ਵਾਸ਼ਿੰਗਟਨ (ਏਜੰਸੀ) : ਅਮਰੀਕਾ ਦੇ ਨਿਆਂ ਵਿਭਾਗ ਨੇ ਭਾਰਤੀ ਮੂਲ ਦੇ ਗੁਰਮੀਤ ਸਿੰਘ ਦੀ ਅਮਰੀਕੀ ਨਾਗਰਿਕਤਾ ਰੱਦ ਕਰਨ ਲਈ ਸਿਵਲ ਕਾਰਵਾਈ ਸ਼ੁਰੂ ਕੀਤੀ ਹੈ। ਉਕਤ ਵਿਅਕਤੀ 'ਤੇ ਦੋਸ਼ ਹੈ ਕਿ ਉਸ ਨੇ ਨਾਗਰਿਕਤਾ ਲੈਣ ਦੇ ਪ੍ਰੋਸੈਸ ਦੌਰਾਨ ਆਪਣੇ ਵੱਲੋਂ ਕੀਤੇ ਗਏ ਬਲਾਤਕਾਰ ਅਤੇ ਅਗਵਾ ਵਰਗੇ ਘਿਨਾਉਣੇ ਅਪਰਾਧਾਂ ਦੀ ਜਾਣਕਾਰੀ ਛੁਪਾਈ ਸੀ।
ਇਹ ਵੀ ਪੜ੍ਹੋ: ਟਲੇਗੀ ਜੰਗ, ਜਾਂ ਹੋਰ ਵਧੇਗਾ ਖ਼ਤਰਾ ? ਅਮਰੀਕਾ ਨਾਲ ਗੱਲਬਾਤ ਲਈ ਤਿਆਰ ਹੋਇਆ ਈਰਾਨ
ਕੀ ਹੈ ਪੂਰਾ ਮਾਮਲਾ?
ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਵਿੱਚ ਦਾਇਰ ਕੀਤੀ ਗਈ ਸ਼ਿਕਾਇਤ ਅਨੁਸਾਰ, ਗੁਰਮੀਤ ਸਿੰਘ ਨੇ ਆਪਣੀ ਨੈਚੁਰਲਾਈਜ਼ੇਸ਼ਨ (ਨਾਗਰਿਕਤਾ) ਅਰਜ਼ੀ ਵਿੱਚ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ। ਰਿਪੋਰਟਾਂ ਮੁਤਾਬਕ, ਜਦੋਂ ਉਹ ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਸੀ, ਉਸ ਨੇ ਇੱਕ ਮਹਿਲਾ ਯਾਤਰੀ ਨੂੰ ਅਗਵਾ ਕਰਕੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਸੀ।
ਇਹ ਵੀ ਪੜ੍ਹੋ: ਇਜ਼ਰਾਈਲ ਦੀ ਧਰਤੀ ’ਤੇ ਗੂੰਜਿਆ PM ਮੋਦੀ ਦਾ ਨਾਅਰਾ; 'ਇੱਕ ਪੇੜ ਮਾਂ ਕੇ ਨਾਮ' ਮੁਹਿੰਮ ਤਹਿਤ ਲਗਾਏ 300 ਪੌਦੇ
ਵਾਰਦਾਤ ਦਾ ਖੌਫਨਾਕ ਵੇਰਵਾ
ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਮਹਿਲਾ ਯਾਤਰੀ ਪਿਛਲੀ ਸੀਟ 'ਤੇ ਸੌਂ ਗਈ, ਤਾਂ ਸਿੰਘ ਉਸ ਨੂੰ ਇੱਕ ਸੁੰਨਸਾਨ ਗਲੀ ਵਿੱਚ ਲੈ ਗਿਆ। ਜਦੋਂ ਮਹਿਲਾ ਦੀ ਅੱਖ ਖੁੱਲ੍ਹੀ ਤਾਂ ਗੁਰਮੀਤ ਸਿੰਘ ਨੇ ਉਸ ਦੀ ਗਰਦਨ 'ਤੇ ਚਾਕੂ ਰੱਖਿਆ ਹੋਇਆ ਸੀ। ਉਸ ਨੇ ਔਰਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ, ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ, ਮੂੰਹ ਵਿੱਚ ਕੱਪੜਾ ਤੁੰਨਿਆ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ।
ਇਹ ਵੀ ਪੜ੍ਹੋ: Air India ਦੇ ਜਹਾਜ਼ 'ਚ ਫ਼ਿਰ ਖ਼ਰਾਬੀ ! ਯਾਦ ਆ ਗਿਆ ਅਹਿਮਦਾਬਾਦ ਹਾਦਸਾ, ਇੰਝ ਬਚੀਆਂ ਸੈਂਕੜੇ ਜਾਨਾਂ
ਝੂਠ ਬੋਲ ਕੇ ਹਾਸਲ ਕੀਤੀ ਨਾਗਰਿਕਤਾ
ਇਨ੍ਹਾਂ ਭਿਆਨਕ ਕਰਤੂਤਾਂ ਦੇ ਬਾਵਜੂਦ, ਗੁਰਮੀਤ ਸਿੰਘ ਨੇ ਆਪਣਾ ਅਪਰਾਧਿਕ ਰਿਕਾਰਡ ਛੁਪਾਇਆ ਅਤੇ 19 ਅਕਤੂਬਰ 2011 ਨੂੰ ਅਮਰੀਕੀ ਨਾਗਰਿਕ ਬਣ ਗਿਆ। ਬਾਅਦ ਵਿੱਚ ਨਿਊਯਾਰਕ ਦੀ ਅਦਾਲਤ ਨੇ ਉਸ ਨੂੰ ਪਹਿਲੇ ਦਰਜੇ ਦੇ ਬਲਾਤਕਾਰ ਅਤੇ ਦੂਜੇ ਦਰਜੇ ਦੇ ਅਗਵਾ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਸੁਣਾਈ ਸੀ।
ਇਹ ਵੀ ਪੜ੍ਹੋ: 'ਲਾਰੈਂਸ ਮੇਰੇ ਲਈ ‘ਬੱਚਾ’ ਹੈ...' : ਮੌਤ ਦੀਆਂ ਅਫਵਾਹਾਂ ਮਗਰੋਂ ਸਾਹਮਣੇ ਆਇਆ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ
ਅਮਰੀਕੀ ਪ੍ਰਸ਼ਾਸਨ ਦਾ ਸਖ਼ਤ ਰੁਖ
ਅਟਾਰਨੀ ਜਨਰਲ ਪਾਮੇਲਾ ਬੋਂਡੀ ਨੇ ਕਿਹਾ, "ਅਮਰੀਕੀ ਨਾਗਰਿਕਤਾ ਇੱਕ ਪਵਿੱਤਰ ਸਨਮਾਨ ਹੈ ਜਿਸ ਨੂੰ ਇਮਾਨਦਾਰੀ ਨਾਲ ਕਮਾਉਣਾ ਪੈਂਦਾ ਹੈ। ਸਾਡਾ ਵਿਭਾਗ ਉਨ੍ਹਾਂ ਲੋਕਾਂ ਦੀ ਨਾਗਰਿਕਤਾ ਖੋਹਣਾ ਜਾਰੀ ਰੱਖੇਗਾ ਜੋ ਘਿਨਾਉਣੇ ਅਪਰਾਧ ਕਰਦੇ ਹਨ ਅਤੇ ਨਾਗਰਿਕਤਾ ਲੈਣ ਵੇਲੇ ਉਨ੍ਹਾਂ ਨੂੰ ਛੁਪਾਉਂਦੇ ਹਨ।"
ਇਹ ਵੀ ਪੜ੍ਹੋ: AUS ; ਅੱਖਾਂ ਸਾਹਮਣੇ ਉੱਜੜ ਗਈ ਗਰਭਵਤੀ ਔਰਤ ਦੀ ਦੁਨੀਆ ! ਪਤੀ ਸਣੇ ਨਦੀ 'ਚ ਡੁੱਬ ਗਏ 2 ਭਾਰਤੀ ਨੌਜਵਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੈਨੇਡਾ : ਭਿਆਨਕ ਸੜਕ ਹਾਦਸੇ 'ਚ 3 ਜੂਨੀਅਰ ਹਾਕੀ ਖਿਡਾਰੀਆਂ ਦੀ ਮੌਤ, ਖੇਡ ਜਗਤ 'ਚ ਛਾਇਆ ਮਾਤਮ
NEXT STORY