ਵਾਸ਼ਿੰਗਟਨ (ਏ.ਐਫ.ਪੀ.)- ਬਤੌਰ ਰਾਸ਼ਟਰਪਤੀ ਆਪਣੀ ਦੂਜੀ ਪਾਰੀ ਲਈ ਚੋਣ ਮੈਦਾਨ ਵਿਚ ਉੱਤਰੇ ਟਰੰਪ ਇਜ਼ਰਾਇਲੀ ਮੂਲ ਦੇ ਵੋਟਰਾਂ ਨੂੰ ਲੁਭਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੇ। ਇਜ਼ਰਾਇਲੀ ਮੂਲ ਦੇ ਅਮਰੀਕੀਆਂ ਦੇ ਗੜ੍ਹ ਫਲੋਰੀਡਾ ਵਿਚ ਟਰੰਪ ਨੇ ਖੁਦ ਨੂੰ ਇਜ਼ਰਾਇਲ ਦਾ ਸਭ ਤੋਂ ਚੰਗਾ ਦੋਸਤ ਦੱਸਿਆ।
ਹਾਲੀਵੁੱਡ ਵਿਚ ਸ਼ਨੀਵਾਰ ਨੂੰ ਇਜ਼ਰਾਇਲੀ-ਅਮਰੀਕੀ ਕੌਂਸਲ ਵਲੋਂ ਆਯੋਜਿਤ ਇਕ ਸਮਾਰੋਹ ਵਿਚ ਟਰੰਪ ਨੇ ਕਿਹਾ ਕਿ ਪੂਰਬ ਵਿਚ ਤੁਹਾਡੇ ਤੋਂ ਜ਼ਿਆਦਾਤਰ ਸਮਾਰਥਨ ਦੂਜੇ ਦਸਤੇ (ਡੈਮੋਕ੍ਰੇਟ) ਨੂੰ ਮਿਲਿਆ, ਪਰ ਤੁਸੀਂ ਖੁਦ ਦੇਖੋ ਕਿ ਇਜ਼ਰਾਇਲ ਨੂੰ ਮੇਰੇ ਤੋਂ ਬਿਹਤਰ ਦੋਸਤ ਨਹੀਂ ਮਿਲਿਆ ਹੈ।
ਟਰੰਪ ਨੇ ਆਪਣੇ ਭਾਸ਼ਣ ਵਿਚ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਰੂਪ ਵਿਚ ਮਾਨਤਾ ਦੇਣ ਦੇ ਆਪਣੇ ਫੈਸਲੇ ਦਾ ਵੀ ਜ਼ਿਕਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਵਾਦ ਪੂਰਨ ਗੋਲਾਨ ਪਹਾੜੀਆਂ 'ਤੇ ਇਜ਼ਰਾਇਲੀ ਕਬਜ਼ੇ ਨੂੰ ਮਾਨਤਾ ਦੇਣ ਦੀ ਗੱਲ ਵੀ ਕਹੀ। ਟਰੰਪ ਪ੍ਰਸ਼ਾਸਨ ਨੇ ਹਾਲ ਹੀ ਵਿਚ ਕਿਹਾ ਸੀ ਕਿ ਹੁਣ ਉਹ ਵੈਸਟ ਬੈਂਕ ਇਲਾਕੇ ਦੀ ਇਜ਼ਰਾਇਲੀ ਬਸਤੀਆਂ ਨੂੰ ਨਾਜਾਇਜ਼ ਨਹੀਂ ਮੰਨੇਗਾ।
ਤਕਰੀਬਨ 8 ਮਹੀਨੇ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੋਲਨ ਪਹਾੜੀਆਂ 'ਤੇ ਇਜ਼ਰਾਇਲ ਦੇ ਅਧਿਕਾਰ ਨੂੰ ਮਾਨਤਾ ਦਿੱਤੀ ਸੀ। ਰਾਜਨੀਤਿਕ ਤੌਰ 'ਤੇ ਮਹੱਤਵਪੂਰਨ ਇਸ ਪਹਾੜੀ ਇਲਾਕੇ ਨੂੰ ਇਜ਼ਰਾਇਲ ਨੇ 1967 ਦੀ ਜੰਗ ਵਿਚ ਸੀਰੀਆ ਤੋਂ ਖੋਹ ਲਿਆ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਵਾਪਸ ਨਹੀਂ ਕੀਤਾ। ਦੁਨੀਆ ਨੇ ਗੋਲਨ ਪਹਾੜੀਆਂ 'ਤੇ ਇਜ਼ਰਾਇਲ ਦੇ ਕਬਜ਼ੇ ਨੂੰ ਕਦੇ ਮਾਨਤਾ ਨਹੀਂ ਦਿੱਤੀ ਅਤੇ ਉਹ ਵਿਵਾਦਪੂਰਨ ਇਲਾਕਾ ਬਣਿਆ ਹੋਇਆ ਹੈ ਪਰ ਰਾਸ਼ਟਰਪਤੀ ਟਰੰਪ ਨੇ ਇਸ ਇਲਾਕੇ 'ਤੇ ਇਜ਼ਰਾਇਲ ਦੇ ਅਧਿਕਾਰ ਨੂੰ ਮਾਨਤਾ ਦਿੰਦੇ ਹੋਏ 52 ਸਾਲ ਦੇ ਸੰਘਰਸ਼ ਨੂੰ ਖਤਮ ਕਰ ਦਿੱਤਾ ਹੈ।
ਟਰੰਪ ਨੇ ਦਸੰਬਰ 2017 ਨੂੰ ਮੱਧ-ਪੂਰਬ ਏਸ਼ੀਆ ਦੀ ਰਾਜਨੀਤੀ ਵਿਚ ਬਹੁਤ ਹੀ ਅਹਿਮ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਰੂਪ ਵਿਚ ਮਾਨਤਾ ਦਿੱਤੀ ਸੀ। ਇਹ ਸ਼ਹਿਰ ਈਸਾਈਆਂ, ਮੁਸਲਮਾਨਾਂ ਅਤੇ ਯਹੂਦੀਆਂ ਲਈ ਜਿੰਨਾ ਵੱਡਾ ਆਸਥਾ ਦਾ ਕੇਂਦਰ ਹੈ, ਓਨਾ ਹੀ ਵਿਸ਼ਵ ਦੀ ਰਾਜਨੀਤੀ ਅਤੇ ਰਣਨੀਤੀ ਵਿਚ ਇਹ ਇਕ ਅਹਿਮ ਥਾਂ ਰੱਖਦਾ ਹੈ। ਟਰੰਪ ਦੇ ਇਸ ਫੈਸਲੇ ਮਗਰੋਂ 17 ਦਸੰਬਰ 2017 ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ 15 ਮੈਂਬਰਾਂ ਵਿਚੋਂ ਅਮਰੀਕਾ ਦੇ ਦੋਸਤ ਦੇਸ਼ਾਂ ਬ੍ਰਿਟੇਨ, ਫਰਾਂਸ, ਇਟਲੀ, ਜਾਪਾਨ ਅਤੇ ਯੂਕ੍ਰੇਨ ਸਮੇਤ 14 ਦੇਸ਼ਾਂ ਨੇ ਟਰੰਪ ਦੇ ਫੈਸਲੇ ਨੂੰ ਰੱਦ ਕਰਨ ਦੇ ਫੈਸਲੇ ਦਾ ਸਮਰਥਨ ਕੀਤਾ। ਇਸ 'ਤੇ ਦੁਨੀਆ ਵਿਚ ਵੱਖ-ਵੱਖ ਪੈਂਦੇ ਦੇਖ ਅਮਰੀਕਾ ਨੇ ਵੀਟੋ ਕਰ ਦਿੱਤਾ। ਫਿਰ 21 ਦਸੰਬਰ 2917 ਨੂੰ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿਚ 128 ਦੇਸ਼ਾਂ ਨੇ ਅਮਰੀਕਾ ਦੇ ਖਿਲਾਫ ਵੋਟ ਕੀਤੀ ਅਤੇ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਮੰਨਣ ਤੋਂ ਇਨਕਾਰ ਕਰ ਦਿੱਤਾ।
ਯੇਰੂਸ਼ਲਮ ਸ਼ਹਿਰ ਦਾ ਪੂਰਬੀ ਹਿੱਸਾ ਫਲਸਤੀਨ ਕੋਲ ਸੀ, ਪਰ 1967 ਦੀ ਜੰਗ ਵਿਚ ਇਜ਼ਰਾਇਲ ਨੇ ਪੂਰਬੀ ਯੇਰੂਸ਼ਲਮ 'ਤੇ ਕਬਜ਼ਾ ਕਰ ਲਿਆ। ਉਦੋਂ ਤੋਂ ਇਹ ਇਜ਼ਰਾਇਲ ਕੋਲ ਹੈ, ਪਰ ਇਸ ਨੂੰ ਕੌਮਾਂਤਰੀ ਮਾਨਤਾ ਨਹੀਂ ਮਿਲੀ। ਫਲਸਤੀਨ ਪੂਰਬੀ ਯੇਰੂਸ਼ਲਮ ਨੂੰ ਅਤੇ ਇਜ਼ਰਾਇਲ ਪੂਰੇ ਯੇਰੂਸ਼ਲਮ ਨੂੰ ਆਪਣੀ ਰਾਜਧਾਨੀ ਮੰਨਦਾ ਹੈ।
ਮੰਦਰ ਪਹੁੰਚੇ ਬ੍ਰਿਟਿਸ਼ ਪ੍ਰਧਾਨ ਮੰਤਰੀ ਜਾਨਸਨ, ਮੋਦੀ ਨਾਲ ਸਾਂਝੇਦਾਰੀ ਦਾ ਜਤਾਇਆ ਸੰਕਲਪ
NEXT STORY