ਬੋਸਟਨ: ਅਮਰੀਕਾ ਵਿੱਚ ਇੱਕ ਹਾਈ ਪ੍ਰੋਫਾਈਲ ਦੇਹ ਵਪਾਰ ਦਾ ਧੰਦਾ ਚਲਾਉਣ ਵਾਲੇ ਨੈੱਟਵਰਕ ਦਾ ਪਰਦਾਫਾਸ਼ ਹੋਇਆ ਹੈ। ਅਮਰੀਕੀ ਇਸਤਗਾਸਾ ਪੱਖ ਨੇ ਬੁੱਧਵਾਰ ਨੂੰ ਬੋਸਟਨ ਅਤੇ ਉੱਤਰੀ ਵਰਜੀਨੀਆ ਵਿੱਚ ਅਪਾਰਟਮੈਂਟ ਕੰਪਲੈਕਸਾਂ ਵਿੱਚ ਵੇਸ਼ਵਾਗਮਨੀ ਦਾ ਧੰਦਾ ਚਲਾਉਣ ਦਾ ਤਿੰਨ ਵਿਅਕਤੀਆਂ 'ਤੇ ਦੋਸ਼ ਲਗਾਇਆ ਹੈ। ਵੇਸਵਾ ਸੇਵਾਵਾਂ ਦੀ ਮੰਗ ਕਰਨ ਵਾਲੇ ਗਾਹਕਾਂ ਵਿੱਚ ਮੰਤਰੀ, ਚੁਣੇ ਹੋਏ ਅਧਿਕਾਰੀ, ਤਕਨੀਕੀ ਅਤੇ ਫਾਰਮਾਸਿਊਟੀਕਲ ਅਧਿਕਾਰੀ, ਵਕੀਲ, ਪ੍ਰੋਫੈਸਰ ਅਤੇ ਫੌਜੀ ਅਧਿਕਾਰੀ ਸ਼ਾਮਲ ਸਨ। ਬੋਸਟਨ ਵਿੱਚ ਫੈਡਰਲ ਵਕੀਲਾਂ ਨੇ ਕਿਸੇ ਵੀ "ਅਮੀਰ ਅਤੇ ਚੰਗੀ ਤਰ੍ਹਾਂ ਨਾਲ ਜੁੜੇ ਗਾਹਕਾਂ" ਦੀ ਪਛਾਣ ਨਹੀਂ ਕੀਤੀ, ਜਿਨ੍ਹਾਂ ਦੇ ਬਾਰੇ 'ਚ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮੁੱਖ ਤੌਰ 'ਤੇ ਏਸ਼ੀਆਈ ਔਰਤਾਂ ਨਾਲ ਸੈਕਸ ਲਈ $600 ਪ੍ਰਤੀ ਘੰਟੇ ਤੱਕ ਦਾ ਭੁਗਤਾਨ ਕਰਦੇ ਸਨ। ਇਨ੍ਹਾਂ ਏਸ਼ੀਆਈ ਔਰਤਾਂ ਦਾ ਸੈਕਸ ਤਸਕਰੀ ਰਾਹੀਂ ਸ਼ੋਸ਼ਣ ਕੀਤਾ ਜਾ ਰਿਹਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਨਾਲ ਕੀਤੀ ਮੁਲਾਕਾਤ (ਤਸਵੀਰਾਂ)
ਇਸਤਗਾਸਾ ਪੱਖ ਨੇ ਕਿਹਾ ਕਿ ਮੁਲਜ਼ਮਾਂ ਨੇ ਦੋ ਵੈੱਬਸਾਈਟਾਂ ਰਾਹੀਂ ਏਸ਼ੀਆਈ ਔਰਤਾਂ ਨਾਲ ਮੁਲਾਕਾਤਾਂ ਦਾ ਇਸ਼ਤਿਹਾਰ ਦਿੱਤਾ ਅਤੇ ਗਾਹਕਾਂ ਨੂੰ ਇਕ ਜਾਂਚ ਪ੍ਰਕਿਰਿਆ 'ਚੋਂ ਲੰਘਣਾ ਪਿਆ ਜਿਸ ਵਿੱਚ ਉਨ੍ਹਾਂ ਦੇ ਡਰਾਈਇੰਗ ਲਾਇਸੈਂਸ ਦੀਆਂ ਫੋਟੋਆਂ ਅਤੇ ਮਾਲਕਾਂ ਦੇ ਨਾਂ ਸ਼ਾਮਲ ਸਨ। ਅਮਰੀਕੀ ਸਰਕਾਰ ਨੇ ਉਨ੍ਹਾਂ ਸਾਈਟਾਂ ਦੇ ਡੋਮੇਨ ਜ਼ਬਤ ਕਰ ਲਏ ਹਨ। ਇਸਤਗਾਸਾ ਪੱਖ ਨੇ ਦੇਹ ਵਪਾਰ ਦਾ ਧੰਦਾ ਚਲਾਉਣ ਦੇ ਕਥਿਤ ਸੰਚਾਲਕਾਂ ਮੈਸਾਚੁਸੇਟਸ ਦੇ ਹਾਨ ਲੀ (41), ਜੁਨਮਯੁੰਗ ਲੀ (30) ਅਤੇ ਕੈਲੀਫੋਰਨੀਆ ਦੇ ਜੇਮਸ ਲੀ (68) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ 'ਤੇ ਔਰਤਾਂ ਨੂੰ ਗੈਰ-ਕਾਨੂੰਨੀ ਜਿਨਸੀ ਗਤੀਵਿਧੀਆਂ ਲਈ ਸ਼ਾਮਲ ਹੋਣ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਸ਼ੀ ਜਿਨਪਿੰਗ ਨਾਲ ਮੁਲਾਕਾਤ ਤੋਂ ਪਹਿਲਾਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਸਹਿਯੋਗ ਦੀ ਕੀਤੀ ਮੰਗ
ਕਾਰਜਕਾਰੀ ਯੂਐੱਸ ਅਟਾਰਨੀ ਜੋਸ਼ ਲੇਵੀ ਨੇ ਕਿਹਾ ਕਿ ਜਾਂਚ "ਅਜੇ ਸ਼ੁਰੂ" ਹੈ ਅਤੇ ਤਲਾਸ਼ੀ ਵਾਰੰਟ ਤੋਂ ਬਾਅਦ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਮੁਲਜ਼ਮ ਹਾਨ ਲੀ ਅਤੇ ਜੁਨਮਯੁੰਗ ਲੀ, ਜੋ ਦੋਵੇਂ ਕੋਰੀਅਨ ਹਨ, ਨੂੰ ਮੈਸਾਚੁਸੇਟਸ ਵਿੱਚ ਸੁਣਵਾਈ ਤੋਂ ਬਾਅਦ ਇੱਕ ਜੱਜ ਦੁਆਰਾ ਹਿਰਾਸਤ ਵਿੱਚ ਲੈਣ ਦਾ ਹੁਕਮ ਦਿੱਤਾ ਗਿਆ ਸੀ। ਹਾਨ ਲੀ ਦੇ ਵਕੀਲ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਬਚਾਅ ਪੱਖ ਦੇ ਹੋਰ ਵਕੀਲਾਂ ਨੇ ਜਾਂ ਤਾਂ ਟਿੱਪਣੀ ਲਈ ਬੇਨਤੀਆਂ ਦਾ ਜਵਾਬ ਨਹੀਂ ਦਿੱਤਾ ਜਾਂ ਉਨ੍ਹਾਂ ਦੀ ਪਛਾਣ ਨਹੀਂ ਕੀਤੀ ਜਾ ਸਕੀ। ਚਾਰਜਿੰਗ ਦਸਤਾਵੇਜ਼ਾਂ ਦੇ ਅਨੁਸਾਰ ਹਾਨ ਲੀ ਦੀ ਅਗਵਾਈ ਵਿੱਚ ਬਚਾਓ ਪੱਖਾਂ ਨੇ ਕੈਮਬ੍ਰਿਜ ਅਤੇ ਵਾਟਰਟਾਊਨ, ਮੈਸਾਚੁਸੇਟਸ ਅਤੇ ਫੇਅਰਫੈਕਸ ਅਤੇ ਟਾਇਸਨ, ਵਰਜੀਨੀਆ ਵਿੱਚ ਉੱਚ ਪੱਧਰੀ ਅਪਾਰਟਮੈਂਟ ਕੰਪਲੈਕਸਾਂ ਨੂੰ ਵੇਸ਼ਵਾਗਮਨੀ ਦਾ ਧੰਦਾ ਚਲਾਉਣ ਦੇ ਰੂਪ 'ਚ ਵਰਤੋਂ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆਈ PM ਅਲਬਾਨੀਜ਼ ਨੇ ਫਲਸਤੀਨੀ ਨੇਤਾ ਮਹਿਮੂਦ ਅੱਬਾਸ ਨਾਲ ਕੀਤੀ ਗੱਲਬਾਤ
NEXT STORY