ਚੰਡੀਗੜ੍ਹ : ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਵਿਖੇ ਥਾਣੇ ਦਾ ਰਾਸਤਾ ਬੰਦ ਕਰਨ ਨੂੰ ਲੈ ਕੇ ਪੁਲਸ ਮੁਲਾਜ਼ਮਾਂ 'ਤੇ ਜੰਮ ਕੇ ਵਰ੍ਹੇ। ਰਾਤ ਦੇ ਸਮੇਂ ਰਾਸਤੇ ਬੰਦ ਕਰਨ ਨੂੰ ਲੈ ਕੇ ਪੁਲਸ ਵਾਲਿਆਂ ਮੁਲਾਜ਼ਮਾਂ ਨਾਲ ਉਲਝਦੇ ਹੋਏ MP ਸੁਖਜਿੰਦਰ ਰੰਧਾਵਾ ਨੇ ਗੁੱਸੇ ਵਿਚ ਉਨ੍ਹਾਂ ਦੀ ਕਲਾਸ ਲਗਾਉਂਦੇ ਹੋਏ ਕਿਹਾ ਕਿ ਤੁਸੀਂ ਸਾਰੇ ਰਾਸਤੇ ਬੰਦ ਕਰ ਦਿੱਤੇ। ਇਹ ਰਾਸਤੇ ਤੁਸੀਂ ਮੇਰੇ ਆਉਣ ਲਈ ਖੋਲ੍ਹ ਦਿੱਤੇ ਬਾਕੀ ਦੇ ਲੋਕ ਕਿਹੜੇ ਪਾਸੇ ਤੋਂ ਲੰਘਣਗੇ। ਆਮ ਲੋਕ ਤੁਹਾਡੀ ਇਸ ਹਰੱਕਤ ਨਾਲ ਕਿਥੇ ਜਾਣਗੇ।
ਇਹ ਵੀ ਪੜ੍ਹੋ : ‘ਭਾਰਤ ਟੈਕਸੀ’ ਨਾਲ ਬਦਲੇਗੀ ਹੁਣ ਡਰਾਈਵਰਾਂ ਦੀ ਕਿਸਮਤ! ਅਮਿਤ ਸ਼ਾਹ ਦਾ ਵੱਡਾ ਬਿਆਨ
MP ਰੰਧਾਵਾ ਨੇ ਪੁਲਸ ਵਾਲਿਆਂ ਨਾਲ ਉਲਝੇ ਹੋਏ ਕਿਹਾ ਰਾਸਤੇ ਬੰਦ ਕਰਨ ਦਾ ਕੋਈ ਮਤਲਬ ਨਹੀਂ ਬਣਦਾ। ਦੱਸ ਦੇਈਏ ਕਿ ਬੀਤੀ ਦੇਰ ਰਾਤ ਸੁਖਜਿੰਦਰ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਦੇ ਨੇੜੇ ਥਾਣਿਆਂ ਅਤੇ ਨਾਕਿਆਂ ਦਾ ਅਚਾਨਕ ਦੌਰਾ ਕਰਦੇ ਹੋਏ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਥਾਣਾ ਡੇਰਾ ਬਾਬਾ ਨਾਨਕ ਦੇ ਰਸਤੇ ਨੂੰ ਪੁਲਸ ਮੁਲਾਜ਼ਮਾਂ ਵੱਲੋਂ ਬੰਦ ਕਰ ਦਿੱਤਾ ਗਿਆ। ਰਾਸਤੇ ਬੰਦ ਕੀਤੇ ਦੇਖ MP ਸੁਖਜਿੰਦਰ ਸਿੰਘ ਰੰਧਾਵਾ ਪੁਲਸ ਮੁਲਾਜ਼ਮਾਂ 'ਤੇ ਭੜਕ ਗਏ। ਥਾਣੇ ਦਾ ਰਸਤਾ ਬੰਦ ਹੋਣ 'ਤੇ ਉਨ੍ਹਾਂ ਨੇ ਪੁਲਸ ਨੂੰ ਕਈ ਸਵਾਲ ਕੀਤੇ, ਜਿਸ ਦੌਰਾਨ ਉਨ੍ਹਾਂ ਨੂੰ ਗੁੱਸਾ ਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਡੇਰਾ ਬਾਬਾ ਨਾਨਕ ਦੇ ਲੋਕਾਂ ਜਾਂ ਆਮ ਲੋਕਾਂ 'ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਉਹ ਕਿਥੇ ਜਾਣ। ਰਸਤੇ ਬੰਦ ਹੋਣ ਕਾਰਨ ਕਿਵੇਂ ਉਹ ਥਾਣਿਆਂ ਤੱਕ ਪਹੁੰਚਣਗੇ?
ਇਹ ਵੀ ਪੜ੍ਹੋ : ਹੋਲੀ ਤੋਂ ਪਹਿਲਾਂ ਮਾਲਾਮਾਲ ਹੋਣਗੇ ਕੇਂਦਰੀ ਮੁਲਾਜ਼ਮ! ਇੰਨੇ ਫੀਸਦੀ ਵਧੇਗਾ ਮਹਿੰਗਾਈ ਭੱਤਾ
ਉਨ੍ਹਾਂ ਕਿਹਾ ਕਿ ਤੁਹਾਨੂੰ ਤਨਖ਼ਾਹਾਂ ਮਿਲਦੀਆਂ ਨੇ...ਹੱਦ ਹੀ ਹੋ ਗਈ, ਸੱਤਿਆਨਾਸ਼ ਕਰ'ਤਾ ਤੁਸੀਂ ਪੰਜਾਬ ਦਾ। ਇੰਨੀਆਂ ਵੱਡੀਆਂ ਵਾਰਦਾਤਾਂ ਹੋਣ ਤੋਂ ਬਾਅਦ ਵੀ ਪ੍ਰਸ਼ਾਸਨ ਸਬਕ ਨਹੀ ਲੈ ਰਿਹਾ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪੁਲਸ ਚੌਂਕੀ 'ਤੇ ਹਮਲਾ ਕਰਕੇ ਦੋ ਪੁਲਸ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਮੁਫ਼ਤ ਰਾਸ਼ਨ ਲੈਣ ਵਾਲਿਆਂ ਦਾ ਕੱਟਿਆ ਜਾਵੇਗਾ ਨਾਮ! 1 ਅਪ੍ਰੈਲ ਤੋਂ ਲਾਗੂ ਹੋਣਗੇ ਇਹ ਨਵੇਂ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਖਡੂਰ ਸਾਹਿਬ ਵਿਧਾਨ ਸਭਾ ਸੀਟ ਨੂੰ ਖ਼ਾਲੀ ਐਲਾਨਣ ਲਈ ਹਾਈ ਕੋਰਟ ’ਚ ਜਨਹਿੱਤ ਪਟੀਸ਼ਨ ਦਾਖ਼ਲ
NEXT STORY