ਵਾਸ਼ਿੰਗਟਨ (ਭਾਸ਼ਾ)— 3 ਸਾਲ ਦੀ ਸ਼ੇਰੀਨ ਮੈਥਿਊਜ਼ ਨੂੰ ਗੋਦ ਲੈਣ ਵਾਲੇ ਭਾਰਤੀ ਮੂਲ ਦੇ ਉਸ ਦੇ ਪਿਤਾ ਦੀ ਡਲਾਸ ਵਿਚ ਉਮਰਕੈਦ ਦੀ ਸਜ਼ਾ ਸ਼ੁਰੂ ਹੋ ਗਈ ਹੈ। ਅੰਤਰਰਾਸ਼ਟਰੀ ਪੱਧਰ 'ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਾਲੇ ਇਸ ਮਾਮਲੇ ਵਿਚ 3 ਸਾਲਾ ਬੱਚੀ ਸਾਲ 2017 ਵਿਚ ਇਕ ਪੁਲੀ ਨੇੜੇ ਮ੍ਰਿਤਕ ਪਾਈ ਗਈ ਸੀ।
ਉਸ ਨੂੰ ਗੋਦ ਲੈਣ ਵਾਲੇ ਪਿਤਾ ਵੇਸਲੇ ਮੈਥਿਊਜ਼ (39) ਨੇ 24 ਜੂਨ ਨੂੰ ਸ਼ੇਰੀਨ ਨੂੰ ਸੱਟ ਪਹੁੰਚਾਉਣ ਦਾ ਦੋਸ਼ ਸਵੀਕਾਰ ਕੀਤਾ ਸੀ। ਡਲਾਸ ਕਾਊਂਟੀ ਸ਼ੇਰਿਫ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਮੈਥਿਊਜ਼ ਨੂੰ ਸਵੇਰੇ ਕਰੀਬ 12:58 'ਤੇ ਡਲਾਸ ਕਾਊਂਟੀ ਜੇਲ ਤੋਂ ਦੂਜੀ ਜੇਲ ਲਿਜਾਇਆ ਗਿਆ। ਵੇਸਲੇ ਮੈਥਿਊਜ ਨੂੰ 26 ਜੂਨ ਨੂੰ ਸ਼ੇਰੀਨ ਦੇ ਮੌਤ ਦੇ ਮਾਮਲੇ ਵਿਚ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ।
US : ਪ੍ਰਵਾਸੀਆਂ ਦੀ ਤਸਕਰੀ ਮਾਮਲੇ 'ਚ 16 ਮਰੀਨ ਗ੍ਰਿਫਤਾਰ
NEXT STORY