ਵਾਸ਼ਿੰਗਟਨ (ਬਿਊਰੋ): ਪਿਆਰ ਵਿਚ ਦਿਲ ਟੁੱਟਣ ਦਾ ਅਸਰ ਹਰ ਕਿਸੇ 'ਤੇ ਵੱਖ-ਵੱਖ ਹੁੰਦਾ ਹੈ।ਕੋਈ ਖੁਦ ਨੂੰ ਗਮ ਦੇ ਸਮੁੰਦਰ ਵਿਚ ਡੁਬੋ ਦਿੰਦਾ ਹੈ ਤਾਂ ਕੋਈ ਜ਼ਿੰਦਗੀ ਵਿਚ ਅੱਗੇ ਵੱਧ ਜਾਂਦਾ ਹੈ। ਕਈ ਵਾਰ ਇਸ ਸਥਿਤੀ ਵਿਚ ਵੱਖ ਹੋਏ ਜੋੜੇ ਵੱਲੋਂ ਖੌਫਨਾਕ ਕਦਮ ਵੀ ਚੁੱਕ ਲਿਆ ਜਾਂਦਾ ਹੈ। ਅਮਰੀਕਾ ਦਾ ਇਕ ਸ਼ਖਸ ਰਿਸ਼ਤਾ ਖਤਮ ਹੋਣ 'ਤੇ ਜਿਵੇਂ ਆਪਣੀ ਐਕਸ ਗਰਲਫ੍ਰੈਂਡ ਦਾ ਦੁਸ਼ਮਣ ਹੀ ਬਣ ਗਿਆ। ਇਸ ਸ਼ਖਸ ਨੇ ਆਪਣੀ ਐਕਸ ਦੇ ਘਰ ਦੇ ਨੇੜੇ ਕਈ ਧਮਾਕੇ ਕੀਤੇ। ਇਹ ਵਿਸਫੋਟਕ ਪਹੁੰਚਾਉਣ ਲਈ ਉਸ ਨੇ ਡਰੋਨ ਜਹਾਜ਼ਾਂ ਦੀ ਵਰਤੋਂ ਕੀਤੀ।
ਇਸ ਕਾਰਵਾਈ ਲਈ ਹੁਣ ਉਸ ਨੂੰ ਪੰਜ ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਸੰਯੁਕਤ ਰਾਜ ਦੇ ਪਹਿਲੇ ਸਹਾਇਕ ਅਟਾਰਨੀ ਜੈਨੀਫ਼ਰ ਆਰਬੀਟੀਅਰ ਵਿਲੀਅਮਜ਼ ਨੇ ਘੋਸ਼ਣਾ ਕੀਤੀ ਕਿ ਬਾਂਗੋਰ, ਪੀਏ ਦੇ 43 ਸਾਲਾ ਜੇਸਨ ਮੁਜ਼ੀਕੀਟੋ ਨੂੰ ਆਪਣੀ ਐਕਸ ਨੂੰ ਡਰਾਉਣ ਅਤੇ ਗੈਰ ਕਾਨੂੰਨੀ ਢੰਗ ਨਾਲ ਹਥਿਆਰ ਰੱਖਣ ਦੇ ਦੋਸ਼ ਹੇਠ, ਸੰਯੁਕਤ ਰਾਜ ਦੀ ਜ਼ਿਲ੍ਹਾ ਅਦਾਲਤ ਦੇ ਜੱਜ ਜੋਸੇਫ ਐੱਫ. ਲੀਸਨ, ਜੂਨੀਅਰ ਵੱਲੋਂ ਪੰਜ ਸਾਲ ਕੈਦ ਅਤੇ ਤਿੰਨ ਸਾਲ ਦੀ ਨਿਗਰਾਨੀ ਹੇਠ ਸਜ਼ਾ ਸੁਣਾਈ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਵਿਕਟੋਰੀਆ 'ਚ ਕੋਰੋਨਾ ਦੇ 16 ਨਵੇਂ ਮਾਮਲੇ, ਸਿਡਨੀ 'ਚ ਕੋਈ ਨਵਾਂ ਮਾਮਲਾ ਨਹੀਂ
ਗਰਲਫ੍ਰੈਂਡ ਨੂੰ ਮਿਲੀ ਸੀ ਸੁਰੱਖਿਆ
ਈਸਟਰਨ ਪੈੱਨਸਿਲਵੇਨੀਆ ਦਾ ਰਹਿਣਾ ਵਾਲਾ 43 ਸਾਲਾ ਜੇਸਨ ਮੂਜ਼ੀਕਾਟੋ (Jason Muzzicato) ਪਿਛਲੇ ਸਾਲ ਸੁਰਖੀਆਂ ਵਿਚ ਆਇਆ ਸੀ ਜਦੋਂ ਉਸ ਨੇ ਗਰਲਫ੍ਰੈਂਡ ਦੇ ਘਰ ਦੇ ਬਾਹਰ ਛੋਟੇ-ਛੋਟੇ ਧਮਾਕੇ ਕੀਤੇ ਸਨ। ਜੇਸਨ ਦੀ ਘਰ ਦੀ ਤਲਾਸ਼ੀ ਵਿਚ ਜਾਂਚ ਕਰਤਾਵਾਂ ਨੂੰ ਬੰਦੂਕਾਂ ਅਤੇ ਹਥਿਆਰ ਮਿਲੇ। ਉਸ ਦੀ ਐਕਸ ਗਰਲਫ੍ਰੈਂਡ ਦੇ ਕੋਲ ਸ਼ੋਸ਼ਣ ਤੋਂ ਸੁਰੱਖਿਆ ਦਾ ਆਰਡਰ ਸੀ। ਮੇਸਨ ਨੇ ਆਪਣੀ ਐਕਸ ਗਰਲਫ੍ਰੈਂਡ ਦੇ ਘਰ ਦੇ ਨੇੜੇ ਡਰੋਨ ਨਾਲ ਬੰਬ ਵਿਸਫੋਟਕ ਸੁੱਟੇ ਸਨ। ਮੇਸਨ ਨੇ ਡਰੋਨ ਸੁੱਟਣ ਦੇ ਦੋਸ਼ ਤਾਂ ਖੰਡਨ ਕੀਤਾ ਹੈ ਪਰ ਦਸੰਬਰ ਵਿਚ ਦੋ ਹਥਿਆਰ ਰੱਖਣ ਦੀ ਗੱਲ ਮੰਨੀ ਹੈ। ਨਾਲ ਹੀ ਇਕ ਅਣਅਧਿਕਾਰਤ ਏਅਰਕ੍ਰਾਫਟ ਉਡਾਉਣ ਦੀ ਗੱਲ ਵੀ ਮੰਨੀ ਹੈ। ਹੁਣ ਮੇਸਨ ਨੂੰ 5 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ।
ਵਿਕਟੋਰੀਆ 'ਚ ਕੋਰੋਨਾ ਦੇ 16 ਨਵੇਂ ਮਾਮਲੇ, ਸਿਡਨੀ 'ਚ ਕੋਈ ਨਵਾਂ ਮਾਮਲਾ ਨਹੀਂ
NEXT STORY