ਸਿਡਨੀ— ਅਮਰੀਕਾ ਦੇ ਨਵੇਂ ਰੱਖਿਆ ਮੰਤਰੀ ਮਾਰਕ ਐਸਪਰ ਨੇ ਸ਼ਨੀਵਾਰ ਨੂੰ ਕਿਹਾ ਕਿ ਵਾਸ਼ਿੰਗਟਨ ਏਸ਼ੀਆ 'ਚ ਜਲਦ ਹੀ ਥੋੜੀ ਦੂਰੀ ਤੱਕ ਮਾਰ ਕਰਨ ਵਾਲੀ ਨਵੀਂ ਮਿਜ਼ਾਇਲ ਤਾਇਨਾਤ ਕਰਨਾ ਚਾਹੁੰਦਾ ਹੈ। ਇਸ ਕਦਮ ਦਾ ਉਦੇਸ਼ ਖੇਤਰ 'ਚ ਚੀਨ 'ਚ ਦੇ ਉਭਰਦੇ ਦਬਾਅ ਦੀ ਕਾਟ ਕਰਨਾ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਅਮਰੀਕਾ ਮੱਧ ਦੂਰੀ ਤੱਕ ਮਾਰ ਕਰਨ ਵਾਲੇ ਰਸਮੀ ਹਥਿਆਰ ਏਸ਼ੀਆ 'ਚ ਤਾਇਨਾਤ ਕਰਨ 'ਤੇ ਵਿਚਾਰ ਕਰ ਰਿਹਾ ਹੈ ਕਿਉਂਕਿ ਹੁਣ ਵਾਸਿੰਗਟਨ ਇੰਟਰਮੀਡੀਏਟ ਰੇਂਜ ਨਿਊਕਲੀਅਰ ਫੋਰਸਸ ਸੰਧੀ ਨਾਲ ਬੱਝਾ ਨਹੀਂ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਹਾਂ ਮੈਂ ਅਜਿਹਾ ਕਰਨਾ ਚਾਹੁੰਦਾ ਹਾਂ।
ਉਨ੍ਹਾਂ ਕਿਹਾ ਕਿ ਮੈਂ ਸਮਰਥਾ ਤੋਂ ਪਹਿਲਾਂ ਇਨ੍ਹਾਂ ਨੂੰ ਤਾਇਨਾਤ ਕਰਨਾ ਚਾਹੁੰਦਾ ਹਾਂ। ਅਮਰੀਕਾ 'ਚ ਨਵੇਂ ਰੱਖਿਆ ਮੰਤਰੀ ਐਸਪਰ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਅਮਰੀਕਾ ਇਨ੍ਹਾਂ ਹਥਿਆਰਾਂ ਨੂੰ ਕਿਥੇ ਤਾਇਨਾਤ ਕਰਨਾ ਚਾਹੁੰਦਾ ਹੈ। ਐਸਪਰ ਨੇ ਇਹ ਗੱਲ ਪੱਤਰਕਾਰਾਂ ਨੂੰ ਉਸ ਜਹਾਜ਼ 'ਚ ਕਹੀ ਜਿਸ ਨਾਲ ਉਹ ਸਿਡਨੀ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਮੈਂ ਕਹਾਂਗਾ ਕਿ ਇਹ ਮਹੀਨਿਆਂ 'ਚ ਹੋਵੇ ਜਦਕਿ ਇਨ੍ਹਾਂ ਚੀਜ਼ਾਂ 'ਚ ਉਮੀਦ ਤੋਂ ਜ਼ਿਆਦਾ ਸਮਾਂ ਲੱਗਦਾ ਹੈ। ਅਮਰੀਕਾ ਸ਼ੁੱਕਰਵਾਰ ਨੂੰ ਆਈ.ਐੱਨ.ਐੱਫ. ਸੰਧੀ ਤੋਂ ਹਟ ਗਿਆ ਸੀ। ਅਮਰੀਕਾ ਨੇ ਰੂਸ 'ਤੇ ਇਸ ਦਾ ਸਾਲਾਂ ਤੋਂ ਉਲੰਘਣ ਕਰਨ ਦਾ ਦੋਸ਼ ਲਗਾਇਆ। ਇਸ ਸੰਧੀ 'ਤੇ ਦਸਤਖਤ 1987 'ਚ ਅਮਰੀਕਾ ਦੇ ਤੱਤਕਾਲੀ ਰਾਸ਼ਟਰਪਤੀ ਰੋਨਾਲਡ ਰੀਗਨ ਤੇ ਸੋਵੀਅਤ ਸੰਘ ਦੇ ਨੇਤਾ ਮਿਖਾਇਲ ਗੋਬਾਰਚੇਵ ਦੇ ਵਿਚਾਲੇ ਹੋਏ ਸਨ। ਇਸ 'ਚ ਵਾਸ਼ਿੰਗਟਨ ਤੇ ਮਾਸਕੋ ਨੇ ਰਸਮੀ ਤੇ ਪ੍ਰਮਾਣੂ ਮੱਧ ਦੂਰੀ ਦੀਆਂ ਮਿਜ਼ਾਇਲਾਂ ਦੀ ਵਰਤੋਂ ਸੀਮਤ ਕਰਨ 'ਤੇ ਸਹਿਮਤ ਹੋਏ ਸਨ। ਐਸਪਰ ਨੇ ਕਿਹਾ ਕਿ ਚੀਨ ਨੂੰ ਅਮਰੀਕਾ ਦੀ ਯੋਜਨਾ ਤੋਂ ਹੈਰਾਨੀ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਹੈਰਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਅਸੀਂ ਇਸ ਬਾਰੇ ਕੁਝ ਸਮੇਂ ਤੋਂ ਗੱਲ ਕਰ ਰਹੇ ਸੀ।
ਅਮਰੀਕੀ ਪੁਲਸ ਨੇ ਕੁੱਤੇ 'ਤੇ ਚਲਾਈ ਗੋਲੀ ਪਰ ਮਰ ਗਈ ਔਰਤ
NEXT STORY