ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੀ ਸਿਹਤ ਸੰਸਥਾ ਸੀ. ਡੀ. ਸੀ. ਦੇ ਅਨੁਸਾਰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਲੋਕਾਂ ਨੂੰ ਕੋਵਿਡ ਬੂਸਟਰ ਖੁਰਾਕਾਂ ਦੀ ਲੋੜ ਨਹੀਂ ਹੈ। ਸੀ. ਡੀ. ਸੀ. ਨੇ ਦੱਸਿਆ ਕਿ ਸਿਹਤ ਮਾਹਿਰਾਂ ਵੱਲੋਂ ਜਦੋਂ ਬੂਸਟਰ ਖੁਰਾਕਾਂ ਦੀ ਜ਼ਰੂਰਤ ਦੱਸੀ ਜਾਵੇਗੀ ਤਾਂ ਉਸ ਸਮੇਂ ਲਈ ਅਮਰੀਕਾ ਬੂਸਟਰ ਖੁਰਾਕਾਂ ਲਈ ਤਿਆਰ ਹੈ। ਸਿਹਤ ਏਜੰਸੀਆਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਦੋਵੇਂ ਟੀਕੇ ਲੱਗਦੇ ਹਨ, ਉਹ ਵਾਇਰਸ ਦੇ ਵੇਰੀਐਂਟਾਂ ਤੋਂ ਸੁਰੱਖਿਅਤ ਹਨ, ਜਿਸ ’ਚ ਡੈਲਟਾ ਵੇਰੀਐਂਟ ਵੀ ਸ਼ਾਮਲ ਹੈ। ਸੀ. ਡੀ. ਸੀ. ਅਨੁਸਾਰ ਜਿਨ੍ਹਾਂ ਲੋਕਾਂ ਨੂੰ ਟੀਕਾ ਨਹੀਂ ਲੱਗਿਆ, ਉਹ ਜੋਖਮ ’ਚ ਰਹਿੰਦੇ ਹਨ।
ਟੀਕਾ ਕੰਪਨੀ ਫਾਈਜ਼ਰ ਦਾ ਕਹਿਣਾ ਹੈ ਕਿ ਕੋਵਿਡ ਬੂਸਟਰ ਸ਼ਾਟ ਬਿਹਤਰ ਸੁਰੱਖਿਆ ਦੀ ਪੇਸ਼ਕਸ਼ ਕਰ ਸਕਦਾ ਹੈ, ਇਸ ਲਈ ਫਾਈਜ਼ਰ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਨੀ ਆਪਣੇ ਟੀਕੇ ਦੀ ਤੀਜੀ ਖੁਰਾਕ ਲਈ ਸਰਕਾਰ ਕੋਲੋਂ ਵਰਤੋਂ ਦੇ ਅਧਿਕਾਰ ਦੀ ਮੰਗ ਕਰੇਗੀ। ਕੰਪਨੀ ਅਨੁਸਾਰ ਟੀਕੇ ਦੀ ਤੀਜੀ ਖੁਰਾਕ ਇੱਕ ਬੂਸਟਰ ਵਜੋਂ ਇਮਿਊਨਿਟੀ ਨੂੰ ਵਧਾ ਸਕਦੀ ਹੈ।
ਕੈਨੇਡਾ 'ਚ ਬੱਚਿਆਂ ਦੀਆਂ ਕਬਰਾਂ ਮਿਲਣ ਦਾ ਮਾਮਲਾ: ‘ਚਰਚਾਂ ਨੂੰ ਸਾੜ’ ਦਿਓ ਟਿੱਪਣੀ ਕਰ ਵਿਵਾਦਾਂ 'ਚ ਫਸੀ ਹਰਸ਼ਾ
NEXT STORY