ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਜ ਕੈਲੀਫੋਰਨੀਆ ਵਿਚ ਇਸ ਸਮੇਂ ਕੁਦਰਤੀ ਆਫਤ ਨੇ ਤਬਾਹੀ ਮਚਾਈ ਹੋਈ ਹੈ। ਕੈਲੀਫੋਰਨੀਆ ਜੋ ਇਸ ਸਮੇਂ ਜੰਗਲਾਂ ਵਿਚ ਲੱਗੀ ਅੱਗ ਦਾ ਸਾਹਮਣਾ ਕਰ ਰਿਹਾ ਹੈ ਉੱਥੇ ਆਸਮਾਨੀ ਬਿਜਲੀ ਵੀ ਇਕ ਵੱਡੀ ਆਫਤ ਬਣ ਗਈ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਥੇ 72 ਘੰਟੇ ਵਿਚ 11,000 ਤੋਂ ਜ਼ਿਆਦਾ ਵਾਰ ਬਿਜਲੀ ਕੜਕੀ।ਇਸ ਕਾਰਨ ਲੱਗੀ ਅੱਗ ਨੇ ਅਥਾਰਿਟੀ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਬਿਜਲੀ ਕਾਰਨ 300 ਜਗ੍ਹਾ ਲੱਗੀ ਅੱਗ
ਏ.ਬੀ.ਸੀ. ਨਿਊਜ਼ ਵੱਲੋਂ ਦੱਸਿਆ ਗਿਆ ਹੈ ਕਿ ਕੈਲੀਫੋਰਨੀਆ ਵਿਚ 72 ਘੰਟੇ ਦੇ ਅੰਦਰ ਆਸਮਾਨੀ ਆਫਤ ਨੇ ਜੰਮ ਕੇ ਤਬਾਹੀ ਮਚਾਈ ਹੈ। 300 ਤੋਂ ਵਧੇਰੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਜੰਗਲ ਅੱਗ ਨਾਲ ਘਿਰੇ ਹੋਏ ਹਨ, ਕਈ ਘਰ ਨਸ਼ਟ ਹੋ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ ਹੈ। ਗਵਰਨਰ ਗਾਵਿਨ ਨਿਊਸੋਮ ਨੇ ਰਾਜ ਵਿਚ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਹੈ। ਫਾਇਰ ਫਾਈਟਰਜ਼ਾਂ ਦੇ ਇਲਾਵਾ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਨਾਲ ਹੀ ਜ਼ਮੀਨ ਤੋਂ ਹਵਾ ਤੱਕ ਰਾਹਤ ਅਤੇ ਬਚਾਅ ਕੰਮ ਦੇ ਲਈ ਉਪਕਰਨਾਂ ਦੀ ਮੰਗ ਕੀਤੀ ਗਈ ਹੈ।
ਗਾਵਿਨ ਨੇ ਬੁੱਧਵਾਰ ਨੂੰ ਇਕ ਪ੍ਰੱਸ ਕਾਨਫੰਰਸ ਵਿਚ ਕਿਹਾ ਕਿ ਪਿਛਲੇ ਤਿੰਨ ਦਿਨਾਂ ਵਿਚ ਜੋ ਹੋਇਆ ਹੈ ਉਹ ਨਿਸ਼ਚਿਤ ਤੌਰ 'ਤੇ ਥਕਾ ਦੇਣ ਵਾਲਾ ਹੈ। ਅੱਗ ਲੱਗਣ ਦੀਆਂ ਘਟਨਾਵਾਂ ਦੇ ਬਾਅਦ ਕੈਲੀਫੋਰਨੀਆ ਦਾ ਤਾਪਮਾਨ 100 ਡਿਗਰੀ ਦੇ ਪਾਰ ਜਾ ਰਿਹਾ ਹੈ।ਨਿਊਸੋਮ ਨੇ ਕਿ ਪਿਛਲੇ 72 ਘੰਟੇ ਵਿਚ ਤਾਪਮਾਨ ਪੂਰੇ ਰਾਜ ਵਿਚ ਵਧਿਆ ਹੈ।
ਅੱਗ ਬੁਝਾਉਣ ਵਾਲਾ ਹੈਲੀਕਾਪਟਰ ਕਰੈਸ਼
ਗਾਵਿਨ ਨੇ ਦੱਸਿਆ ਕਿ ਸੋਮਵਾਰ ਤੋਂ 11,000 ਤੋਂ ਜ਼ਿਆਦਾ ਵਾਰ ਬਿਜਲੀ ਕੜਰੀ ਹੈ ਅਤੇ 367 ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਭਾਵੇਂਕਿ ਹਾਲੇ ਤੱਕ ਇਸ ਘਟਨਾ ਵਿਚ 3 ਲੋਕਾਂ ਦੀ ਮੌਤ ਖਬਰ ਹੈ। ਅਧਿਕਾਰੀਆਂ ਦੇ ਮੁਤਾਬਕ ਕਈ ਲੋਕ ਜ਼ਖਮੀ ਵੀ ਹੋਏ ਹਨ। ਰਾਹਤ ਅਤੇ ਬਚਾਅ ਕੰਮ ਵਿਚ ਲੱਗਾ ਇਕ ਹੈਲੀਕਾਪਟਰ ਕਰੈਸ਼ ਹੋ ਗਿਆ, ਜਿਸ ਵਿਚ ਪਾਇਲਟ ਦੀ ਮੌਤ ਹੋ ਗਈ। ਮੰਗਲਵਾਰ ਨੂੰ ਬਿਜਲੀ ਕੜਕਨ ਦੀਆਂ ਘਟਨਾਵਾਂ ਕਾਰਨ ਸੈਂਟਾ ਕਲੈਰਾ, ਅਲਮੇਡਾ, ਕੋਟਰਾ, ਕੋਸਟਾ, ਸੈਨ ਜੋਆਕਵਿਨ ਅਤੇ ਕੁਝ ਹੋਰ ਪਿੰਡਾਂ ਦੀ 85,000 ਏਕੜ ਤੋਂ ਜ਼ਿਆਦਾ ਦੀ ਖੇਤਰੀ ਯੋਗ ਜ਼ਮੀਨ ਵਿਚ ਅੱਗ ਲੱਗਣ ਦੀਆਂ ਖਬਰਾਂ ਹਨ।
ਨਿਊਜ਼ੀਲੈਂਡ 'ਚ ਕੋਰੋਨਾ ਦੇ ਨਵੇਂ ਮਾਮਲੇ, ਸਰਕਾਰ ਦੀ ਵਧੀ ਚਿੰਤਾ
NEXT STORY