ਵਾਸ਼ਿੰਗਟਨ (ਬਿਊਰੋ): ਕਿਸੇ ਨੇ ਠੀਕ ਹੀ ਕਿਹਾ ਹੈ ਜਿਸ ਨੂੰ ਰੱਬ ਰੱਖੇ, ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਖਾਸ ਕਰ ਕੇ ਇਨੀਂ ਦਿਨੀਂ ਫੈਲੀ ਕੋਰੋਨਾ ਮਹਾਮਾਰੀ ਵੀ ਨਹੀਂ। ਅਸਲ ਵਿਚ ਚਾਰ ਹਫਤੇ ਕੋਮਾ ਅਤੇ 85 ਦਿਨ ਤੱਕ ਵੈਂਟੀਲੇਟਰ 'ਤੇ ਰਹਿਣ ਦੇ ਬਾਅਦ ਕੋਰੋਨਾਵਾਇਰਸ ਦੇ ਇਕ ਮਰੀਜ਼ ਦੀ ਜਾਨ ਬਚ ਗਈ ਹੈ। 57 ਸਾਲਾ ਵਿਅਕਤੀ ਹੁਣ ਹੌਲੀ-ਹੌਲੀ ਰਿਕਵਰ ਕਰ ਰਿਹਾ ਹੈ। ਕਾਫੀ ਤੇਜ਼ ਬੁਖਾਰ ਹੋਣ ਦੇ ਬਾਅਦ ਕਰੀਬ 4 ਮਹੀਨੇ ਪਹਿਲਾਂ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।
wthr.com ਦੀ ਰਿਪੋਰਟ ਦੇ ਮੁਤਾਬਕ, ਅਮਰੀਕਾ ਦੇ ਲੁਸੀਆਨਾ ਦੇ ਰਹਿਣ ਵਾਲੇ ਕੋਰੋਨਾ ਮਰੀਜ਼ ਦਾ ਨਾਮ ਰੌਬਰਟ ਲਾਰਾ ਹੈ। ਰੌਬਰਟ ਦੀ ਪਤਨੀ ਬਰਡੀ ਲਾਰਾ ਸਾਹ ਦਾ ਇਲਾਜ (Respiratory Therapist)ਕਰਨ ਵਾਲੀ ਡਾਕਟਰ ਹੈ।ਰੌਬਰਟ ਦੇ ਬੀਮਾਰ ਪੈਣ ਤੋਂ ਪਹਿਲਾਂ ਉਹਨਾਂ ਦੀ ਪਤਨੀ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੀ ਸੀ। ਪਤਨੀ ਬਰਡੀ ਲਾਰਾ ਕਹਿੰਦੀ ਹੈ,''ਉਹ ਰੋਜ਼ਾਨਾ ਕਾਫੀ ਮੁਸ਼ਕਲਾਂ ਨਾਲ ਲੜ ਰਿਹਾ ਹੈ। ਉਸ ਦੇ ਸੱਜੇ ਪਾਸੇ ਵਾਲਾ ਫੇਫੜਾ ਖਰਾਬ ਹੋ ਗਿਆ ਹੈ। ਉਹਨਾਂ ਨੂੰ ਫੇਫੜੇ ਦੇ ਟਰਾਂਸਪਲਾਂਟ ਦੀ ਲੋੜ ਹੋਵੇਗੀ।''
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਇਕਾਂਤਵਾਸ ਤੋਂ ਬਚਣ ਲਈ ਸ਼ਖਸ ਨੇ ਬੋਲਿਆ ਝੂਠ, ਹੋਵੇਗੀ ਕਾਰਵਾਈ
ਇੱਥੇ ਦੱਸ ਦਈਏ ਕਿ ਰੌਬਰਟ ਲਾਰਾ ਕੋਰੋਨਾ ਹੋਣ ਤੋਂ ਪਹਿਲਾਂ ਸਿਹਤਮੰਦ ਸਨ ਭਾਵੇਂਕਿ ਹਾਈ ਬੀ.ਪੀ. ਕੰਟਰੋਲ ਕਰਨ ਲਈ ਦਵਾਈਆਂ ਲੈ ਰਹੇ ਸਨ। ਰੌਬਰਟ ਲਾਰਾ ਕੋਮਾ ਤੋਂ ਬਾਹਰ ਆ ਚੁੱਕੇ ਹਨ ਅਤੇ ਹੁਣ ਤੁਰਨਾ, ਖਾਣਾ ਅਤੇ ਆਪਣੇ ਹੱਥਾਂ ਦੀ ਵਰਤੋਂ ਕਰਨੀ ਸਿੱਖ ਰਹੇ ਹਨ। ਜਲਦੀ ਹੀ ਉਹਨਾਂ ਨੂੰ ਘਰ ਭੇਜ ਦਿੱਤਾ ਜਾਵੇਗਾ। ਭਾਵੇਂਕਿ ਲੰਬੇ ਸਮੇਂ ਤੱਕ ਵੈਂਟੀਲੇਟਰ 'ਤੇ ਰਹਿਣ ਵਾਲੇ ਮਰੀਜ਼ਾਂ ਨੂੰ ਠੀਕ ਹੋਣ ਵਿਚ ਕਈ ਵਾਰ ਲੰਬਾ ਸਮਾਂ ਲੱਗ ਜਾਂਦਾ ਹੈ। ਰੌਬਰਟ ਲਾਰਾ ਕਹਿੰਦੇ ਹਨ,''ਕੋਰੋਨਾਵਾਇਰਸ ਮੇਰੀ ਜਾਨ ਲੈਣੀ ਚਾਹੁੰਦਾ ਸੀ ਪਰ ਹੁਣ ਮੈਂ ਠੀਕ ਹੋਣ ਜਾ ਰਿਹਾ ਹਾਂ ਕਿਉਂਕਿ ਮੈਂ ਹਾਰਨ ਵਾਲਾ ਨਹੀਂ ਹਾਂ।'' ਉਹਨਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ। ਇਹ ਕਈ ਤਰ੍ਹਾਂ ਨਾਲ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਯੂ. ਕੇ. : ਡਾਇਨਾਸੋਰ ਦੀ ਤਸਵੀਰ ਵਾਲੇ 50 ਪੈਸੇ ਦੇ ਸਿੱਕੇ ਹੋਣਗੇ ਜਾਰੀ
NEXT STORY