ਵਾਸ਼ਿੰਗਟਨ- ਅਮਰੀਕਾ ਦੀ ਨੇਵੀ ਮੁਤਾਬਕ ਉਨ੍ਹਾਂ ਦੀ ਸ਼ਿਪ ਮਰਸੀ ਹਸਪਤਾਲ ਦੇ 7 ਮੈਂਬਰ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਨੇਵੀ ਨੇ ਮੰਗਲਵਾਰ ਨੂੰ ਜਾਰੀ ਬਿਆਨ ਵਿਚ ਦੱਸਿਆ ਕਿ ਮੈਡੀਕਲ ਸਟਾਫ ਦੇ ਨਾਲ ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ 3 ਬਿਲਕੁਲ ਠੀਕ ਹੋ ਚੁੱਕੇ ਹਨ।
ਨੇਵੀ ਮੁਤਾਬਕ ਇਨ੍ਹਾਂ ਲੋਕਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਫੌਜ ਨੇ ਕਿਹਾ ਕਿ ਇਸ ਕਾਰਨ ਸ਼ਿਪ 'ਤੇ ਇਲਾਜ ਕਰਵਾਉਣ ਵਾਲੇ ਮਰੀਜ਼ਾਂ 'ਤੇ ਇਸ ਦਾ ਪ੍ਰਭਾਵ ਨਹੀਂ ਪਵੇਗਾ। ਸੂਤਰਾਂ ਮੁਤਾਬਕ ਇਨ੍ਹਾਂ ਲੋਕਾਂ ਦੇ ਸੰਪਰਕ ਵਿਚ ਆਏ 120 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਪੀੜਤਾਂ ਦੀ ਗਿਣਤੀ ਵਧਣ ਕਾਰਨ ਅਮਰੀਕੀ ਨੇਵੀ ਨੇ ਆਪਣੇ ਇਕ ਜਹਾਜ਼ ਨੂੰ ਹਸਪਤਾਲ ਵਿਚ ਤਬਦੀਲ ਕਰ ਲਿਆ ਸੀ। ਇਹ ਜਹਾਜ਼ ਲਾਸ ਏਂਜਲਸ ਦੀ ਬੰਦਰਗਾਹ 'ਤੇ ਹੈ। 1000 ਬਿਸਤਰਿਆਂ ਵਾਲਾ ਇਹ ਰੈਫਰਲ ਹਸਪਤਾਲ ਗੈਰ ਕੋਰੋਨਾ ਵਾਇਰਸ ਦੇ ਰੋਗੀਆਂ ਦੇ ਇਲਾਜ ਲਈ ਉਪਲੱਬਧ ਹੈ।
ਕੋਰੋਨਾ ਕਾਰਨ ਸਥਾਨਕ ਹਸਪਤਾਲਾਂ ਦੇ ਬੋਝ ਨੂੰ ਘੱਟ ਕਰਨ ਲਈ ਇਹ ਕਦਮ ਚੁੱਕਿਆ ਗਿਆ ਸੀ। ਜਹਾਜ਼ ਦੀ ਅਧਿਕਾਰਕ ਵੈੱਬਸਾਈਟ ਮੁਤਾਬਕ ਇਸ ਵਿਚ 11 ਸਾਧਾਰਣ ਆਪਰੇਟਿੰਗ ਸੂਟ, 5000 ਯੁਨਿਟ ਬਲੱਡ ਬੈਂਕ, 15 ਰੋਗੀ ਵਾਰਡ, ਗੰਭੀਰ ਬੀਮਾਰਾਂ ਦੀ ਦੇਖਭਾਲ ਲਈ 80 ਬੈੱਡ ਅਤੇ ਕਮਰੇ ਸ਼ਾਮਲ ਹਨ। ਇੱਥੇ 2 ਲੱਖ ਗੈਲਨ ਮਿੱਠੇ ਪਾਣੀ ਦਾ ਵੀ ਪ੍ਰਬੰਧ ਹੈ। ਸੈਨ ਡਿਏਗੋ ਵਿਚ ਅਮਰੀਕੀ ਨੇਵੀ ਵਲੋਂ ਚਲਾਏ ਜਾ ਰਹੇ ਦੋ ਹਸਪਤਾਲ ਜਹਾਜ਼ਾਂ ਵਿਚੋਂ ਇਹ ਇਕ ਹੈ।
USA 'ਚ 24 ਘੰਟੇ 'ਚ 2200 ਤੋਂ ਵੱਧ ਮੌਤਾਂ, ਪੀੜਤਾਂ ਦੀ ਗਿਣਤੀ 6 ਲੱਖ ਤੋਂ ਪਾਰ
NEXT STORY