ਵਾਸ਼ਿੰਗਟਨ-ਅਫਗਾਨਿਸਤਾਨ ਤੋਂ ਅਮਰੀਕੀ ਫੋਰਸਾਂ ਦੀ ਪੂਰਨ ਵਾਪਸੀ ਦੀ ਸੁਰੱਖਿਅਤ ਅਤੇ ਵਿਵਸਥਿਤ ਪ੍ਰਕਿਰਿਆ ਯਕੀਨੀ ਕਰਨ ਲਈ ਉਥੇ ਜਵਾਨਾਂ ਦੀ ਗਿਣਤੀ ’ਚ ਵਾਧਾ ਕੀਤਾ ਜਾ ਸਕਦਾ ਹੈ। ਪੈਂਟਾਗਨ ਦੇ ਬੁਲਾਰੇ ਜਾਨ ਕਿਰਬੀ ਨੇ ਸ਼ੁੱਕਰਵਾਰ ਨੂੰ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੁਝ ਸਮੇਂ ਲਈ ਅਫਗਾਨਿਸਤਾਨ ’ਚ ਵਾਧੂ ਸਮਰੱਥਾ ਵਧਾਈ ਜਾਏਗੀ ।
ਇਹ ਵੀ ਪੜ੍ਹੋ-ਕੋਵਿਡ-19 ਨਾਲ ਪੂਰੀ ਦੁਨੀਆ 'ਚ 30 ਲੱਖ ਤੋਂ ਵਧੇਰੇ ਹੋਈ ਲੋਕਾਂ ਦੀ ਮੌਤ
ਰਾਸ਼ਟਰਪਤੀ ਵੱਲੋਂ ਤੈਅ ਕੀਤੀ ਗਈ ਸਤੰਬਰ ਤੱਕ ਦੀ ਸਮਾਂ ਹੱਦ ਤੱਕ ਫੋਰਸਾਂ ਦੀ ਸੁਰੱਖਿਅਤ, ਵਿਵਸਥਿਤ ਅਤੇ ਯੋਜਨਾਬੱਧ ਵਾਪਸੀ ਯਕੀਨੀ ਹੋ ਸਕੇ। ਹਾਲਾਂਕਿ ਕਿਰਬੀ ਨੇ ਕਿਹਾ ਕਿ ਮੈਂ ਅਜੇ ਇਹ ਨਹੀਂ ਦੱਸ ਸਕਦਾ ਕਿ ਇਹ ਪ੍ਰਕਿਰਿਆ ਕਿਵੇਂ ਹੋਵੇਗੀ ਅੇਤ ਇਸ ਦੌਰਾਨ ਕਿੰਨੀ ਫੋਰਸ ਨੂੰ ਤਾਇਨਾਤ ਕੀਤਾ ਜਾਏਗਾ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਇਸ ਹਫਤੇ ਦੀ ਸ਼ੁਰੂਆਤ 'ਚ ਕਿਹਾ ਸੀ ਕਿ ਅਫਗਾਨਿਸਤਾਨ ਤੋਂ 11 ਸਤੰਬਰ ਤੱਕ ਅਮਰੀਕੀ ਬਲਾਂ ਨੂੰ ਵਾਪਸ ਬੁਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ-ਲੋਕਾਂ ਨੂੰ ਟੀਕੇ ਲਵਾਉਣ ਲਈ ਚੀਨ ਅਪਣਾ ਰਿਹੈ ਨਵੇਂ-ਨਵੇਂ ਫੰਡੇ, ਦੇ ਰਿਹੈ ਕੂਪਨ ਤੇ ਕਦੇ ਅੰਡੇ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਨਮ ਅੱਖਾਂ ਨਾਲ ਪ੍ਰਿੰਸ ਫਿਲਿਪ ਨੂੰ ਕੀਤਾ ਗਿਆ ਸਪੁਰਦ-ਏ-ਖਾਕ਼
NEXT STORY