ਨਿਊਯਾਰਕ/ਮੈਰੀਲੈਂਡ (ਰਾਜ ਗੋਗਨਾ): ਬੀਤੇ ਦਿਨ ਅਮਰੀਕਾ ਦੇ ਸੂਬੇ ਮੈਰੀਲੈਂਡ ਵਿੱਚ ਸਾਈਬਰ ਸੁਰੱਖਿਆ ਕਾਰਜਕਾਰੀ ਮਾਂ ਦਾ ਉਸਦੇ ਪੁੱਤਰ ਵੱਲੋਂ ਕਥਿਤ ਤੌਰ 'ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਫੇਮਾ ਲਈ ਕੰਮ ਕਰਨ ਵਾਲੀ ਇੱਕ ਸਾਈਬਰ ਸੁਰੱਖਿਆ ਕਾਰਜਕਾਰੀ ਨੂੰ ਉਸਦੇ ਪੁੱਤਰ ਨੇ ਜਾਨਲੇਵਾ ਹਮਲਾ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਐਨੀ ਅਰੁੰਡੇਲ ਕਾਉਂਟੀ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ, ਮ੍ਰਿਤਕ ਪਾਈ ਗਈ 58 ਸਾਲਾ ਜੁਆਨੀਤਾ ਨਾਓਮੀ ਕੋਇਲਪਿਲਈ ਦੀ ਲਾਸ਼ ਲੰਘੀ 25 ਜੁਲਾਈ ਦੀ ਦੁਪਹਿਰ ਨੂੰ ਮੈਰੀਲੈਂਡ ਦੇ ਟ੍ਰੈਸੀਸ ਲੈਂਡਿੰਗ ਵਿੱਚ ਇੱਕ ਘਰ ਦੇ ਬਾਹਰ ਮਿਲੀ ਸੀ, ਜਦੋਂ ਉਹ ਲਾਪਤਾ ਹੋਈ ਸੀ।
ਪੁਲਸ ਨੇ ਦੱਸਿਆ ਕਿ ਉਸਦੇ ਪੁੱਤਰ, ਐਂਡਰਿਉ ਵੈਲੀਨ ਬੀਵਰਸ ਨੂੰ ਲੰਘੇ ਸ਼ਨੀਵਾਰ ਨੂੰ ਵਰਜੀਨੀਆ ਦੇ ਲੀਸਬਰਗ ਇਲਾਕੇ ਵਿੱਚ ਉਹਨਾਂ ਨੇ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਸੀ। ਉਸ 'ਤੇ ਪਹਿਲੀ ਅਤੇ ਦੂਜੀ ਡਿਗਰੀ ਦੇ ਕਤਲ ਦੇ ਦੋਸ਼ ਲੱਗੇ ਹਨ।ਕਾਤਲ ਪੁੱਤਰ 23 ਸਾਲਾ ਬੀਵਰਸ ਆਪਣੀ ਮਾਂ ਤੋਂ 30 ਮੀਲ ਦੀ ਦੂਰੀ 'ਤੇ ਪੂਰਬ ਵਿੱਚ ਟ੍ਰੈਸੀਸ ਲੈਂਡਿੰਗ ਵਿੱਚ ਰਹਿੰਦਾ ਸੀ। ਜੁਆਨੀਤਾ ਨਾਓਮੀ ਕੋਇਲਪਿਲਾਈ, ਐਨੀ ਅਰੁੰਡੇਲ ਕਾਉਂਟੀ ਪੁਲਸ ਵਿਭਾਗ ਕਲਾਉਡ ਸਕਿਓਰਿਟੀ ਅਲਾਇੰਸ ਦੀ ਜੀਵਨੀ ਦੇ ਅਨੁਸਾਰ, ਕੋਇਲਪਿਲਈ ਕੋਲ ਕੰਪਿਸੈਂਟਰ ਸੁਰੱਖਿਆ, ਨੈੱਟਵਰਕ ਪ੍ਰਬੰਧਕ ਅਤੇ ਰੀਅਲ-ਟਾਈਮ ਸਾੱਫਟਵੇਅਰ ਵਿੱਚ ਸਿਸਟਮ ਵਿਕਸਿਤ ਕਰਨ ਦਾ 30 ਸਾਲਾਂ ਦਾ ਤਜਰਬਾ ਸੀ। ਉਹ "ਫੇਮਾ ਦੀ ਐਂਟਰਪ੍ਰਾਈਜ਼ ਸਕਿਉਰਿਟੀ ਮੈਨੇਜਮੈਂਟ ਟੀਮ ਦੀ ਮੁੱਖ ਮੈਂਬਰ ਵੀ ਸੀ ਅਤੇ ਕਈ ਡੀਓਡੀ ਪਹਿਲਕਦਮੀਆਂ ਲਈ ਸਿਧਾਂਤਕ ਜਾਂਚਕਰਤਾ ਵਜੋਂ ਉਸ ਨੇ ਸੇਵਾ ਨਿਭਾਈ ਸੀ।"
ਪੜ੍ਹੋ ਇਹ ਅਹਿਮ ਖਬਰ - ਅਮਰੀਕਾ : ਬਜ਼ੁਰਗਾਂ ਤੋਂ 23 ਲੱਖ ਡਾਲਰ ਵਸੂਲਣ ਦੇ ਦੋਸ਼ 'ਚ ਭਾਰਤੀ ਗ੍ਰਿਫ਼ਤਾਰ
ਕੋਇਲਪਿਲਈ ਨੇ ਸਾਈਬਰਵੌਲਫ ਦੀ ਸਹਿ-ਸਥਾਪਨਾ ਕੀਤੀ, ਜੋ ਇੱਕ ਸਵੈਚਾਲਤ ਸੁਰੱਖਿਆ ਪ੍ਰਣਾਲੀ ਹੈ ਜੋ ਸਰਕਾਰ ਦੁਆਰਾ ਵਰਤੀ ਜਾਂਦੀ ਹੈ। ਕਾਉਂਟੀ ਦੇ ਸ਼ੈਰਿਫ ਦਫਤਰ ਦੇ ਬੁਲਾਰੇ ਮਿਸ਼ੇਲ ਬੋਮਨ ਨੇ ਕਿਹਾ ਕਿ ਬੀਵਰਸ ਨੂੰ ਵਰਜੀਨੀਆ ਦੇ ਲਾਉਡੌਨ ਕਾਉਂਟੀ ਵਿੱਚ ਬਾਲਗ ਨਜ਼ਰਬੰਦੀ ਕੇਂਦਰ ਵਿੱਚ ਸੰਗੀਨ ਗ੍ਰਿਫ਼ਤਾਰੀ ਵਾਰੰਟ 'ਤੇ ਰੱਖਿਆ ਗਿਆ ਹੈ। ਮ੍ਰਿਤਕ ਕੋਇਲਪਿਲਾਈ ਸ਼੍ਰੀਲੰਕਾ ਅਤੇ ਭਾਰਤ ਵਿੱਚ ਵੱਡੀ ਹੋਈ ਅਤੇ ਉਹ ਭਾਰਤ ਦੇ ਮਦਰਾਸ ਵਿੱਚ ਮਹਿਲਾ ਕ੍ਰਿਸਚੀਅਨ ਕਾਲਜ ਵਿੱਚ ਗਣਿਤ ਦੀ ਪੜ੍ਹਾਈ ਕੀਤੀ, ਉਸ ਨੇ ਅਮਰੀਕਾ ਦੀ ਕੰਸਾਸ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਅਤੇ ਗਣਿਤ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਸੀ।
ਇਸਲਾਮਾਬਾਦ ਦੀਆਂ ਅੱਤਵਾਦੀ ਸਰਗਰਮੀਆਂ ਨੂੰ ਨਜ਼ਰਅੰਦਾਜ਼ ਨਾ ਕਰੇ ਅੰਤਰਰਾਸ਼ਟਰੀ ਭਾਈਚਾਰਾ : ਪਾਕਿ ਰਾਜਦੂਤ
NEXT STORY