ਵਾਸ਼ਿੰਗਟਨ : ਜੌਹਨ ਹਾਪਕਿਨਜ਼ ਯੂਨੀਵਰਸਿਟੀ ਦੇ ਤਾਜ਼ਾ ਅੰਕੜਿਆਂ ਅਨੁਸਾਰ, ਸੰਯੁਕਤ ਰਾਜ ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ 1,041 ਤੱਕ ਪਹੁੰਚ ਗਈ ਹੈ। ਨਿਊਯਾਰਕ ਸਿਟੀ ਵਿਚ ਸਭ ਤੋਂ ਵੱਧ 280 ਮੌਤਾਂ ਹੋਈਆਂ ਹਨ, ਇਸ ਤੋਂ ਬਾਅਦ ਵਾਸ਼ਿੰਗਟਨ ਸੂਬੇ ਦੇ ਕਿੰਗ ਕਾਉਂਟੀ ਵਿਚ ਮੌਤਾਂ ਦੀ ਗਿਣਤੀ 100 ਹੋ ਗਈ ਹੈ। ਸੰਯੁਕਤ ਰਾਜ ਵਿਚ ਇਨਫੈਕਟਡ ਲੋਕਾਂ ਦੀ ਗਿਣਤੀ 68,960 'ਤੇ ਪਹੁੰਚ ਗਈ ਹੈ। ਵ੍ਹਾਈਟ ਹਾਊਸ ਦੇ ਸਿਹਤ ਸਲਾਹਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਨੂੰ ਕੋਵਿਡ -19 ਪ੍ਰਕੋਪ ਦੇ ਦੂਜੇ ਸਾਈਕਲ ਲਈ ਤਿਆਰੀ ਕਰਨ ਦੀ ਜ਼ਰੂਰਤ ਹੈ।
ਸਿਰਫ ਨਿਊਯਾਰਕ ਸੂਬੇ ਵਿਚ ਹੀ 30,000 ਤੋਂ ਵਧ ਲੋਕ ਇਨਫੈਕਟਡ ਹਨ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਨਿਊਯਾਰਕ ਸਿਟੀ ਵਿਚ ਹੀ 17,856 ਮਾਮਲੇ ਸਾਹਮਣੇ ਆਏ ਹਨ।
ਵਿਦੇਸ਼ਾਂ ਵਿਚ ਰਹਿ ਰਹੇ ਭਾਰਤੀ ਵੀ ਕੋਰੋਨਾ ਦੀ ਲਪੇਟ ਵਿਚ ਹਨ। ਨਿਊਯਾਰਕ ਵਿਚ ਬੀਤੇ ਦਿਨ ਇਕ ਪੰਜਾਬੀ ਸਣੇ 3 ਭਾਰਤੀਆਂ ਦੀ ਮੌਤ ਹੋਣ ਦੀ ਖਬਰ ਹੈ।
ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਕੋਰੋਨਾ ਸਿਰਫ ਬਜ਼ੁਰਗਾਂ ਨੂੰ ਹੀ ਲਪੇਟ ਵਿਚ ਲੈ ਰਿਹਾ ਹੈ ਪਰ ਸੱਚ ਇਹ ਨਹੀਂ ਹੈ। ਨਿਊਯਾਰਕ ਵਿਚ ਜਿੰਨੇ ਵੀ ਕੋਰੋਨਾ ਦੇ ਮਾਮਲੇ ਪਾਜ਼ੀਟਵ ਆਏ ਹਨ, ਉਨ੍ਹਾਂ ਵਿਚੋਂ ਅੱਧੇ ਲੋਕਾਂ ਦੀ ਉਮਰ 45 ਸਾਲ ਤੋਂ ਵੀ ਘੱਟ ਹੈ। ਬੀਤੇ ਦਿਨ ਬ੍ਰਿਟੇਨ ਵਿਚ ਕੋਰੋਨਾ ਕਾਰਨ 21 ਸਾਲਾ ਕੁੜੀ ਦੀ ਮੌਤ ਹੋਈ ਹੈ। ਇਸ ਲਈ ਹਰ ਉਮਰ ਦੇ ਲੋਕਾਂ ਨੂੰ ਇਸ ਵਾਇਰਸ ਤੋਂ ਬਚਣ ਦੀ ਜ਼ਰੂਰਤ ਹੈ।
ਵਿਦਿਆਰਥੀਆਂ ਲਈ ਮਸੀਹਾ ਬਣੇ ਭਾਰਤੀ-ਅਮਰੀਕੀ ਹੋਟਲ ਮਾਲਕ, ਕੀਤੀ ਵੱਡੀ ਪੇਸ਼ਕਸ਼
NEXT STORY