ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਨ੍ਹਾਂ ਦੇ ਸਿਹਤ ਸਲਾਹਕਾਰਾਂ ਨੇ ਦੇਸ਼ਵਾਸੀਆਂ ਲਈ ਕੋਵਿਡ-19 ਟੀਕੇ ਦੀ ਬੂਸਟਰ ਖੁਰਾਕ ਦੀ ਜਲਦ ਸਪਲਾਈ ਦਾ ਐਲਾਨ ਕੀਤਾ ਸੀ ਪਰ ਚੀਟੋ ਦੇ ਡਾਕਟਰਾਂ ਨੇ ਸ਼ੁੱਕਰਵਾਰ ਨੂੰ ਇਸ ਯੋਜਨਾ ਨੂੰ ਲੈ ਕੇ ਇਤਰਾਜ਼ ਜਤਾਇਆ। ਸਰਕਾਰ ਦੀ ਸਲਾਹਕਾਰ ਕਮੇਟੀ ਨੇ ਵੱਡੇ ਪੱਧਰ 'ਤੇ ਕੋਵਿਡ-19 ਬੂਸਟਰ ਖੁਰਾਕ ਦੇਣ ਦੀ ਯੋਜਨਾ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ ਅਤੇ ਸਿਰਫ 65 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਜਾਂ ਜ਼ਿਆਦਾ ਜੋਖਮ ਵਾਲੇ ਬਜ਼ੁਰਗਾਂ ਨੂੰ ਹੀ ਟੀਕੇ ਦੀ ਵਾਧੂ ਖੁਰਾਕ ਦੇਣ ਦੀ ਸਿਫਾਰਿਸ਼ ਕੀਤੀ ਹੈ।
ਇਹ ਵੀ ਪੜ੍ਹੋ : ਵਿਧਾਇਕ ਦਲ ਦੀ ਮੀਟਿੰਗ ਦੌਰਾਨ ਪੜ੍ਹੋ ਕਿਨ੍ਹਾਂ ਦੋ ਮੁੱਦਿਆ 'ਤੇ ਬਣੀ ਸਹਿਮਤੀ, ਇਹ ਹੋ ਸਕਦੇ ਹਨ ਅਗਲੇ CM
ਬਾਈਡੇਨ ਨੇ 18 ਅਗਸਤ ਨੂੰ ਐਲਾਨ ਕੀਤਾ ਸੀ ਕਿ ਸਰਕਾਰ ਦੇਸ਼ ਦੇ ਸਾਰੇ ਲੋਕਾਂ ਨੂੰ ਬੂਸਟਰ ਖੁਰਾਕ ਦੇਣ ਦੀ ਤਿਆਰੀ ਕਰ ਰਹੀ ਹੈ। ਰਾਸ਼ਟਰਪਤੀ ਨੇ ਕਿਹਾ ਸੀ ਕਿ ਉਨ੍ਹਾਂ ਦਾ ਪ੍ਰਸ਼ਾਸਨ 20 ਸਤੰਬਰ ਨੂੰ ਪ੍ਰੋਗਰਾਮ ਦੀ ਸ਼ੁਰੂਆਤ ਲਈ ਤਿਆਰੀ ਸ਼ੁਰੂ ਕਰ ਦੇਵੇਗਾ। ਬਾਈਡੇਨ ਨੇ ਕਿਹਾ ਸੀ ਕਿ ਤੀਸਰੀ ਖੁਰਾਕ ਲਈ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ (ਐੱਫ.ਡੀ.ਏ.) ਅਤੇ ਕੇਂਦਰੀ ਰੋਗ ਕੰਟਰੋਲ (ਸੀ.ਡੀ.ਸੀ.) ਦੀ ਮਨਜ਼ੂਰੀ ਦੀ ਜ਼ਰੂਰਤ ਹੋਵੇਗੀ।
ਇਹ ਵੀ ਪੜ੍ਹੋ :ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਆਈ ਕਮੀ : WHO
ਬਾਈਡੇਨ ਦੀ ਯੋਜਨਾ 'ਤੇ ਗਲੋਬਲੀ ਸਿਹਤ ਸਮੂਹਾਂ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ ਕਿ ਅਮਰੀਕਾ ਅਤੇ ਅਮੀਰ ਦੇਸ਼ਾਂ ਨੂੰ ਗਰੀਬ ਦੇਸ਼ਾਂ ਦੇ ਨਾਗਰਿਕਾਂ ਨੂੰ ਘਟੋ-ਘੱਟ ਇਕ ਖੁਰਾਕ ਮਿਲਣ ਤੱਕ ਬੂਸਟਰ ਖੁਰਾਕ ਦੇਣ ਦੀ ਯੋਜਨਾ ਤੋਂ ਪਰਵੇਜ਼ ਕਰਨਾ ਚਾਹੀਦਾ। 'ਸੈਂਟਰ ਫਾਰ ਸਾਇੰਸ ਇਨ ਦਿ ਪਲਬਿਲ ਇੰਟ੍ਰੈਸਟ' ਦੇ ਡਾ. ਪੀਟਰ ਲੂਰੀ ਨੇ ਕਿਹਾ ਕਿ ਗਲੋਬਲੀ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਇਹ ਇਕ ਦੁਰਲੱਭ ਗਲੋਬਲੀ ਸਰੋਤ ਦੀ ਬਰਬਾਦੀ ਹੈ ਜਿਸ ਦੇ ਨਤੀਜੇ ਵਜੋਂ ਲੋਕਾਂ ਦੀ ਮੌਤ ਹੋ ਜਾਵੇਗੀ। ਡਾਕਟਰ ਪੇਸ਼ੇਵਰਾਂ ਵੱਲੋਂ ਵੀ ਬਾਈਡੇਨ ਪ੍ਰਸ਼ਾਸਨ ਦੀ ਯੋਜਨਾ ਦੀ ਆਲੋਚਨਾ ਕੀਤੀ ਗਈ ਜਿਨ੍ਹਾਂ ਨੇ ਵਾਧੂ ਖੁਰਾਕ 'ਤੇ ਸੁਰੱਖਿਆ ਡਾਟਾ ਦੀ ਕਮੀ ਦਾ ਹਵਾਲਾ ਦਿੱਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਕਾਟਲੈਂਡ ਦੀ ਪਹਿਲੀ ਸਿੱਖ ਮੈਂਬਰ ਪਾਰਲੀਮੈਂਟ ਪੈਮ ਗੋਸਲ ਦਾ ਵਿਸ਼ੇਸ਼ ਸਨਮਾਨ
NEXT STORY