ਜਲੰਧਰ (ਪੁਨੀਤ)– ਧੁੰਦ ਭਾਵੇਂ ਖ਼ਤਮ ਹੋ ਚੁੱਕੀ ਹੈ ਪਰ ਟ੍ਰੇਨਾਂ ਦੀ ਦੇਰੀ ਦਾ ਸਿਲਸਿਲਾ ਜਾਰੀ ਹੈ, ਜੋਕਿ ਯਾਤਰੀਆਂ ਲਈ ਪ੍ਰੇਸ਼ਾਨੀਆਂ ਦਾ ਸਬੱਬ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਲੰਮੇ ਰੂਟ ਦੀਆਂ ਟ੍ਰੇਨਾਂ ਦੇ ਇਲਾਵਾ ਨਵੀਂ ਦਿੱਲੀ ਤੋਂ ਅੱਪ-ਡਾਊਨ ਕਰਨ ਵਾਲੀਆਂ ਟ੍ਰੇਨਾਂ ਦੀ ਦੇਰੀ ਦਾ ਸਿਲਸਿਲਾ ਜਾਰੀ ਹੈ। ਇਸੇ ਸਿਲਸਿਲੇ ਵਿਚ ਸਵਰਨ ਸ਼ਤਾਬਦੀ ਵਰਗੀਆਂ ਅਤਿ-ਮਹੱਤਵਪੂਰਨ ਟ੍ਰੇਨਾਂ ਯਾਤਰੀਆਂ ਨੂੰ ਉਡੀਕ ਕਰਵਾ ਰਹੀਆਂ ਹਨ। ਇਸ ਦੇ ਨਾਲ-ਨਾਲ ਲੋਕਲ ਡੀ. ਐੱਮ. ਯੂ. ਵੀ ਲੇਟ ਚੱਲ ਰਹੀ ਹੈ। ਇਸੇ ਸਿਲਸਿਲੇ ਵਿਚ ਡਾ. ਅੰਬੇਡਕਰ ਨਗਰ ਤੋਂ ਵੈਸ਼ਨੋ ਦੇਵੀ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਆਪਣੇ ਤੈਅ ਸਮੇਂ ਸਵੇਰੇ ਸਾਢੇ 10 ਤੋਂ ਲਗਭਗ 5 ਘੰਟੇ ਦੀ ਦੇਰੀ ਨਾਲ ਕੈਂਟ ਸਟੇਸ਼ਨ ਪਹੁੰਚੀ। ਵੈਸ਼ਨੋ ਦੇਵੀ ਜਾਣ ਵਾਲੀ ਸਵਰਾਜ ਐਕਸਪ੍ਰੈੱਸ 12471 ਤਿੰਨ ਘੰਟੇ ਲੇਟ ਰਹਿੰਦੇ ਹੋਏ ਢਾਈ ਵਜੇ ਦੇ ਬਾਅਦ ਕੈਂਟ ਪਹੁੰਚੀ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੀ CM ਮਾਨ ਨੂੰ ਚੁਣੌਤੀ, ਕਿਹਾ-ਜੇ ਸ਼ਰਾਬ ਨਹੀਂ ਪੀਂਦੇ ਤਾਂ ਜਨਤਕ ਤੌਰ 'ਤੇ ਕਰੋ ਐਲਾਨ

ਨਵੀਂ ਦਿੱਲੀ ਤੋਂ ਆਉਣ ਵਾਲੀ ਸਵਰਨ ਸ਼ਤਾਬਦੀ 12029 ਆਪਣੇ ਤੈਅ ਸਮੇਂ ਦੁਪਹਿਰ 12.06 ਤੋਂ ਅੱਧਾ ਘੰਟੇ ਦੀ ਦੇਰੀ ਨਾਲ ਸਿਟੀ ਸਟੇਸ਼ਨ ’ਤੇ ਪਹੁੰਚੀ, ਜਦਕਿ ਨਵੀਂ ਦਿੱਲੀ ਤੋਂ ਆਉਣ ਵਾਲੀ ਸ਼ਾਨ-ਏ-ਪੰਜਾਬ 12497 ਲਗਭਗ 20 ਮਿੰਟ ਦੇਰੀ ਨਾਲ ਪਹੁੰਚੀ। ਉਥੇ ਹੀ ਦਿੱਲੀ ਤੋਂ ਆਉਣ ਵਾਲੀ 22487 ਵੰਦੇ ਭਾਰਤ 15 ਮਿੰਟ ਦੇਰੀ ਨਾਲ ਪਹੁੰਚੀ। ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਅੰਮ੍ਰਿਤਸਰ ਸ਼ਤਾਬਦੀ 12014 ਲੱਗਭਗ 15 ਮਿੰਟ ਦੇਰੀ ਨਾਲ ਜਲੰਧਰ ਪਹੁੰਚੀ।
ਅੰਮ੍ਰਿਤਸਰ ਐਕਸਪ੍ਰੈੱਸ 11057 ਲਗਭਗ 2 ਘੰਟੇ ਲੇਟ ਰਹਿੰਦੇ ਹੋਏ 4 ਵਜੇ ਦੇ ਬਾਅਦ ਸਿਟੀ ਪਹੁੰਚੀ। ਅੰਮ੍ਰਿਤਸਰ ਸਪੈਸ਼ਲ 04651 ਆਪਣੇ ਤੈਅ ਸਮੇਂ ਦੁਪਹਿਰ 1 ਵਜੇ ਤੋਂ 7 ਘੰਟੇ ਦੀ ਦੇਰੀ ਨਾਲ 8 ਵਜੇ ਦੇ ਲੱਗਭਗ ਕੈਂਟ ਪਹੁੰਚੀ। ਸਰਯੂ-ਯਮੁਨਾ ਐਕਸਪ੍ਰੈੱਸ 14649 ਦੁਪਹਿਰ 3 ਵਜੇ ਤੋਂ 3 ਘੰਟੇ ਦੀ ਦੇਰੀ ਨਾਲ 6 ਵਜੇ ਦੇ ਬਅਦ ਕੈਂਟ ਪਹੁੰਚੀ। ਜੰਮੂ ਰੂਟ ਦੀ ਹਿਮਗਿਰੀ ਐਕਸਪ੍ਰੈੱਸ 12331 ਅੱਧਾ ਘੰਟਾ ਦੇਰੀ ਨਾਲ ਕੈਂਟ ਪਹੁੰਚੀ।
ਇਹ ਵੀ ਪੜ੍ਹੋ: Punjab: ਮਸ਼ਹੂਰ ਯੂਨੀਵਰਸਿਟੀ 'ਚ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ! ਵ੍ਹਟਸਐਪ 'ਤੇ ਲਾਇਆ ਅਜਿਹਾ ਸਟਟੇਸ...
ਲੋਕਲ ਡੀ. ਐੱਮ. ਯੂ. 2 ਘੰਟੇ ਤਕ ਲੇਟ
ਜਿੱਥੇ ਇਕ ਪਾਸੇ ਐਕਸਪ੍ਰੈੱਸ ਤੇ ‘ਵੰਦੇ ਭਾਰਤ’ ਵਰਗੀਆਂ ਟ੍ਰੇਨਾਂ ਲੇਟ ਹਨ, ਉਥੇ ਹੀ ਲੋਕਲ ਡੀ. ਐੱਮ. ਯੂ. ਵੀ ਯਾਤਰੀਆਂ ਲਈ ਦਿੱਕਤਾਂ ਦਾ ਕਾਰਨ ਬਣਦੀ ਹੋਈ ਨਜ਼ਰ ਆ ਰਹੀ ਹੈ। ਡੀ. ਐੱਮ. ਯੂ. ’ਤੇ ਡਿਊਟੀ ਆਦਿ ’ਤੇ ਜਾਣ ਵਾਲਿਆਂ ਨੂੰ ਦੇਰੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਸੇ ਸਿਲਸਿਲੇ ਵਿਚ ਫਿਰੋਜ਼ਪੁਰ ਤੋਂ ਜਲੰਧਰ ਵਿਚਕਾਰ ਚੱਲਣ ਵਾਲੀ 74934 ਡੀ. ਐੱਮ. ਯੂ. ਲੱਗਭਗ 2 ਘੰਟੇ ਦੀ ਦੇਰੀ ਨਾਲ 10 ਵਜੇ ਸਿਟੀ ਸਟੇਸ਼ਨ ਪਹੁੰਚੀ, ਜਦਕਿ ਫਿਰੋਜ਼ਪੁਰ ਤੋਂ ਆਉਣ ਵਾਲੀ ਡੀ. ਐੱਮ. ਯੂ. 54644 ਪੌਣੇ 2 ਘੰਟੇ ਦੀ ਦੇਰੀ ਨਾਲ ਪੌਣੇ 11 ਵਜੇ ਸਿਟੀ ਪਹੁੰਚੀ।
ਇਹ ਵੀ ਪੜ੍ਹੋ: ਜਲੰਧਰ 'ਚ ਜੋੜੇ ਤੋਂ 19 ਲੱਖ ਦੀ ਲੁੱਟ ਦੇ ਮਾਮਲੇ 'ਚ ਨਵਾਂ ਮੋੜ! ਹੋਇਆ ਵੱਡਾ ਖ਼ੁਲਾਸਾ, ਪਤੀ-ਪਤਨੀ ਨੇ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਸ਼ਾ ਕਰਨ ਵਾਲੇ 5 ਵਿਅਕਤੀ ਗ੍ਰਿਫ਼ਤਾਰ
NEXT STORY