ਲਾਸ ਵੇਗਾਸ/ਅਮਰੀਕਾ (ਭਾਸ਼ਾ) : ਲਾਸ ਵੇਗਾਸ ਦੇ ਇਕ ਵਿਅਕਤੀ ਨੇ 8 ਹਫ਼ਤੇ ਦੇ ਕੋਰੋਨਾ ਵਾਇਰਸ ਟੀਕਾਕਰਨ ਜੈਕਪਾਟ ਪ੍ਰੋਗਰਾਮ ਵਿਚ ਵੀਰਵਾਰ ਨੂੰ 10 ਲੱਖ ਅਮਰੀਕੀ ਡਾਲਰ ਦਾ ਇਨਾਮ ਆਪਣੇ ਨਾਮ ਕੀਤਾ। ਨੇਵਾਡਾ ਦੇ ਗਵਰਨਰ ਸਟੀਵ ਸਿਸੋਲੈਕ ਨੇ ਕੋਵਿਡ-19 ਟੀਕਿਆਂ ਦੇ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ।
ਲਾਸ ਵੇਗਾਸ ਕੰਵੈਂਸ਼ਨ ਸੈਂਟਰ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਜੇਤੂਆਂ ਨੂੰ ਪੁਰਸਕਾਰ ਵੰਡੇ ਗਏ। ਵੈਕਸ ਨੇਵਾਡਾ ਡੇਜ ਨਾਮ ਦਾ ਇਹ ਪ੍ਰੋਗਰਾਮ 17 ਜੂਨ ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰੋਗਰਾਮ ਲਈ ਸੰਘੀ ਕੋਰੋਨਾ ਵਾਇਰਸ ਰਾਹਤ ਫੰਡ ਦੇ 50 ਲੱਖ ਅਮਰੀਕੀ ਡਾਲਰ ਪ੍ਰਦਾਨ ਕੀਤੇ ਗਏ ਸਨ। ਸੂਬੇ ਦੇ ਸਿਹਤ ਅੰਕੜਿਆਂ ਮੁਤਾਬਕ ਵੀਰਵਾਰ ਨੂੰ ਪ੍ਰੋਗਰਾਮ ਖ਼ਤਮ ਹੋਣ ਤੱਕ ਟੀਕਾ ਲਗਵਾਉਣ ਵਾਲਿਆਂ ਦੀ ਸੰਖਿਆ ਵਿਚ 10 ਫ਼ੀਸਦੀ ਦਾ ਵਾਧਾ ਹੋਇਆ ਹੈ।
ਜਾਪਾਨ ਨੇ ਪ੍ਰਦੂਸ਼ਣ ਮਿਲਣ ’ਤੇ ਮਾਡਰਨਾ ਦੇ ਟੀਕਿਆਂ ਦੇ ਉਪਯੋਗ ’ਤੇ ਲਗਾਈ ਰੋਕ
NEXT STORY