ਕਾਰਾਕਾਸ (ਵੈਬ ਡੈਸਕ)- ਨਵਾਂ ਸਾਲ ਚੜ੍ਹਦੇ ਸਾਰ ਅਮਰੀਕਾ ਨੇ ਵੇਨੇਜ਼ੁਏਲਾ 'ਤੇ ਹਮਲਾ ਕਰ ਦਿੱਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਕੈਰੀਬੀਅਨ ਸਾਗਰ ਰਾਹੀਂ ਦੇਸ਼ ਅੰਦਰ ਆਉਂਦੇ ਨਸ਼ੇ ਨੂੰ ਠੱਲ੍ਹ ਪਾਉਣ ਦਾ ਆਖ ਇਹ ਹਮਲਾ ਕੀਤਾ ਹੈ। ਇਸ ਤੋਂ ਪਹਿਲਾਂ ਖੁਦ ਅਮਰੀਕੀ ਰਾਸ਼ਟਰਪਤੀ ਟਰੰਪ ਵੇਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ 'ਤੁਰੰਤ ਸੱਤਾ ਛੱਡਣ' ਦਾ ਅਲਟੀਮੇਟਮ ਦੇ ਚੁੱਕੇ ਹਨ। ਅਮਰੀਕਾ ਵਲੋਂ ਬੀਤੇ ਸਾਲ ਸਤੰਬਰ ਮਹੀਨੇ ਤੋਂ ਹੀ ਵੈਨੇਜ਼ੁਏਲਾ ਨੂੰ ਤਿੰਨੋਂ ਪਾਸਿਓਂ ਘੇਰ ਲਿਆ ਗਿਆ ਸੀ, ਉਦੋਂ ਅਮਰੀਕਾ ਇਸਨੂੰ ਸਿਰਫ ਜੰਗੀ ਅਭਿਆਸ ਦਾ ਨਾਂ ਦਿੰਦਾ ਰਿਹਾ ਤੇ ਨਾਲ ਹੀ ਸਮੇਂ-ਸਮੇਂ ਉੱਤੇ ਨਿਕੋਲਸ ਮਾਦੁਰੋ ਨੂੰ ਸੱਤਾ ਤੋਂ ਲਾਂਭੇ ਹੋਣ ਅਤੇ ਉਸ ਉੱਤੇ ਡਰੱਗ ਕਾਰਟੇਲ ਚਲਾਉਣ ਦੇ ਇਲਜ਼ਾਮ ਵੀ ਲਗਾਉਂਦਾ ਰਿਹਾ। ਇਸ ਦੌਰਾਨ ਵੈਨੇਜ਼ੁਏਲਾ ਦੇ ਹੱਕ ਵਿੱਚ ਵੀ ਕਈ ਦੇਸ਼ ਆ ਖੜ੍ਹਣ ਲੱਗੇ।
ਇਸ ਜੰਗ ਵਰਗੀ ਸਥਿਤੀ ਨੂੰ ਵੇਖਦੇ ਹੋਏ ਹਾਲੇ 11 ਦਸੰਬਰ ਨੂੰ ਹੀ ਰੂਸ ਨੇ ਮਾਦੂਰੋ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਸੀ। ਰੂਸ ਨੇ ਆਪਣੀਆਂ ਮਿਜ਼ਾਈਲਾਂ, ਰਡਾਰ ਅਤੇ ਡਰੋਨ ਸਿਖਲਾਈ ਲਈ 120 ਫੌਜੀ ਸਲਾਹਕਾਰ ਵੇਨੇਜ਼ੁਏਲਾ ਭੇਜੇ ਸਨ। ਅੱਜ ਜਦ ਅਮਰੀਕਾ ਨੇ ਹਮਲਾ ਕਰ ਦਿੱਤਾ ਹੈ ਤਾਂ ਹੁਣ ਇਹ ਸਵਾਲ ਉੱਠਣ ਲੱਗਾ ਹੈ ਕਿ ਕੀ ਇਸ ਜੰਗ ਵਿੱਚ ਰੂਸ ਦੀ ਐਂਟਰੀ ਹੋਵੇਗੀ ? ਇਸ ਸਵਾਲ ਦੇ ਜਵਾਬ ਲਈ ਹੁਣ ਸਭ ਦੀਆਂ ਨਜ਼ਰਾਂ ਵੈਨੇਜ਼ੁਏਲਾ ਦੇ ਅਗਲੇ ਕਦਮ ਅਤੇ ਰੂਸ ਦੇ ਸਟੈਂਡ ਉੱਤੇ ਟਿੱਕ ਗਈਆਂ ਹਨ। ਜੇਕਰ ਅਮਰੀਕਾ ਨਾਲ ਲੱਗੀ ਇਸ ਜੰਗ ਵਿੱਚ ਵੈਨੇਜ਼ੁਏਲਾ ਕੋਈ ਜਵਾਬੀ ਕਾਰਵਾਈ ਕਰਦਾ ਹੈ ਤਾਂ ਇਹ ਜੰਗ ਲੰਬੀ ਖਿੱਚੀ ਜਾਵੇਗੀ, ਜਿਸ ਦਾ ਅਸਰ ਦੁਨੀਆਂ ਭਰ ਵਿੱਚ ਵੇਖਣ ਨੂੰ ਮਿਲੇਗਾ। ਉਥੇ ਹੀ ਜੇਕਰ ਰੂਸ ਇਸ ਜੰਗ ਵਿੱਚ ਦਖ਼ਲ ਅੰਦਾਜੀ ਕਰਦਾ ਹੈ ਤਾਂ ਇਹ ਜੰਗ ਤੀਜੇ ਵਿਸ਼ਵ ਯੁੱਧ ਦਾ ਆਗਾਜ਼ ਕਰ ਸਕਦੀ ਹੈ, ਜੋਕਿ ਕਿਸੇ ਵੀ ਪੱਖ ਤੋਂ ਦੁਨੀਆਂ ਭਰ ਲਈ ਵੱਡੇ ਖ਼ਤਰੇ ਤੋਂ ਘੱਟ ਨਹੀਂ ਹੋਵੇਗਾ।
ਬੰਗਲਾਦੇਸ਼ 'ਚ ਇੱਕ ਹੋਰ ਹਿੰਦੂ ਦੀ ਹੱਤਿਆ, ਭੀੜ ਨੇ ਕੁੱਟਮਾਰ ਕਰਨ ਮਗਰੋਂ ਕੀਤਾ ਅੱਗ ਦੇ ਹਵਾਲੇ
NEXT STORY