ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦਾ ਦੌਰ ਜਾਰੀ ਹੈ। ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਸਵੇਰੇ ਵੈਸਟ ਪਾਮ ਬੀਚ ਵਿਚ ਵੋਟਿੰਗ ਕੀਤੀ। ਇਸ ਮਗਰੋਂ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਨੇ ਟਰੰਪ ਦੇ ਨਾਮ ਦੇ ਵਿਅਕਤੀ ਨੂੰ ਵੋਟ ਪਾਈ ਹੈ। ਜ਼ਿਕਰਯੋਗ ਹੈ ਕਿ ਵੈਸਟ ਪਾਮ ਬੀਚ, ਟਰੰਪ ਦੇ ਨਿੱਜੀ ਮਾਰ-ਏਲੇਗੋ ਕਲੱਬ ਦੇ ਨੇੜੇ ਹੈ। ਉਹ ਪਹਿਲਾਂ ਨਿਊਯਾਰਕ ਵਿਚ ਵੋਟਿੰਗ ਕਰਦੇ ਸਨ ਪਰ ਪਿਛਲੇ ਸਾਲ ਆਪਣੀ ਰਿਹਾਇਸ਼ ਬਦਲ ਕੇ ਫਲੋਰੀਡਾ ਚਲੇ ਗਏ ਹਨ। ਟਰੰਪ ਨੇ ਜਿਹੜੀ ਲਾਇਬ੍ਰੇਰੀ ਵਿਚ ਬਣੇ ਵੋਟਿੰਗ ਕੇਂਦਰ ਵਿਚ ਵੋਟਿੰਗ ਕੀਤੀ ਉਸ ਦੇ ਬਾਹਰ ਵੱਡੀ ਗਿਣਤੀ ਵਿਚ ਉਹਨਾਂ ਦੇ ਸਮਰਥਕ ਇਕੱਠੇ ਹੋਏ ਸਨ। ਉਹ ਲੋਕ 'ਹੋਰ ਚਾਰ ਸਾਲ' ਦੇ ਨਾਅਰੇ ਲਗਾ ਰਹੇ ਸਨ।
ਰਾਸ਼ਟਰਪਤੀ ਨੇ ਵੋਟਿੰਗ ਕਰਨ ਦੇ ਦੌਰਾਨ ਮਾਸਕ ਪਾਇਆ ਹੋਇਆ ਸੀ ਪਰ ਪੱਤਰਕਾਰਾਂ ਨਾਲ ਗੱਲ ਕਰਨ ਦੌਰਾਨ ਟਰੰਪ ਨੇ ਮਾਸਕ ਉਤਾਰ ਦਿੱਤਾ। ਉਹਨਾਂ ਨੇ ਇਸ ਵੋਟਿੰਗ ਨੂੰ ਬਹੁਤ ਸੁਰੱਖਿਅਤ ਦੱਸਿਆ। ਉੱਧਰ ਡੈਮੋਕ੍ਰੈਟਿਕ ਉਮੀਦਵਾਰ ਜੋ ਬਿਡੇਨ ਨੇ ਹੁਣ ਤੱਕ ਵੋਟਿੰਗ ਨਹੀਂ ਕੀਤੀ ਹੈ। ਉਹਨਾਂ ਦੇ 3 ਨਵੰਬਰ ਨੂੰ ਚੋਣਾਂ ਦੇ ਦੌਰਾਨ ਡੇਲਵੇਅਰ ਵਿਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਸੰਭਾਵਨਾ ਹੈ। ਡੇਲਵੇਅਰ ਵਿਚ ਫਲੋਰੀਡਾ ਵੱਲੋਂ ਪਹਿਲਾਂ ਵੋਟਿੰਗ ਦੀ ਪੇਸ਼ਕਸ਼ ਨਹੀਂ ਗਈ ਹੈ। ਰਾਸ਼ਟਰਪਤੀ ਦਾ ਸ਼ਨੀਵਾਰ ਨੂੰ ਨੌਰਥ ਕੈਰੋਲੀਨਾ, ਓਹੀਓ ਅਤੇ ਵਿਸਕਾਨਸਿਨ ਵਿਚ ਬਿਜ਼ੀ ਚੋਣ ਪ੍ਰੋਗਰਾਮ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਰਾਸ਼ਟਰਪਤੀ ਚੋਣਾਂ: ਜ਼ੀਰੋ ਗ੍ਰੈਵਿਟੀ 'ਚ ਪੁਲਾੜ ਯਾਤਰੀ ਨੇ ਪਾਈ ਵੋਟ
ਇੱਥੇ ਦੱਸ ਦਈਏ ਕਿ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਨੇ ਫਲੋਰੀਡਾ ਵਿਚ 49.02 ਫੀਸਦੀ ਵੋਟਾਂ ਨਾਲ ਜਿੱਤ ਦਰਜ ਕੀਤੀ ਸੀ ਜਦਕਿ ਉਹਨਾਂ ਦੇ ਉਸ ਸਮੇਂ ਦੀ ਡੈਮੋਕ੍ਰੈਟਿਕ ਵਿਰੋਧੀ ਹਿਲੇਰੀ ਕਲਿੰਟਨ 47.82 ਫੀਸਦੀ ਵੋਟਾਂ ਹਾਸਲ ਕਰ ਪਾਈ ਸੀ। ਹਾਲ ਹੀ ਵਿਚ ਕੀਤੇ ਸਰਵੇ ਮੁਤਾਬਕ, ਡੈਮੋਕ੍ਰੈਟਿਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਵਰਤਮਾਨ ਵਿਚ ਫਲੋਰੀਡਾ ਵਿਚ ਟਰੰਪ ਨਾਲੋਂ 1.4 ਫੀਸਦੀ ਅੰਕ ਜਾਂ 48.2 ਫੀਸਦੀ ਦੀ ਬੜਤ ਨਾਲ ਅੱਗੇ ਚੱਲ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਚੋਣਾਂ: ਜ਼ੀਰੋ ਗ੍ਰੈਵਿਟੀ 'ਚ ਪੁਲਾੜ ਯਾਤਰੀ ਨੇ ਪਾਈ ਵੋਟ
NEXT STORY