ਵਾਸ਼ਿੰਗਟਨ— ਪੂਰਬੀ-ਉੱਤਰੀ ਅਮਰੀਕਾ ਦੇ ਡੇਲਾਵੇਰ ਸੂਬੇ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.1 ਮਾਪੀ ਗਈ। ਅਮਰੀਕੀ ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਕਿਹਾ ਕਿ ਭੂਚਾਲ ਦੀ ਤੀਬਰਤਾ 5.1 ਮਾਪੀ ਹੈ ਪਰ ਭੂ-ਵਿਗਿਆਨੀਆਂ ਰਾਫਲ ਅਬਰੂ ਮੁਤਾਬਕ ਇਸ ਦੀ ਤੀਬਰਤਾ 4.1 ਹੀ ਦੱਸੀ ਗਈ ਹੈ। ਇਸ ਦਾ ਕੇਂਦਰ ਬੰਬੇ ਹੁਕ ਨੈਸ਼ਨਲ ਲਾਈਫ ਸ਼ਰੀਫ 'ਚ ਸੀ। ਇਹ ਡੋਵਰ ਸ਼ਹਿਰ ਤੋਂ 17 ਕਿਲੋਮੀਟਰ ਅਤੇ ਡੋਨਸ ਲੈਂਡਿੰਗ ਤੋਂ 0.8 ਕਿਲੋਮੀਟਰ ਤੋਂ ਘੱਟ ਦੂਰੀ 'ਤੇ ਸਥਿਤ ਹੈ। ਭੂਚਾਲ ਕਾਰਨ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਮਿਲੀ।
ਬ੍ਰਿਟੇਨ 'ਚ ਵਸਣ ਵਾਲੇ ਗੈਰ-ਈ. ਯੂ. ਪ੍ਰਵਾਸੀਆਂ 'ਚ ਭਾਰਤੀ ਸਭ ਤੋਂ ਵੱਡਾ ਸਮੂਹ
NEXT STORY