ਬੀਜਿੰਗ : ਬਾਇਡੇਨ ਪ੍ਰਸ਼ਾਸਨ ਨੇ 7 ਚੀਨੀ ਸੁਪਰ ਕੰਪਿਊਟਰ ਖੋਜ ਪ੍ਰਯੋਗਸ਼ਾਲਾਵਾਂ ਅਤੇ ਨਿਰਮਾਤਾਵਾਂ ਨੂੰ ਤਕਨਾਲੋਜੀ ਅਤੇ ਸੁਰੱਖਿਆ ਦੇ ਮੁੱਦੇ 'ਤੇ ਅਮਰੀਕਾ ਨੂੰ ਨਿਰਯਾਤ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਬਾਇਡੇਨ ਦੇ ਇਸ ਫ਼ੈਸਲੇ ਨਾਲ ਅਮਰੀਕਾ ਅਤੇ ਬੀਜਿੰਗ ਵਿਚਕਾਰ ਟਕਰਾਅ ਹੋਰ ਵਧ ਗਿਆ ਹੈ। ਵੀਰਵਾਰ ਨੂੰ ਐਲਾਨੇ ਗਏ ਇਸ ਫੈਸਲੇ ਤੋਂ ਸੰਕੇਤ ਮਿਲ ਰਹੇ ਹਨ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਚੀਨੀ ਟੈਕਨਾਲੌਜੀ ਕੰਪਨੀਆਂ ਖਿਲਾਫ ਆਪਣੇ ਪੂਰਵਗਾਮੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੇ ਸਖ਼ਤ ਰੁਖ 'ਤੇ ਕਾਇਮ ਰਹਿਣ ਵਾਲੇ ਹਨ। ਵਾਸ਼ਿੰਗਟਨ ਇਨ੍ਹਾਂ ਟੈਕਨੋਲੋਜੀ ਕੰਪਨੀਆਂ ਨੂੰ ਇਕ ਜੋਖ਼ਮ ਦੀ ਤਰ੍ਹਾਂ ਮੰਨਦਾ ਹੈ।
ਇਹ ਵੀ ਪੜ੍ਹੋ : ਰੈਮੇਡੀਸਵਿਰ ਦਵਾਈ ਤੇ ਇੰਜੈਕਸ਼ਨ ਲਈ ਮਾਰੋਮਾਰ, ਡਰੱਗ ਕੰਪਨੀਆਂ ਨੇ ਕੀਤਾ ਉਤਪਾਦਨ ਵਧਾਉਣ ਦਾ ਫੈਸਲਾ
ਇਹ ਫੈਸਲਾ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੀਆਂ ਉਦਯੋਗਿਕ ਯੋਜਨਾਵਾਂ, ਅਮਰੀਕੀ ਤਕਨਾਲੋਜੀ ਤੱਕ ਪਹੁੰਚ ਅਤੇ ਸਾਈਬਰ ਹਮਲਿਆਂ ਦੇ ਦੋਸ਼ਾਂ ਅਤੇ ਕਾਰੋਬਾਰ ਨਾਲ ਜੁੜੀਆਂ ਗੁਪਤ ਗੱਲਾਂ ਵਰਗੇ ਮੁੱਦਿਆਂ ਨੂੰ ਲੈ ਕੇ ਵਿਵਾਦ ਨੂੰ ਵਧਾਏਗਾ। ਵਣਜ ਵਿਭਾਗ ਨੇ ਕਿਹਾ ਕਿ ਚੀਨੀ ਫੌਜ ਹਥਿਆਰਾਂ ਦੇ ਵਿਕਾਸ ਵਿਚ ਇਨ੍ਹਾਂ ਕੰਪਨੀਆਂ ਦੁਆਰਾ ਬਣਾਏ ਸੁਪਰ ਕੰਪਿਊਟਰਾਂ ਦੀ ਵਰਤੋਂ ਕਰਦੀ ਹੈ। ਨਵੀਨਤਮ ਪਾਬੰਦੀਆਂ ਖੋਜਕਰਤਾਵਾਂ ਅਤੇ ਨਿਰਮਾਤਾਵਾਂ ਲਈ ਅਮਰੀਕੀ ਤਕਨਾਲੋਜੀ ਤੱਕ ਪਹੁੰਚ 'ਤੇ ਪਾਬੰਦੀ ਲਗਾਉਂਦੀਆਂ ਹਨ।
ਜੋ ਬਾਇਡੇਨ ਨੇ ਕਿਹਾ ਹੈ ਕਿ ਉਹ ਬੀਜਿੰਗ ਨਾਲ ਬਿਹਤਰ ਸੰਬੰਧ ਚਾਹੁੰਦੇ ਹਨ ਪਰ ਇਹ ਕੋਈ ਸੰਕੇਤ ਨਹੀਂ ਦਿੱਤਾ ਹੈ ਕਿ ਉਹ ਚੀਨੀ ਦੂਰਸੰਚਾਰ ਉਪਕਰਣ ਕੰਪਨੀ ਹੁਆਵੇਈ ਅਤੇ ਹੋਰ ਕੰਪਨੀਆਂ ਉੱਤੇ ਲਗਾਈਆਂ ਗਈਆਂ ਟਰੰਪ ਦੀਆਂ ਪਾਬੰਦੀਆਂ ਵਾਪਸ ਲੈ ਲੈਣਗੇ ।
ਇਹ ਵੀ ਪੜ੍ਹੋ : ਟੈਸਲਾ ਕਾਰ ਕੰਪਨੀ ਦਾ ਵੱਡਾ ਐਲਾਨ, ਨੌਕਰੀ ਲਈ ਨਹੀਂ ਹੋਵੇਗੀ ਕਿਸੇ ਡਿਗਰੀ ਦੀ ਲੋੜ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੈਂਸੈਕਸ 154 ਅੰਕ ਡਿੱਗ ਕੇ 50 ਹਜ਼ਾਰ ਦੇ ਹੇਠਾਂ ਹੋਇਆ ਬੰਦ, ਨਿਫਟੀ ਵੀ ਫਿਸਲਿਆ
NEXT STORY