ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਉੱਤਰ ਪੱਛਮੀ ਇੰਡੀਆਨਾ ਵਿਚ ਪੁਲਸ ਦੁਆਰਾ ਰੁਟੀਨ ਟ੍ਰੈਫਿਕ ਸਟਾਪ ਦੌਰਾਨ ਇੱਕ ਪੁਲਸੀਆ ਕੁੱਤੇ ਦੀ ਮੱਦਦ ਨਾਲ 8 ਮਿਲੀਅਨ ਡਾਲਰ ਮੁੱਲ ਤੋਂ ਵੱਧ ਦੀ ਤਕਰੀਬਨ ਅੱਧਾ ਟਨ ਤੋਂ ਵੱਧ ਭੰਗ ਬਰਾਮਦ ਕੀਤੀ ਗਈ। ਇੰਡੀਆਨਾ ਸਟੇਟ ਪੁਲਸ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ ਇਹ ਬਰਾਮਦੀ ਮੰਗਲਵਾਰ, 16 ਮਾਰਚ ਨੂੰ ਸਵੇਰੇ 11:15 ਵਜੇ ਇੱਕ ਇੰਡੀਆਨਾ ਸਟੇਟ ਪੁਲਸ ਦੇ ਜਵਾਨ ਵੱਲੋਂ ਸ਼ਿਕਾਗੋ ਤੋਂ 50 ਮੀਲ ਦੱਖਣ-ਪੂਰਬ ਵਿੱਚ, ਲੋਏਲ ਕਸਬੇ ਨੇੜੇ ਇੱਕ ਵੈਨ ਨੂੰ ਰੋਕਣ ਦੌਰਾਨ ਹੋਈ।
ਇਸ ਸਟਾਪ ਦੌਰਾਨ ਅਧਿਕਾਰੀ ਦੁਆਰਾ ਕੈਲੀਫੋਰਨੀਆ ਦੇ ਮੈਕਕਿਨਵਿਲੇ ਨਾਲ ਸੰਬੰਧਿਤ 31 ਸਾਲਾ ਡਰਾਈਵਰ ਕ੍ਰਿਸਟੋਫਰ ਐਸ. ਕੋਲਬਰਨ ਨਾਲ ਗੱਲਬਾਤ ਕੀਤੀ ਗਈ ਅਤੇ ਉਸ 'ਤੇ ਸ਼ੱਕ ਹੋਣ 'ਤੇ ਪੁਲਸ ਦੇ ਖੋਜੀ ਕੁੱਤੇ ਦੀ ਮਦਦ ਨਾਲ ਵਾਹਨ ਦੇ ਅੰਦਰੋਂ ਜਾਂਚ ਕੀਤੀ ਗਈ। ਇਸ ਤਲਾਸ਼ੀ ਦੌਰਾਨ ਅਧਿਕਾਰੀਆਂ ਨੇ 38 ਵੱਡੇ ਬਕਸੇ ਅਤੇ 6 ਕਾਲੇ ਗਾਰਬੇਜ਼ ਬੈਗ ਬਰਾਮਦ ਕੀਤੇ। ਬਕਸਿਆਂ ਦੇ ਅੰਦਰ ਕੁੱਲ 1,264 ਅਲੱਗ ਤੌਰ 'ਤੇ ਸੀਲ ਕੀਤੇ ਬੈਗ ਬਰਾਮਦ ਕੀਤੇ ਗਏ, ਜਿਹਨਾਂ ਵਿੱਚੋਂ ਹਰੇਕ ਦਾ ਲੱਗਭਗ 1.5 ਪੌਂਡ ਭਾਰ ਸੀ,ਅਤੇ ਇਸ ਵਿੱਚ ਹਰੇ ਰੰਗ ਦੀ ਸਮੱਗਰੀ ਸੀ। ਜਿਸ ਦੀ ਬਾਅਦ ਵਿੱਚ ਇੱਕ ਫੀਲਡ ਟੈਸਟ ਨੇ ਭੰਗ ਵਜੋਂ ਪੁਸ਼ਟੀ ਕੀਤੀ।
ਪੜ੍ਹੋ ਇਹ ਅਹਿਮ ਖਬਰ- ਪਾਕਿ : ਇਮਰਾਨ ਖਾਨ ਨੇ ਲਗਵਾਇਆ ਕੋਰੋਨਾ ਟੀਕਾ, ਦੇਸ਼ ਦੇ ਕਈ ਹਿੱਸਿਆਂ 'ਚ ਲਗਾਈ 'ਸਮਾਰਟ ਤਾਲਾਬੰਦੀ'
ਅਧਿਕਾਰੀਆਂ ਅਨੁਸਾਰ ਇਸ ਬਰਾਮਦ ਕੀਤੀ ਭੰਗ ਦੀ ਕੀਮਤ ਲੱਗਭਗ 5.7 ਤੋਂ 8.5 ਮਿਲੀਅਨ ਡਾਲਰ ਹੈ। ਪੁਲਸ ਦੁਆਰਾ ਕੋਲਬਰਨ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰਕੇ ਲੇਕ ਕਾਉਂਟੀ ਜੇਲ੍ਹ ਵਿੱਚ ਭੇਜਿਆ ਗਿਆ, ਜਿੱਥੇ ਉਸ 'ਤੇ ਭੰਗ ਨਾਲ ਸੰਬੰਧਿਤ ਦੋਸ਼ ਲਗਾਏ ਗਏ।
ਨੋਟ- ਅਮਰੀਕੀ ਪੁਲਸ ਨੇ ਬਰਾਮਦ ਕੀਤੀ 8 ਮਿਲੀਅਨ ਡਾਲਰ ਤੋਂ ਵੱਧ ਮੁੱਲ ਦੀ ਭੰਗ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿ : ਇਮਰਾਨ ਖਾਨ ਨੇ ਲਗਵਾਇਆ ਕੋਰੋਨਾ ਟੀਕਾ, ਦੇਸ਼ ਦੇ ਕਈ ਹਿੱਸਿਆਂ 'ਚ ਲਗਾਈ 'ਸਮਾਰਟ ਤਾਲਾਬੰਦੀ'
NEXT STORY