸਕਾਂ ਨੂੰ ਦਿੱਤੀ ਜਾਣਕਾਰੀ
ਅਮਰੀਕਾ 'ਚ ਬਾਈਡੇਨ ਰਾਜ, 5 ਲੱਖ ਤੋਂ ਵੱਧ ਭਾਰਤੀਆਂ ਨੂੰ ਮਿਲੇਗਾ ਨਾਗਰਿਕਤਾ ਦਾ ਲਾਭ
NEXT STORY