ਫ੍ਰੈਂਕਫਰਟ/ਵਾਸ਼ਿੰਗਟਨ - ਅਮਰੀਕਾ ਦਾ ਇਕ ਐੱਫ-16 ਲੜਾਕੂ ਜਹਾਜ਼ ਪੱਛਮੀ ਜਰਮਨੀ ਦੇ ਟ੍ਰੀਅਰ ਸ਼ਹਿਰ 'ਚ ਮੰਗਲਵਾਰ ਨੂੰ ਹਾਦਸਾਗ੍ਰਸਤ ਹੋ ਗਿਆ। ਜਰਮਨ ਹਵਾਈ ਫੌਜ ਨੇ ਦੱਸਿਆ ਕਿ ਜਹਾਜ਼ 'ਚ ਸਵਾਰ ਦੋਵੇਂ ਪਾਇਲਟ ਇਸ ਤੋਂ ਬਾਹਰ ਨਿਕਲਣ 'ਚ ਕਾਮਯਾਬ ਰਹੇ। ਪੁਲਸ ਵੱਲੋਂ ਜਾਰੀ ਬਿਆਨ 'ਚ ਆਖਿਆ ਗਿਆ ਹੈ ਕਿ ਸਥਾਨਕ ਸਮੇਂ ਮੁਤਾਬਕ ਦੁਪਹਿਰ 3:15 ਮਿੰਟ 'ਤੇ ਐਮਰਜੰਸੀ ਸੰਦੇਸ਼ ਆਉਣ ਤੋਂ ਬਾਅਦ ਐਮਰਜੰਸੀ ਸੇਵਾ ਜੱਮੇਰ ਪਿੰਡ ਸਥਿਤ ਘਟਨਾ ਵਾਲੀ ਥਾਂ ਪਹੁੰਚੀ। ਪਾਇਲਟਾਂ ਨੂੰ ਹਸਪਤਾਲ ਦਾਖਲ ਕਰਾਇਆ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਉਨ੍ਹਾਂ ਦੀ ਹਾਲਤ ਕਿੰਨੀ ਗੰਭੀਰ ਹੈ। ਜਰਮਨੀ ਦੇ ਸਪੈਂਗਹੈਡਲਮ ਸਥਿਤ ਅਮਰੀਕਾ ਹਵਾਈ ਫੌਜ ਟਿਕਾਣੇ ਦੇ ਬੁਲਾਰੇ ਨੇ ਏ. ਐੱਫ. ਪੀ. ਨੂੰ ਦੱਸਿਆ ਕਿ ਉਸ ਨੂੰ ਦੁਰਘਟਨਾ, ਉਸ ਦੇ ਕਾਰਨਾਂ ਅਤੇ ਪਾਇਲਟ ਦੇ ਹਾਲਤ ਦੀ ਜ਼ਿਆਦਾ ਜਾਣਕਾਰੀ ਨਹੀਂ ਹੈ।
ਟਰੰਪ ਦੀ ਤੁਰਕੀ ਨੂੰ ਧਮਕੀ, 'ਜੇ ਸੀਰੀਆ 'ਚ ਹੱਦ ਪਾਰ ਕੀਤੀ ਤਾਂ ਤੁਹਾਨੂੰ ਬਰਬਾਦ ਕਰ ਦਿਆਂਗਾ'
NEXT STORY