ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਨਿਊਜਰਸੀ ਵਿਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿਚ ਇਕ ਭਾਰਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਭਾਰਤੀ ਨੇ ਖੁਦ ਨੂੰ ਅਮਰੀਕੀ ਧੋਖਾਧੜੀ ਰੋਕਥਾਮ ਪ੍ਰਤੀਨਿਧੀ ਦੱਸ ਕੇ ਬਜ਼ੁਰਗਾਂ ਤੋਂ ਘੱਟੋ-ਘੱਟ 23 ਲੱਖ ਡਾਲਰ ਵਸੂਲੇ ਸਨ। ਧੋਖਾਧੜੀ ਦੇ ਦੋਸ਼ਾਂ ਵਿਚ ਮੰਗਲਵਾਰ ਦੁਪਹਿਰ ਨੂੰ ਆਸ਼ੀਸ਼ ਬਜਾਜ (28) ਨੂੰ ਮਿਡਲ ਡਿਸਟ੍ਰਿਕਟ ਆਫ ਨੌਰਥ ਕੈਰੋਲੀਨਾ ਵਿਚ ਯੂ.ਐੱਸ. ਮਜਿਸਟ੍ਰੇਟ ਜੱਜ ਜੋਏ ਐਲ ਵੈਬਸਟਰ ਦੇ ਸਾਹਮਣੇ ਪੇਸ਼ ਕੀਤਾ ਗਿਆ।ਇਸ ਅਪਰਾਧ ਲਈ ਉਸ ਨੂੰ ਵੱਧ ਤੋਂ ਵੱਧ 20 ਸਾਲ ਜੇਲ੍ਹ ਦੀ ਸਜ਼ਾ ਅਤੇ ਢਾਈ ਲੱਖ ਡਾਲਰ ਜਾਂ ਧੋਖੇ ਨਾਲ ਕਮਾਈ ਗਈ ਰਾਸ਼ੀ ਜਾਂ ਲੋਕਾਂ ਨੂੰ ਹੋਏ ਨੁਕਸਾਨ ਦੀ ਰਾਸ਼ੀ ਦਾ ਦੁੱਗਣਾ ਜੁਰਮਾਨੇ ਦੇ ਰੂਪ ਵਿਚ ਦੇਣਾ ਹੋਵੇਗਾ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ 3 ਸਤੰਬਰ ਤੱਕ 24 ਰੂਸੀ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦੇ ਦਿੱਤੇ ਆਦੇਸ਼
ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਬਜਾਜ ਨੇ ਅਪ੍ਰੈਲ 2020 ਤੋਂ ਜੁਲਾਈ 2021 ਤੱਕ ਆਪਣੇ ਸਹਿ-ਸਾਜਿਸ਼ਕਰਤਾਵਾਂ ਨਾਲ ਮਿਲ ਕੇ ਅਮਰੀਕਾ ਵਿਚ ਸਥਿਤ ਬੈਂਕਾਂ ਨਾਲ ਸੰਬੰਧਤ ਧੋਖਾਧੜੀ ਰੋਕਥਾਮ ਪ੍ਰਤੀਨਿਧੀ ਬਣ ਕੇ ਘੱਟੋ-ਘੱਟ 23 ਲੱਖ ਡਾਲਰ ਪ੍ਰਾਪਤ ਕੀਤੇ। ਉਹ ਜ਼ਿਆਦਾਤਰ ਬਜ਼ੁਰਗ ਪੀੜਤਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਉਹ ਪੀੜਤਾਂ ਨੂੰ ਕਹਿੰਦੇ ਸਨ ਕਿ ਉਹ ਕਈ ਵਿੱਤੀ ਸੰਸਥਾਵਾਂ ਦੇ ਧੋਖਾਧੜੀ ਵਿਭਾਗਾਂ ਦੇ ਇਕ ਕੇਂਦਰ ਵਿਚ ਕੰਮ ਕਰਦੇ ਹਨ ਅਤੇ ਉਹਨਾਂ ਨਾਲ ਇਸ ਲਈ ਸੰਪਰਕ ਕਰ ਰਹੇ ਹਨ ਕਿਉਂਕਿ ਉਹਨਾਂ ਦੇ ਬੈਂਕ ਖਾਤੇ ਹੈਕ ਕਰ ਲਏ ਗਏ। ਜਾਂਚ ਦੌਰਾਨ ਅਧਿਕਾਰੀਆਂ ਨੇ ਨਿਊ ਜਰਸੀ ਅਤੇ ਕੈਲੀਫੋਰਨੀਆ ਵਿਚ ਪੀੜਤਾਂ ਸਮੇਤ ਕਈ ਸ਼ਿਕਾਰ ਲੋਕਾਂ ਦੀ ਪਛਾਣ ਕੀਤੀ। ਸ਼ਿਕਾਇਤ ਵਿਚ ਦੋਸ਼ ਲਗਾਇਆ ਹੈ ਕਿ ਦੋਸ਼ੀ ਅਤੇ ਉਸ ਦੇ ਸਾਥੀ ਸਾਜਿਸ਼ਕਰਤਾਵਾਂ ਨੇ ਧੋਖੇਬਾਜ਼ਾਂ ਨੂੰ ਫੜਨ ਵਿਚ ਸਹਾਇਕ ਵਿਸ਼ਵਾਸਯੋਗ ਬੈਂਕ ਕਰਮਚਾਰੀ ਬਣ ਕੇ ਬਜ਼ੁਰਗ ਪੀੜਤਾਂ ਦਾ ਫਾਇਦਾ ਚੁੱਕਿਆ।
ਅਮਰੀਕਾ ਤੋਂ ਆਈ ਦੁੱਖਭਰੀ ਖ਼ਬਰ, ਭਾਰਤੀ ਮੂਲ ਦੇ ਟਰੱਕ ਡਰਾਈਵਰ ਦੀ ਸੜਕ ਹਾਦਸੇ ’ਚ ਮੌਤ
NEXT STORY