ਵਾਸ਼ਿੰਗਟਨ— ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਉਸ ਵਕਤ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਅਮਰੀਕਾ 'ਚ ਉਨ੍ਹਾਂ ਦੇ ਪਹੁੰਚਣ 'ਤੇ ਕਿਸੇ ਨੇ ਵੀ ਉਨ੍ਹਾਂ ਦਾ ਸਵਾਗਤ ਨਹੀਂ ਕੀਤਾ। ਇਮਰਾਨ ਖਾਨ ਨੂੰ ਇੱਥੇ ਕੌਮਾਂਤਰੀ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਮੈਟਰੋ 'ਚ ਬੈਠ ਕੇ ਹੋਟਲ ਜਾਣਾ ਪਿਆ। ਉਹ ਇਕ ਦੇਸ਼ ਦਾ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਕਿਸੇ ਚਾਰਟਰਡ ਹਵਾਈ ਜਹਾਜ਼ ਰਾਹੀਂ ਨਾ ਜਾ ਕੇ ਕਤਰ ਏਅਰਵੇਜ਼ ਦੀ ਉਡਾਣ ਰਾਹੀਂ ਅਮਰੀਕਾ ਪੁੱਜੇ। ਇਸ ਦਾ ਮੁੱਖ ਕਾਰਨ ਪਾਕਿਸਤਾਨ ਦਾ ਵਿੱਤੀ ਸੰਕਟ ਦੱਸਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਮਰਾਨ ਬੀਤੇ ਦਿਨ ਆਪਣੇ ਤਿੰਨ ਦਿਨਾਂ ਦੌਰੇ 'ਤੇ ਐਤਵਾਰ ਅਮਰੀਕਾ ਪੁੱਜੇ। ਉਹ ਸੋਮਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ। ਮੁਲਾਕਾਤ ਦੌਰਾਨ ਅਮਰੀਕੀ ਲੀਡਰਸ਼ਿਪ ਉਨ੍ਹਾਂ 'ਤੇ ਪਾਕਿਸਤਾਨ ਦੀ ਧਰਤੀ 'ਤੇ ਸਰਗਰਮ ਕੱਟੜਪੰਥੀ ਅਤੇ ਅੱਤਵਾਦੀ ਗਰੁੱਪਾਂ ਵਿਰੁੱਧ ਫੈਸਲਾਕੁੰਨ ਕਾਰਵਾਈ ਕਰਨ ਅਤੇ ਤਾਲਿਬਾਨ ਨਾਲ ਸ਼ਾਂਤੀਵਾਰਤਾ 'ਚ ਸਹਾਇਕ ਭੂਮਿਕਾ ਨਿਭਾਉਣ ਬਾਰੇ ਦਬਾਅ ਬਣਾਏਗੀ।
ਹਵਾਈ ਅੱਡੇ 'ਤੇ ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕ ਇਮਰਾਨ ਦੇ ਸਵਾਗਤ ਲਈ ਪੁੱਜੇ ਨਾ ਕਿ ਕੋਈ ਅਮਰੀਕੀ ਅਧਿਕਾਰੀ। ਇਮਰਾਨ ਵੱਲੋਂ ਕੌਮਾਂਤਰੀ ਮੁਦਰਾ ਫੰਡ ਦੇ ਕਾਰਜਕਾਰੀ ਮੁਖੀ ਡੇਵਿਡ ਨਾਲ ਵੀ ਗੱਲਬਾਤ ਕੀਤੀ ਜਾਏਗੀ। ਮੰਗਲਵਾਰ ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਉਨ੍ਹਾਂ ਨਾਲ ਮੁਲਾਕਾਤ ਕਰਨਗੇ।
ਪਾਕਿ ਨੂੰ ਆਪਣੀਆਂ ਨੀਤੀਆ 'ਚ ਕਰਨੀ ਹੋਵੇਗੀ ਤਬਦੀਲੀ-
ਅਮਰੀਕੀ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਐਤਵਾਰ ਕਿਹਾ ਕਿ ਪਾਕਿਸਤਾਨ ਨੂੰ ਆਪਣੀਆਂ ਨੀਤੀਆਂ 'ਚ ਤਬਦੀਲੀ ਕਰਨੀ ਹੋਵੇਗੀ। ਜੇ ਪਾਕਿਸਤਾਨ ਅਜਿਹੀ ਤਬਦੀਲੀ ਕਰਦਾ ਹੈ ਤਾਂ ਉਸ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਮਦਦ 'ਤੇ ਲੱਗੀ ਰੋਕ ਨੂੰ ਹਟਾਉਣ ਬਾਰੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ। ਮਦਦ ਨੂੰ ਅਜੇ ਮੁਲਤਵੀ ਕੀਤਾ ਗਿਆ ਹੈ, ਰੱਦ ਨਹੀਂ ਕੀਤਾ ਗਿਆ।
ਇਮਰਾਨ ਕੋਲ ਵਾਅਦਾ ਕਰਨ ਲਈ ਕੋਈ ਨਵੀਂ ਗੱਲ ਨਹੀਂ—
ਇਕ ਸਾਬਕਾ ਡਿਪਲੋਮੈਟ ਨੇ ਕਿਹਾ ਹੈ ਕਿ ਇਮਰਾਨ ਦੀ ਅਮਰੀਕਾ ਯਾਤਰਾ ਅਸਲੀਅਤ ਪੱਖੋਂ ਕਮਜ਼ੋਰ ਯਾਤਰਾ ਸਾਬਤ ਹੋਵੇਗੀ ਕਿਉਂਕਿ ਉਨ੍ਹਾਂ ਕੋਲ ਵਾਅਦਾ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਅਮਰੀਕਾ 'ਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਨੇ ਕਿਹਾ ਕਿ ਇਮਰਾਨ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਨੂੰ ਪੁਰਾਣਾ ਮਾਲ ਵੇਚਣਗੇ। ਉਨ੍ਹਾਂ ਕੋਲ ਨਵਾਂ ਮਾਲ ਹੈ ਹੀ ਨਹੀਂ।
ਸ਼ਿਨਜਿਆਨ 'ਚ 10 ਲੱਖ ਮੁਸਲਮਾਨ ਕੈਦ, ਅੱਖਾਂ ਮੀਚੀ ਬੈਠਾ ਚੀਨ ਦਾ ਚੰਗਾ 'ਦੋਸਤ' ਪਾਕਿ
NEXT STORY