ਨਿਊਯਾਰਕ (ਭਾਸ਼ਾ)- ਅਮਰੀਕਾ ਦੇ ਨਿਊਯਾਰਕ ਸ਼ਹਿਰ ’ਚ ਇਕ ਬਹੁਮੰਜ਼ਿਲਾ ਇਮਾਰਤ ਦਾ ਇਕ ਹਿੱਸਾ ਬੁੱਧਵਾਰ ਸਵੇਰੇ ਢਹਿ ਗਿਆ, ਜਿਸ ਨਾਲ ਇਮਾਰਤ ਦਾ ਇਕ ਕੋਨਾ ਮਲਬੇ ਦੇ ਢੇਰ ’ਚ ਤਬਦੀਲ ਹੋ ਗਿਆ। ਸ਼ਹਿਰ ਦੇ ਫਾਇਰ ਬ੍ਰਿਗੇਡ ਵਿਭਾਗ ਨੇ ਕਿਹਾ ਕਿ ਉਸਦੇ ਕੋਲ ਇਸ ਘਟਨਾ ’ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।
ਵਿਭਾਗ ਨੇ ਕਿਹਾ ਕਿ ਉਹ ਬ੍ਰੋਂਕਸ ਦੀ 20 ਮੰਜ਼ਿਲਾ ਇਮਾਰਤ ’ਚ ਗੈਸੀ ਧਮਾਕੇ ਦੀ ਸੂਚਨਾ ’ਤੇ ਕਾਰਵਾਈ ਕਰ ਰਿਹਾ ਸੀ, ਜਿਸ ਨਾਲ ਇਕ ਚਿਮਨੀ ਸ਼ਾਫਟ ਢਹਿ ਗਿਆ। ਘਟਨਾ ਸਥਾਨ ਤੋਂ ਪ੍ਰਾਪਤ ਵੀਡੀਓ ’ਚ ਇਕ ਉੱਚੀ ਇਮਾਰਤ ਵਿਖਾਈ ਦੇ ਰਹੀ ਹੈ, ਜਿਸਦਾ ਇਕ ਕੋਨਾ ਧਰਤੀ ਤੋਂ ਛੱਤ ਤੱਕ ਢਹਿ ਗਿਆ ਹੈ। ਇਹ ਇਮਾਰਤ ਇਕ ਜਨਤਕ ਰਿਹਾਇਸ਼ੀ ਖੇਤਰ ਹੈ।
ਭਾਰਤ, EFTA ਵਿਚਾਲੇ ਇਤਿਹਾਸਕ ਵਪਾਰ ਸਮਝੌਤਾ ਅੱਜ ਤੋਂ ਲਾਗੂ
NEXT STORY