ਢਾਕਾ, (ਭਾਸ਼ਾ)— ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਇਕ ਹਿੰਦੂ ਔਰਤ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਸਰਕਾਰ ਨੂੰ ਇਜਾਜ਼ਤ ਨਹੀਂ ਦਿੱਤੀ। ਦਰਅਸਲ ਔਰਤ ਨੇ ਵਾਸ਼ਿੰਗਟਨ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਦੇਸ਼ (ਬੰਗਲਾਦੇਸ਼) ਵਿਚ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਕ ਸੀਨੀਅਰ ਮੰਤਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਬੰਗਲਾਦੇਸ਼ ਹਿੰਦੂ ਬੋਧੀ ਈਸਾਈ ਏਕਤਾ ਪ੍ਰੀਸ਼ਦ ਦੀ ਸੰਗਠਨ ਸਕੱਤਰ ਪ੍ਰਿਯਾ ਸਾਹਾ 19 ਜੁਲਾਈ ਨੂੰ ਵ੍ਹਾਈਟ ਹਾਊਸ ਵਿਚ ਇਕ ਬੈਠਕ ਵਿਚ ਸ਼ਾਮਲ ਹੋਈ ਸੀ ਅਤੇ ਇਸ ਦੇ ਬਾਅਦ ਟਰੰਪ ਨਾਲ ਉਨ੍ਹਾਂ ਦੀ ਬੈਠਕ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ ਜਿਸ ਦਾ ਉਸ ਦੇ ਦੇਸ਼ (ਬੰਗਲਾਦੇਸ਼) ਵਿਚ ਵਿਵਾਦ ਛਿੜ ਗਿਆ ਸੀ। ਸਾਹਾ ਉਨ੍ਹਾਂ 5 ਬੰਗਲਾਦੇ²ਸ਼ੀ ਅਤੇ ਦੋ ਰੋਹਿੰਗਿਆ ਸ਼ਰਨਾਰਥੀਆਂ ਵਿਚ ਸ਼ਾਮਲ ਸੀ ਜਿਨ੍ਹਾਂ ਨੂੰ ਢਾਕਾ ਸਥਿਤ ਅਮਰੀਕੀ ਦੂਤਘਰ ਨੇ ਵ੍ਹਾਈਟ ਹਾਊਸ ਭੇਜਿਆ ਸੀ। ਇਸ ਵੀਡੀਓ ਵਿਚ ਉਹ ਆਪਣੀ ਪਛਾਣ ਬੰਗਲਾਦੇਸ਼ੀ ਨਾਗਰਿਕ ਵਜੋਂ ਦੱਸਦਿਆਂ ਅਤੇ ਅਮਰੀਕੀ ਰਾਸ਼ਟਰਪਤੀ ਨੂੰ ਇਹ ਕਹਿੰਦਿਆਂ ਦਿਸ ਰਹੀ ਹੈ ਕਿ ਬੰਗਲਾਦੇਸ਼ 'ਚ ਘੱਟ ਗਿਣਤੀ ਦੇ 3.7 ਕਰੋੜ ਲੋਕ ਲਾਪਤਾ ਹੋ ਗਏ ਹਨ।
ਸਾਹਾ ਦੇ ਬਿਆਨ 'ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਸੜਕ ਆਵਾਜਾਈ ਮੰਤਰੀ ਅਤੇ ਸੱਤਾਧਾਰੀ ਅਵਾਮੀ ਲੀਗ ਦੇ ਓ. ਵੈਦਲ ਕਾਦਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਇਕ ਗਲਤ ਅਤੇ ਦੇਸ਼ਧ੍ਰੋਹੀ ਟਿੱਪਣੀ ਕੀਤੀ ਸੀ ਅਤੇ ਉਨ੍ਹਾਂ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਜਾਵੇਗਾ। ਹਾਲਾਂਕਿ ਕਾਦਰ ਨੇ ਐਤਵਾਰ ਨੂੰ ਕਿਹਾ ਕਿ ਉਸ ਦੇ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਇਜਾਜ਼ਤ ਨਹੀਂ ।
USA ਪੁੱਜੇ ਇਮਰਾਨ ਦੀ ਕਿਸੇ ਨਾ ਲਈ ਸਾਰ, ਮੈਟਰੋ 'ਚ ਕਰਨਾ ਪਿਆ ਸਫਰ
NEXT STORY