ਵਾਸ਼ਿੰਗਟਨ- ਰਾਸ਼ਟਰਪਤੀ ਚੋਣ ਲਈ ਖੜ੍ਹੇ ਉਮੀਦਵਾਰ ਤੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਾਈਡੇਨ ਦੀ ਪ੍ਰਚਾਰ ਮੁਹਿੰਮ ਨੇ ਅਮਰੀਕਾ ਵਿਚ ਸਿੱਖ ਭਾਈਚਾਰੇ ਦੇ ਲੋਕਾਂ ਵਿਚਕਾਰ ਖਾਸ ਥਾਂ ਬਣਾਉਣ ਲਈ ਇਕ ਪਹਿਲ ਸ਼ੁਰੂ ਕੀਤੀ ਹੈ । ਦੇਸ਼ ਵਿਚ ਘੱਟ ਗਿਣਤੀ ਧਾਰਮਿਕ ਸਮੂਹਾਂ ਨੂੰ ਜੇਨੋਫੋਬੀਆ (ਵਿਦੇਸ਼ੀ ਲੋਕਾਂ ਤੋਂ ਡਰ) ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਦਾ ਹੱਲ ਕੱਢਣ ਦਾ ਸੰਕਲਪ ਵੀ ਲਿਆ।
ਮੁਹਿੰਮ ਦਾ ਨਾਂ 'ਸਿੱਖ ਅਮੈਰੀਕਨਜ਼ ਫਾਰ ਬਾਈਡੇਨ' ਹੈ। ਬਾਈਡੇਨ ਦੀ ਪ੍ਰਚਾਰ ਮੁਹਿੰਮ ਟੀਮ ਵਲੋਂ ਕਿਹਾ ਗਿਆ ਹੈ ਕਿ ਸਕੂਲਾਂ ਵਿਚ ਸਿੱਖ ਅਮਰੀਕੀ ਨੌਜਵਾਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਉਸ ਦੀਆਂ ਯੋਜਨਾਵਾਂ ਹਨ।
ਐਤਵਾਰ ਨੂੰ ਇਕ ਪ੍ਰੈੱਸ ਨੋਟ ਵਿਚ ਬਾਈਡੇਨ ਦੀ ਪ੍ਰਚਾਰ ਮੁਹਿੰਮ ਟੀਮ ਵਲੋਂ ਕਿਹਾ ਗਿਆ ਕਿ ਸਿੱਖ ਅਮਰੀਕੀ ਲੋਕਾਂ ਨੂੰ ਡਰਾਏ ਤੇ ਧਮਕਾਏ ਜਾਣ ਦੀ ਦਰ ਰਾਸ਼ਟਰੀ ਔਸਤ ਤੋਂ ਦੁੱਗਣੀ ਹੈ। 2017 ਤੋਂ ਅਜਿਹੇ ਮਾਮਲੇ ਵਧੇ ਹਨ। ਪ੍ਰਸਿੱਧ ਨਾਗਰਿਕ ਕਾਰਜਕਰਤਾ ਤੇ ਸਿੱਖ ਅਮਰੀਕੀ ਰਾਸ਼ਟਰੀ ਲੀਡਰਸ਼ਿਪ ਪ੍ਰੀਸ਼ਦ ਦੀ ਮੈਂਬਰ ਕਿਰਣ ਕੌਰ ਗਿੱਲ ਨੇ ਦੋਸ਼ ਲਾਇਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਭੇਦ-ਭਾਵ ਅਤੇ ਡਰਾਉਣ-ਧਮਕਾਉਣ ਨੂੰ ਨਾ ਸਿਰਫ ਨਜ਼ਰਅੰਦਾਜ਼ ਕੀਤਾ ਸਗੋਂ ਇਸ ਨੂੰ ਬੜ੍ਹਾਵਾ ਵੀ ਦਿੱਤਾ ਹੈ। ਸਿੱਖ ਅਮੈਰੀਕਨ ਰਾਸ਼ਟਰੀ
ਪ੍ਰੀਸ਼ਦ ਸਿੱਖ ਅਮਰੀਕਨਜ਼ ਫਾਰ ਬਾਈਡੇਨ ਦੀ ਸਲਾਹਕਾਰ ਪ੍ਰੀਸ਼ਦ ਹੈ।
ਇਕ ਹੋਰ ਨਾਗਰਿਕ ਅਧਿਕਾਰ ਕਾਰਜਕਰਤਾ ਵਾਲਾਰੀ ਕੌਰ ਨੇ ਕਿਹਾ ਕਿ ਇਹ ਚੋਣਾਂ ਹੋਰ ਚੋਣਾਂ ਤੋਂ ਵੱਖ ਹਨ। ਸਿੱਖਾਂ ਦੇ ਪੂਰਵਜਾਂ ਨੇ ਜਿਸ ਵੀ ਚੀਜ਼ ਲਈ ਲੜਾਈ ਲੜੀ, ਚਾਹੇ ਉਹ ਸਨਮਾਨ ਹੋਵੇ ਜਾਂ ਸਮਾਨਤਾ ਜਾਂ ਫਿਰ ਨਿਆਂ, ਸਭ ਕੁਝ ਦਾਅ 'ਤੇ ਲੱਗਾ ਹੈ।
ਸਿੰਗਾਪੁਰ 'ਚ ਗਬਨ ਮਾਮਲੇ 'ਚ ਭਾਰਤੀ ਮੂਲ ਦੇ ਵਕੀਲ ਨੂੰ ਜੇਲ੍ਹ
NEXT STORY