ਜੇਨੇਵਾ-ਅਮਰੀਕਾ ਅਤੇ ਰੂਸ ਨੇ ਯੂਕ੍ਰੇਨ ਨੂੰ ਲੈ ਕੇ ਜਾਰੀ ਸੰਕਟ ਦਰਮਿਆਨ ਸ਼ੁੱਕਰਵਾਰ ਨੂੰ ਮਹੱਤਵਪੂਰਨ ਗੱਲਬਾਤ 'ਤੇ ਤਣਾਅ ਘੱਟ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਦੋਵਾਂ ਦੇਸ਼ਾਂ ਦੇ ਨੇਤਾਵਾਂ ਨੇ ਕਿਹਾ ਕਿ ਅਜੇ ਤੱਕ ਗੱਲਬਾਤ ਰਾਹੀਂ ਕੋਈ ਹੱਲ ਨਹੀਂ ਨਿਕਲਿਆ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਯੂਕ੍ਰੇਨ 'ਤੇ ਰੂਸ ਦੇ ਸੰਭਾਵਿਤ ਹਮਲੇ ਦੇ ਖ਼ਦਸ਼ੇ ਨੂੰ ਟਾਲਣ ਦੇ ਮਕਸੱਦ ਨਾਲ ਜੇਨੇਵਾ 'ਚ ਇਹ ਗੱਲਬਾਤ ਕੀਤੀ। ਅਮਰੀਕਾ ਨੇ ਇਸ ਗੱਲਬਾਤ ਨੂੰ 'ਮਹੱਤਵਪੂਰਨ ਪਲ' ਦੱਸਿਆ ਹੈ।
ਇਹ ਵੀ ਪੜ੍ਹੋ : ਬਾਈਡੇਨ ਪ੍ਰਸ਼ਾਸਨ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਨੀਤੀਗਤ ਬਦਲਾਵਾਂ ਦਾ ਕੀਤਾ ਐਲਾਨ
ਯੂਕ੍ਰੇਨ ਦੀ ਸਰਹੱਦ ਨੇੜੇ ਕਰੀਬ ਇਕ ਲੱਖ ਰੂਸੀ ਫੌਜੀਆਂ ਦੇ ਜਮਾਵੜੇ ਤੋਂ ਖ਼ਦਸ਼ਾ ਹੈ ਕਿ ਰੂਸ ਹਮਲੇ ਦੀ ਤਿਆਰੀ ਕਰ ਰਿਹਾ ਹੈ ਪਰ ਉਸ ਨੇ ਇਸ ਤੋਂ ਇਨਕਾਰ ਕੀਤਾ ਹੈ। ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ ਕਿਸੇ ਵੀ ਸੰਭਾਵਿਤ ਹਾਲਾਤ ਨਾਲ ਨਜਿੱਠਣ ਲਈ ਤਾਲਮੇਲ ਵਾਲੀ ਕਾਰਵਾਈ ਜਾਂ ਸਖ਼ਤ ਜਵਾਬ ਦੇ ਪ੍ਰਤੀ ਰੂਸ ਨੂੰ ਚਿਤਾਵਨੀ ਦੇ ਰਹੇ ਹਨ।
ਇਹ ਵੀ ਪੜ੍ਹੋ : ਹੁਣ ਕੋਵਿਡ ਟੀਕੇ ਦੀ ਬੂਸਟਰ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ : WHO
ਬਲਿੰਕਨ ਨੇ ਗੱਲਬਾਤ ਤੋਂ ਪੱਤਰਕਾਰਾਂ ਨੂੰ ਕਿਹਾ ਕਿ ਸਾਨੂੰ ਅੱਜ ਕੋਈ ਵੱਡੀ ਸਫ਼ਲਤਾ ਮਿਲਣ ਦੀ ਉਮੀਦ ਨਹੀਂ ਸੀ ਪਰ ਮੇਰਾ ਮੰਨਣਾ ਹੈ ਕਿ ਹੁਣ ਅਸੀਂ ਇਕ ਦੂਜੇ ਦੀ ਸਥਿਤੀ ਨੂੰ ਸਮਝਣ ਲਈ ਇਕ ਸਪੱਸ਼ਟ ਰਸਤੇ 'ਤੇ ਹਾਂ। ਬਲਿੰਕਨ ਨੇ ਕਿਹਾ ਕਿ ਲਾਵਰੋਵ ਨੇ ਰੂਸ ਦੇ ਰੁਖ਼ ਨੂੰ ਦੁਹਰਾਇਆ ਕਿ ਯੂਕ੍ਰੇਨ 'ਤੇ ਹਮਲਾ ਕਰਨ ਦੀ ਕੋਈ ਯੋਜਨਾ ਨਹੀਂ ਹੈ ਪਰ ਨਾਲ ਹੀ ਕਿਹਾ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀ ਇਸ ਗੱਲ 'ਤੇ ਯਕੀਨ ਨਹੀਂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਉਹ ਦੇਖ ਰਹੇ ਹਾਂ ਕਿ ਜੋ ਸਾਰਿਆਂ ਨੂੰ ਦਿਖ ਰਿਹਾ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ ਇਕ ਹੋਰ ਉਮੀਦਵਾਰ ਦਾ ਐਲਾਨ, ਅਸ਼ਵਨੀ ਸ਼ਰਮਾ ਪਠਾਨਕੋਟ ਤੋਂ ਲੜਨਗੇ ਚੋਣ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਚੀਨ ਨੇ ਅਮਰੀਕੀ ਮਿਜ਼ਾਈਲ ਪਾਬੰਦੀਆਂ ਦੀ ਕੀਤੀ ਆਲੋਚਨਾ
NEXT STORY