ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਕਿ ਪਿਛਲੇ ਹਫਤੇ ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਕਰੀਬ 40 ਲੱਖ ਮਾਮਲੇ ਦਰਜ ਕੀਤੇ ਗਏ ਹਨ ਜੋ ਮਾਮਲਿਆਂ ਨੂੰ ਦੇਖਦੇ ਹੋਏ ਦੋ ਮਹੀਨੇ ਤੋਂ ਜ਼ਿਆਦਾ ਸਮੇਂ 'ਚ ਪਹਿਲੀ ਵਾਰ ਗਿਰਾਵਟ ਹੈ। ਹਾਲ ਦੇ ਹਫਤੇ 'ਚ ਕੋਵਿਡ-19 ਦੇ 44 ਲੱਖ ਮਾਮਲੇ ਦਰਜ ਕੀਤੇ ਗਏ ਹਨ। ਡਬਲੂਯ.ਐੱਚ.ਓ. ਨੇ ਮੰਗਲਵਾਰ ਨੂੰ ਜਾਰੀ ਆਪਣੇ ਹਫਤਾਵਾਰੀ ਅੰਕੜਿਆਂ 'ਚ ਦੱਸਿਆ ਕਿ ਪਿਛਲੇ ਹਫਤੇ ਦੀ ਤੁਲਨਾ 'ਚ ਦੁਨੀਆ ਦੇ ਸਾਰੇ ਖੇਤਰਾਂ 'ਚ ਮਾਮਲੇ 'ਚ ਕਮੀ ਦੇਖੀ ਗਈ ਹੈ।
ਇਹ ਵੀ ਪੜ੍ਹੋ : ਜਾਰਜ ਫਲਾਇਡ ਫੰਡ ਫਾਊਂਡੇਸ਼ਨ ਨੇ ਦਿੱਤੀ 50,000 ਡਾਲਰ ਤੋਂ ਵੱਧ ਦੀ ਸਕਾਲਰਸ਼ਿਪ
ਉਥੇ, ਦੁਨੀਆ ਭਰ 'ਚ ਮੌਤਾਂ ਦੀ ਗਿਣਤੀ 'ਚ ਵੀ ਕਮੀ ਆਈ ਹੈ ਜਦਕਿ ਮੌਤਾਂ 'ਚ ਅਫਰੀਕਾ 'ਚ 7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸਭ ਤੋਂ ਜ਼ਿਆਦਾ ਨਵੇਂ ਮਾਮਲੇ ਅਮਰੀਕਾ, ਬ੍ਰਿਟੇਨ, ਭਾਰਤ, ਈਰਾਨ ਅਤੇ ਤੁਰਕੀ ਤੋਂ ਆਏ ਅਤੇ ਵਾਇਰਸ ਦਾ ਬੇਹਦ ਇਨਫੈਕਸ਼ਨ ਵੇਰੀਐਂਟ 'ਡੇਲਟਾ' ਹੁਣ 180 ਦੇਸ਼ਾਂ 'ਚ ਪਹੁੰਚ ਗਿਆ ਹੈ। ਡਬਲਯੂ.ਐੱਚ.ਓ. ਨੇ ਇਹ ਵੀ ਕਿਹਾ ਹੈ ਕਿ 24 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀ ਵਾਇਰਸ ਕਾਰਨ ਮੌਤ ਦਾ ਫੀਸਦੀ ਕਰੀਬ 0.5 ਫੀਸਦੀ ਹੈ। ਇਸ ਦਰਮਿਆਨ ਫਰਾਂਸ 'ਚ ਬੁੱਧਵਾਰ ਤੱਕ ਸਿਹਤ ਮੁਲਾਜ਼ਮਾਂ ਨੂੰ ਕੋਵਿਡ ਰੋਕੂ ਟੀਕਾ ਨਹੀਂ ਲਾਇਆ ਗਿਆ ਤਾਂ ਉਹ ਕੰਮ 'ਤੇ ਨਹੀਂ ਜਾ ਸਕਣਗੇ ਕਿਉਂਕਿ ਦੇਸ਼ 'ਚ ਸਿਹਤ ਮੁਲਾਜ਼ਮਾਂ ਨੂੰ ਟੀਕਾ ਲਵਾਉਣਾ ਜ਼ਰੂਰੀ ਹੈ ਅਤੇ ਇਸ ਸਮੇਂ-ਸੀਮਾ ਦਾ ਬੁੱਧਵਾਰ ਆਖਿਰੀ ਦਿਨ ਹੈ।
ਇਹ ਵੀ ਪੜ੍ਹੋ : ਕਰੀਬੀ ਅਧਿਕਾਰੀਆਂ ਦੇ ਕੋਰੋਨਾ ਇਨਫੈਕਟਿਡ ਹੋਣ ਤੋਂ ਬਾਅਦ ਪੁਤਿਨ ਹੋਏ ਇਕਾਂਤਵਾਸ
ਦੇਸ਼ 'ਚ ਕਰੀਬ ਤਿੰਨ ਲੱਖ ਸਿਹਤ ਮੁਲਾਜ਼ਮਾਂ ਦਾ ਟੀਕਾਕਰਨ ਨਹੀਂ ਹੋਇਆ ਹੈ ਜਿਸ ਨਾਲ ਹਸਪਤਾਲਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਇਥੇ ਮੁਲਾਜ਼ਮਾਂ ਦੀ ਕਮੀ ਹੋ ਸਕਦੀ ਹੈ। ਉਥੇ, ਕੰਬੋਡੀਆ ਸ਼ੁੱਕਰਵਾਰ ਨੂੰ 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦਾ ਕੋਵਿਡ ਰੋਕੂ ਟੀਕਾਕਰਨ ਸ਼ੁਰੂ ਕਰੇਗਾ। ਪ੍ਰਧਾਨ ਮੰਤਰੀ ਹੁਨ ਸੇਨ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਕਦਮ ਇਸ ਲਈ ਚੁੱਕਿਆ ਜਾ ਰਿਹਾ ਹੈ ਤਾਂ ਕਿ ਬੱਚੇ ਸੁਰੱਖਿਅਤ ਤਰੀਕੇ ਨਾਲ ਸਕੂਲ ਜਾਣਾ ਸ਼ੁਰੂ ਕਰ ਸਕਣ ਜੋ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੰਬੇ ਸਮੇਂ ਤੋਂ ਬੰਦ ਹਨ। ਉਨ੍ਹਾਂ ਨੇ ਆਡੀਓ ਸੰਦੇਸ਼ 'ਚ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪ੍ਰੋਗਰਾਮ ਤਹਿਤ ਕਰੀਬ 18 ਲੱਖ ਬੱਚਿਆਂ ਨੂੰ ਟੀਕਾ ਲਾਇਆ ਜਾਵੇਗਾ। ਇਸ ਪ੍ਰੋਗਰਾਮ 'ਚ ਤਿੰਨ ਚੀਨ ਨਿਰਮਿਤ ਸਿਨੋਵੈਕ ਟੀਕਿਆਂ ਦਾ ਇਸਤੇਮਾਲ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਤਿੰਨ ਤੋਂ ਪੰਜ ਸਾਲ ਦੇ ਬੱਚਿਆਂ ਦਾ ਵੀ ਜਲਦ ਟੀਕਾਕਰਨ ਕਰਨ 'ਤੇ ਵਿਚਾਰ ਕਰ ਰਹੇ ਹਨ।
ਇਹ ਵੀ ਪੜ੍ਹੋ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਮਾਂ ਦਾ ਹੋਇਆ ਦੇਹਾਂਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਯੂਕੇ: 400 ਸਾਲ ਪੁਰਾਣਾ ਸਿੱਕਾ ਹੋ ਸਕਦਾ ਹੈ 50,000 ਪੌਂਡ 'ਚ ਨੀਲਾਮ
NEXT STORY