ਕੋਲਕਾਤਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਸਵੇਰੇ ਇੱਥੇ ਹੁਗਲੀ ਨਦੀ 'ਚ ਕਿਸ਼ਤੀ ਦੀ ਸਵਾਰੀ ਕੀਤੀ ਅਤੇ ਮਲਾਹਾਂ ਅਤੇ ਸਵੇਰ ਦੀ ਸੈਰ ਕਰਨ ਵਾਲਿਆਂ ਨਾਲ ਮੁਲਾਕਾਤ ਕੀਤੀ। ਪੀ.ਐੱਮ. ਮੋਦੀ ਨੇ ਆਪਣੀ ਨਦੀ ਯਾਤਰਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ, ਜਿਨ੍ਹਾਂ 'ਚ ਉਹ ਹੱਥ 'ਚ ਕੈਮਰਾ ਲਏ ਇਕ ਲੱਕੜ ਦੀ ਕਿਸ਼ਤੀ 'ਤੇ ਬੈਠੇ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦੇ ਬੈਕਗ੍ਰਾਊਂਡ 'ਚ ਹਾਵੜਾ ਬਰਿੱਜ ਅਤੇ ਵਿਦਿਆਸਾਗਰ ਸੇਤੂ ਨਜ਼ਰ ਆ ਰਹੇ ਹਨ। ਪ੍ਰਧਾਨ ਮੰਤਰੀ ਨੇ 'ਐਕਸ' 'ਤੇ ਕਿਹਾ,''ਇਸ ਮਹਾਨ ਨਦੀ ਦੀਆਂ ਤਸਵੀਰਾਂ ਲੈਣ ਦੀ ਕੋਸ਼ਿਸ਼ ਕੀਤੀ। ਨਾਲ ਹੀ ਵਿਦਿਆਸਾਗਰ ਸੇਤੂ ਅਤੇ ਹਾਵੜਾ ਬਰਿੱਜ ਦੀ ਕਰੀਬ ਤੋਂ ਝਲਕ ਵੀ ਦੇਖੀ।''

ਉਨ੍ਹਾਂ ਕਿਹਾ ਕਿ ਹਰ ਬੰਗਾਲੀ ਲਈ ਗੰਗਾ ਦਾ ਇਕ ਬਹੁਤ ਹੀ ਖਾਸ ਸਥਾਨ ਹੈ। ਪੀ.ਐੱਮ. ਮੋਦੀ ਨੇ ਸੋਸ਼ਲ ਮੀਡੀਆ 'ਤੇ ਕਿਹਾ,''ਕੋਈ ਕਹਿ ਸਕਦਾ ਹੈ ਕਿ ਗੰਗਾ ਬੰਗਾਲ ਦੀ ਆਤਮਾ 'ਚ ਵਗਦੀ ਹੈ। ਇਸ ਦਾ ਪਵਿੱਤਰ ਜਲ ਇਕ ਪੂਰੀ ਸਭਿਅਤਾ ਦੀ ਭਾਵਨਾ ਨੂੰ ਆਪਣੇ ਨਾਲ ਸਮੇਟੇ ਹੋਏ ਹਨ। ਅੱਜ ਸਵੇਰੇ ਕੋਲਕਾਤਾ 'ਚ, ਮੈਂ ਹੁਗਲੀ ਨਦੀ ਦੇ ਕਿਨਾਰੇ ਕੁਝ ਸਮਾਂ ਬਿਤਾਇਆ। ਇੱਥੇ ਮਾਂ ਗੰਗਾ ਦ ਪ੍ਰਤੀ ਧੰਨਵਾਦ ਜ਼ਾਹਰ ਕਰਨ ਦਾ ਇਕ ਮੌਕਾ ਸੀ।''

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਮਲਾਹਾਂ ਨੂੰ ਮਿਲਣ ਦਾ ਮੌਕਾ ਮਿਲਿਆ, ਜਿਨ੍ਹਾਂ ਦੀ ਸਖ਼ਤ ਮਿਹਨਤ ਕਰਨ ਦੀ ਆਦਤ ਸ਼ਲਾਘਾਯੋਗ ਹੈ ਅਤੇ ਨਾਲ ਹੀ ਸਵੇਰ ਦੀ ਸੈਰ ਕਰਨ ਵਾਲਿਆਂ ਨਾਲ ਵੀ ਮਿਲਣ ਦਾ ਮੌਕਾ ਮਿਲਿਆ।'' ਉਨ੍ਹਾਂ ਕਿਹਾ,''ਹੁਗਲੀ ਨਦੀ 'ਤੇ ਮੈਂ ਪੱਛਮੀ ਬੰਗਾਲ ਦੇ ਵਿਕਾਸ ਅਤੇ ਮਹਾਨ ਬੰਗਾਲੀ ਲੋਕਾਂ ਦੀ ਖਉਸ਼ਹਾਲੀ ਲਈ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੋਹਰਾਇਆ।'' ਪ੍ਰਧਾਨ ਮੰਤਰੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਲਈ ਸਰਗਰਮ ਰੂਪ ਨਾਲ ਪ੍ਰਚਾਰ ਕਰ ਰਹੇ ਹਨ, ਜਿਸ ਦਾ ਪਹਿਲਾ ਪੜਾਅ ਵੀਰਵਾਰ ਨੂੰ ਸੰਪੰਨ ਹੋਇਆ। ਚੋਣਾਂ ਦਾ ਦੂਜਾ ਪੜਾਅ 29 ਅਪ੍ਰੈਲ ਨੂੰ ਹੋਵੇਗਾ ਅਤੇ ਵੋਟਾਂ ਦੀ ਗਿਣਤੀ 4 ਮਈ ਨੂੰ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਾਲਦੀਵ ਘੁੰਮਣ ਜਾਣ ਵਾਲੇ ਹੋ ਜਾਣ ਸਾਵਧਾਨ! ਛੋਟੀ ਜਿਹੀ ਗ਼ਲਤੀ 'ਤੇ ਹੋ ਸਕਦੀ ਹੈ ਜੇਲ੍ਹ
NEXT STORY