ਵਾਸ਼ਿੰਗਟਨ (ਬਿਊਰੋ)– ਸੰਯੁਕਤ ਰਾਜ ਅਮਰੀਕਾ ਨੇ ਸ਼ਿਨਜਿਆਂਗ ’ਚ ਵਪਾਰ ਕਰਨ ਵਾਲੀਆਂ ਕੰਪਨੀਆਂ ਲਈ ਵਧੇ ਜੋਖ਼ਮਾਂ ਦੀ ਚਿਤਾਵਨੀ ਦਿੱਤੀ ਹੈ। ਜਿਥੇ ਇਹ ਬੀਜਿੰਗ ’ਤੇ ਮੁਸਲਿਮ ਜਾਤੀ ਘਟਗਿਣਤੀਆਂ ਦੇ ਖ਼ਿਲਾਫ਼ ‘ਚੱਲ ਰਹੇ ਕਤਲੇਆਮ’ ਤੇ ‘ਮਨੁੱਖਤਾ ਦੇ ਖ਼ਿਲਾਫ਼ ਅਪਰਾਧ’ ਦਾ ਦੋਸ਼ ਲਗਾਉਂਦਾ ਹੈ। ਉਥੇ ਚਿਤਾਵਨੀ ਫਰਮ ਅਮਰੀਕਾ ਦੇ ਤਹਿਤ ਮੁਕੱਦਮਾ ਚਲਾਉਣ ਲਈ ਜਵਾਬਦੇਹ ਹੋ ਸਕਦੀ ਹੈ।
ਮੰਗਲਵਾਰ ਨੂੰ ਜਾਰੀ ਇਕ ਵਪਾਰ ਸਲਾਹ ’ਚ ਅਮਰੀਕਾ ਨੇ ਕਿਹਾ ਕਿ ਜਬਰਨ ਕਿਰਤ ਦੇ ‘ਵਧਦੇ ਸਬੂਤ’ ਦੇ ਨਾਲ ਇਹ ਹੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਘੁਸਬੈਠ ਦੀ ਨਿਗਰਾਨੀ ਸੀ।
ਵਿਦੇਸ਼ ਵਿਭਾਗ ਨੇ ਇਕ ਸਾਂਝੇ ਬਿਆਨ ’ਚ ਕਿਹਾ, ‘ਇਨ੍ਹਾਂ ਦੁਰਵਿਵਹਾਰਾਂ ਦੀ ਗੰਭੀਰਤਾ ਨੂੰ ਦੇਖਦਿਆਂ ਕਾਰੋਬਾਰ ਤੇ ਵਿਅਕਤੀ ਜੋ ਸਪਲਾਈ ਚੇਨ, ਇੰਟਰਪ੍ਰਾਈਜ਼ ਜਾਂ ਸ਼ਿਨਜਿਆਂਗ ਨਾਲ ਜੁੜੇ ਨਿਵੇਸ਼ ਤੋਂ ਬਾਹਰ ਨਹੀਂ ਨਿਕਲਦੇ ਹਨ, ਉਨ੍ਹਾਂ ਨੂੰ ਅਮਰੀਕੀ ਕਾਨੂੰਨ ਦੀ ਉਲੰਘਣਾ ਦਾ ਇਕ ਉੱਚ ਜੋਖ਼ਮ ਝੱਲਣਾ ਪੈ ਸਕਦਾ ਹੈ।’
ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ ਹਾਲ ਦੇ ਸਾਲਾਂ ’ਚ ਪੱਛਣੀ ਖੇਤਰ ’ਚ ਦੁਬਾਰਾ ਸਿੱਖਿਆ ਕੈਂਪਾਂ ਦੇ ਨੈੱਟਵਰਕ ’ਚ ਘੱਟ ਤੋਂ ਘੱਟ 10 ਲੱਖ ਲੋਕਾਂ ਨੂੰ ਰੱਖਿਆ ਗਿਆ ਹੈ, ਜੋ ਬੀਜਿੰਗ ਦਾ ਕਹਿਣਾ ਹੈ ਕਿ ‘ਅੱਤਵਾਦ’ ਨਾਲ ਨਜਿੱਠਣ ਲਈ ਜ਼ਰੂਰੀ ਕਿੱਤਾਮੁਖੀ ਹੁਨਰ ਸਿਖਲਾਈ ਕੇਂਦਰ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪਾਕਿ ਦੀਆਂ ਹਸਤੀਆਂ ’ਚ ਮਲਾਲਾ ਦੀ ਤਸਵੀਰ ਛਾਪਣ ’ਤੇ ਭੜਕੇ ਅਫਸਰ, ਕਿਤਾਬ ਦੀਆਂ ਕਾਪੀਆਂ ਜ਼ਬਤ
NEXT STORY