ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਇਕ ਕਾਨੂੰਨੀ ਸੇਵਾ ਪ੍ਰਦਾਤਾ ਕੰਪਨੀ ਵਿਚ ਕੰਮ ਕਰ ਰਹੇ ਭਾਰਤੀ ਮੂਲ ਦੇ ਇਕ ਵਕੀਲ ਨੂੰ ਕਲਾਈਂਟਾਂ ਤੋਂ ਮਿਲੀ ਫੀਸ ਦੇ ਗਬਨ ਦੇ ਮਾਮਲੇ ਵਿਚ ਸੋਮਵਾਰ ਨੂੰ 2 ਸਾਲ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਸ ਵਕੀਲ ਨੇ ਕੰਪਨੀ ਦੇ ਕਲਾਈਂਟਾਂ ਤੋਂ 31 ਹਜ਼ਾਰ ਸਿੰਗਾਪੁਰੀ ਡਾਲਰ (ਤਕਰੀਬਨ 16 ਲੱਖ 63 ਹਜ਼ਾਰ ਰੁਪਏ) ਲਏ ਅਤੇ ਉਹਨਾਂ ਨੂੰ ਕੰਪਨੀ ਦੇ ਖਾਤੇ ਵਿਚ ਜਮਾਂ ਕਰਨ ਦੀ ਬਜਾਏ ਆਪਣੇ ਨਿੱਜੀ ਬੈਂਕ ਖਾਤੇ ਵਿਚ ਟਰਾਂਸਫਰ ਕਰ ਦਿੱਤਾ।
ਪੜ੍ਹੋ ਇਹ ਅਹਿਮ ਖਬਰ- ਲੰਡਨ 'ਚ ਨਵਾਜ਼ ਸ਼ਰੀਫ ਦੇ ਘਰ ਦੇ ਬਾਹਰ ਪ੍ਰਦਰਸ਼ਨ, ਲੱਗੇ ਚੋਰ-ਚੋਰ ਦੇ ਨਾਅਰੇ
ਸਟ੍ਰੇਟ ਟਾਈਮਜ਼ ਦੀ ਖਬਰ ਦੇ ਮੁਤਾਬਕ, 57 ਸਾਲਾ ਵਕੀਲ ਜਮਿੰਦਰ ਸਿੰਘ ਗਿੱਲ 2016 ਤੋਂ 2019 ਤੱਕ 'ਹਿਲਬੋਰਨ ਲਾਅ' ਨਾਮ ਦੀ ਕੰਪਨੀ ਵਿਚ ਕਾਨੂੰਨੀ ਸਹਾਇਕ ਸੀ। ਉਸ ਨੇ ਕੰਪਨੀ ਦੇ ਨਾਲ ਕਲਾਈਂਟਾਂ ਦੀ ਰਜਿਸਟ੍ਰੇਸ਼ਨ ਵੀ ਨਹੀਂ ਕਰਵਾਈ। ਰਿਪੋਰਟ ਵਿਚ ਕਿਹਾ ਗਿਆ ਕਿ ਉਸ ਨੇ ਕਲਾਈਂਟਾਂ ਤੋਂ ਮਿਲੀ ਫੀਸ ਦੀ ਰਾਸ਼ੀ ਨੂੰ ਆਪਣੇ ਨਿੱਜੀ ਬੈਂਕ ਖਾਤੇ ਵਿਚ ਜਮਾਂ ਕਰਾਇਆ ਅਤੇ ਇਸ ਨੂੰ ਆਪਣੇ ਪਰਿਵਾਰ ਦੇ ਲਈ ਖਰਚ ਕੀਤਾ। ਕੰਪਨੀ ਦੇ ਇਕ ਪ੍ਰਤੀਨਿਧੀ ਨੇ ਇਕ ਕਲਾਈਂਟ ਤੋਂ ਸ਼ਿਕਾਇਤ ਮਿਲਣ ਦੇ ਬਾਅਦ ਗਿੱਲ ਦੇ ਖਿਲਾਫ਼ ਪਿਛਲੇ ਸਾਲ 18 ਜੁਲਾਈ ਨੂੰ ਪੁਲਸ ਵਿਚ ਸ਼ਿਕਾਇਤ ਦਰਜ ਕਰਾਈ ਸੀ। ਗਿੱਲ ਨੂੰ ਅੱਜ ਇਸ ਮਾਮਲੇ ਵਿਚ ਅਦਾਲਤ ਨੇ 2 ਸਾਲ ਤਿੰਨ ਮਹੀਨੇ ਕੈਦ ਦੀ ਸਜ਼ਾ ਸੁਣਾਈ।
ਕੋਰੋਨਾ ਆਫ਼ਤ ਦੌਰਾਨ ਨੇਪਾਲੀ ਕਾਮਿਆਂ ਨੇ ਭਾਰਤ ਵੱਲ ਮੋੜੀਆਂ ਮੁਹਾਰਾਂ
NEXT STORY