ਤਹਿਰਾਨ - ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਬੁੱਧਵਾਰ ਨੂੰ ਆਖਿਆ ਕਿ ਈਰਾਨ ਦੇ ਵਿਰੋਧ ਸਾਹਮਣੇ ਅਮਰੀਕਾ ਨੂੰ ਉਸ ਦੇ ਪ੍ਰਤੀ ਆਪਣਾ ਦ੍ਰਿਸ਼ਟੀਕੋਣ ਬਦਲਣਾ ਪਵੇਗਾ। ਰੂਹਾਨੀ ਨੇ ਬੁੱਧਵਾਰ ਨੂੰ ਮਲੇਸ਼ੀਆ ਦੇ ਕੁਆਲਾ ਲੁਮਪੁਰਾ 'ਚ ਆਖਿਆ ਕਿ ਅਮਰੀਕਾ ਕੋਲ ਰਸਤਾ ਬਦਲਣ ਤੋਂ ਇਲਾਵਾ ਦੂਜਾ ਵਿਕਲਪ ਨਹੀਂ ਬਚੇਗਾ। ਅਸੀਂ ਉਸ ਨੂੰ ਵਿਰੋਧ ਅਤੇ ਦ੍ਰਿੜਤਾ ਦੇ ਮਾਧਿਅਮ ਨਾਲ ਅਜਿਹਾ ਕਰਨ ਲਈ ਮਜ਼ਬੂਰ ਕਰਾਂਗੇ। ਉਨ੍ਹਾਂ ਆਖਿਆ ਕਿ ਈਰਾਨ ਖਿਲਾਫ ਅਮਰੀਕਾ ਦਾ ਦਬਾਅ ਜ਼ਿਆਦਾ ਦਿਨਾਂ ਤੱਕ ਨਹੀਂ ਚੱਲੇਗਾ। ਰੂਹਾਨੀ ਨੇ ਆਖਿਆ ਕਿ ਅਮਰੀਕਾ 2015 ਦੇ ਈਰਾਨ ਪ੍ਰਮਾਣੂ ਸਮਝੌਤੇ ਤੋਂ ਪਿਛੇ ਹੱਟ ਗਿਆ ਅਤੇ ਈਰਾਨ 'ਤੇ ਪਾਬੰਦੀਆਂ ਲਗਾਉਣ ਨਾਲ ਕਿਸੇ ਨੂੰ ਫਾਇਦਾ ਨਹੀਂ ਹੋਇਆ। ਉਨ੍ਹਾਂ ਆਖਿਆ ਕਿ ਈਰਾਨ ਵਿਰੋਧ ਦੇ ਜ਼ਰੀਏ ਅਮਰੀਕੀ ਪਾਬੰਦੀਆਂ ਨੂੰ ਮੌਕਿਆਂ 'ਚ ਬਦਲਣ 'ਚ ਸਮਰੱਥ ਰਿਹਾ ਹੈ।
ਲੱਖਾਂ ਲੋਕਾਂ ਨੂੰ ਨਿਗਲਣ ਦੀ ਸਮੱਸਿਆ ਦੂਰ ਕਰੇਗੀ ਨਵੀਂ ਡਿਵਾਈਸ
NEXT STORY