ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ 'ਚ ਅਮਰੀਕੀ ਰਾਜਦੂਤ ਨਿੱਕੀ ਹੈਲੀ ਨੇ ਰੂਸ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸਾਥੀ ਦੇਸ਼ ਸੀਰੀਆ 'ਤੇ ਦੱਖਣੀ-ਪੱਛਮੀ ਸੀਰੀਆ 'ਚ ਜੰਗਬੰਦੀ ਬਰਕਰਾਰ ਰੱਖਣ ਲਈ ਦਬਾਅ ਪਾਵੇ। ਪਿਛਲੇ ਸਾਲ ਜਾਰਡਨ, ਰੂਸ ਅਤੇ ਸੰਯੁਕਤ ਰਾਸ਼ਟਰ ਇਸ ਗੱਲ 'ਤੇ ਸਹਿਮਤ ਹੋਏ ਸਨ ਕਿ ਡੇਰਾ, ਕਿਊਨੇਤਰਾ ਅਤੇ ਸਵਿਡਾ ਵਰਗੇ ਖੇਤਰਾਂ ਨੂੰ ਮਿਲਾ ਕੇ ਡਿ-ਐਸਕੇਲੇਸ਼ਨ ਜ਼ੋਨ ਬਣਾਇਆ ਜਾਵੇ। ਇਹ ਅਜਿਹਾ ਖੇਤਰ ਹੁੰਦਾ ਹੈ ਜਿੱਥੇ ਯੁੱਧ ਕਰਨ 'ਤੇ ਰੋਕ ਹੁੰਦੀ ਹੈ। ਇਹ ਖੇਤਰ ਜਾਰਡਨ ਅਤੇ ਇਜ਼ਰਾਇਲ ਦੇ ਗੋਲਨਾ ਹਾਈਟ ਸਰਹੱਦ ਨੇੜੇ ਹੈ।
ਹੈਲੀ ਨੇ ਕੱਲ ਇਕ ਬਿਆਨ 'ਚ ਕਿਹਾ,''ਦੱਖਣੀ-ਪੱਛਮੀ ਸੀਰੀਆ 'ਚ ਸੀਰੀਆ ਸਰਕਾਰ ਵੱਲੋਂ ਕੀਤੀ ਗਈ ਜੰਗਬੰਦੀ ਦੇ ਉਲੰਘਣ ਨੂੰ ਰੋਕਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਰੂਸ ਨੇ ਜਿਸ ਜੰਗਬੰਦੀ ਨੂੰ ਸਥਾਪਤ ਕਰਨ 'ਚ ਮਦਦ ਕੀਤੀ ਸੀ, ਉਹ ਉਸ ਦਾ ਆਦਰ ਕਰੇਗਾ ਅਤੇ ਆਪਣੇ ਪ੍ਰਭਾਵਾਂ ਦੀ ਵਰਤੋਂ ਕਰਦੇ ਹੋਏ ਸੀਰੀਆਈ ਸਰਕਾਰ ਨੂੰ ਵੀ ਅਜਿਹਾ ਕਰਨ ਤੋਂ ਰੋਕੇਗਾ। ਨਿੱਕੀ ਨੇ ਕਿਹਾ ਕਿ ਜੇਕਰ ਅੱਗੇ ਸੰਘਰਸ਼ ਵਿਰਾਮ ਦਾ ਉਲੰਘਣ ਹੁੰਦਾ ਹੈ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਰੂਸ ਦੀ ਹੋਵੇਗੀ।'' ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਬੁੱਧਵਾਰ ਨੂੰ ਸੀਰੀਆਈ ਮਾਮਲਿਆਂ 'ਤੇ ਚਰਚਾ ਕਰੇਗੀ।
ਕਦੇ ਇਨ੍ਹਾਂ ਵਿਹੜਿਆਂ 'ਚ ਵੱਸਦੇ ਸੀ ਲੋਕ, ਹੁਣ ਦਿਖਦੀ ਹੈ ਸਿਰਫ ਸਵਾਹ
NEXT STORY